ਰੋਮ : ਨੌਜਵਾਨ ਨੂੰ ਕੁੱਟਣ ਦੇ ਦੋਸ਼ ਤਹਿਤ 9 ਪੁਲਿਸ ਕਰਮੀਆਂ ਨੂੰ ਸਜਾ

plਰੋਮ (ਇਟਲੀ) 23 ਨਵੰਬਰ (ਪੰਜਾਬ ਐਕਸਪ੍ਰੈੱਸ) – ਰੋਮ ਦੀ ਅਦਾਲਤ ਨੇ ਇਕ ਨੌਜਵਾਨ ਨੂੰ ਕੁੱਟਣ ਦੇ ਦੋਸ਼ ਤਹਿਤ 9 ਪੁਲਿਸ ਅਧਿਕਾਰੀਆਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਰੋਮਾ-ਇੰਟਰ ਫੁੱਟਬਾਲ ਮੈਚ ਦੌਰਾਨ ਪੁਲਿਸ ਵੱਲੋਂ ਨੌਜਵਾਨ ਨਾਲ ਕੁੱਟਮਾਰ ਕੀਤੀ ਗਈ ਸੀ। ਜਿਸ ਦੀ ਅਦਾਲਤ ਨੇ ਪੁਲਿਸ ਕਰਮਚਾਰੀਆਂ ਨੂੰ ਸਜਾ ਸੁਣਾਈ। ਜਿਸ ਤਹਿਤ 5 ਪੁਲਿਸ ਕਰਮਚਾਰੀਆਂ ਨੂੰ 16 ਮਹੀਨੇ ਲਈ, ਜਦਕਿ ਬਾਕੀ 4 ਨੂੰ ਢਾਈ ਸਾਲ ਲਈ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ।