ਰੋਮ : ਪ੍ਰਵਾਸੀਆਂ ਅਤੇ ਪੁਲਿਸ ਵਿਚਕਾਰ ਭਿਆਨਕ ਝੜਪ

migrantsਰੋਮ (ਇਟਲੀ) 25 ਅਗਸਤ (ਵਰਿੰਦਰ ਕੌਰ ਧਾਲੀਵਾਲ) – ਰੋਮ ਦੇ ਵੀਆ ਕੁਰਤਾਤੋਨੇ ਦੀ ਇਕ ਇਮਾਰਤ ਵਿਚੋਂ ਪ੍ਰਵਾਸੀਆਂ ਨੂੰ ਬੇਦਖਲ ਕਰਨ ਦੇ ਰੋਸ ਕਾਰਨ ਲਗਭਗ 100 ਪ੍ਰਵਾਸੀਆਂ ਅਤੇ ਪੁਲਿਸ ਵਿਚਕਾਰ ਹੋਈ ਖਿਚੋਤਾਣ ਨੇ ਗੰਭੀਰ ਦੰਗੇ ਦਾ ਰੂਪ ਧਾਰਨ ਕਰ ਲਿਆ। ਇਹ ਦੰਗਈ ਹਾਦਸਾ 24 ਅਗਸਤ ਨੂੰ ਟਰਮਿਨੀ ਸਟੇਸ਼ਨ ਦੇ ਨੇੜ੍ਹੇ ਵਾਪਰਿਆ, ਜੋ ਕਿ ਤਕਰੀਬਨ 6 ਘੰਟੇ ਤੱਕ ਜਾਰੀ ਰਿਹਾ।
ਰੋਮ ਦੇ ਕੇਂਦਰ ਵਿਚ ਸਥਿਤ ਟਰਮਿਨੀ ਸਟੇਸ਼ਨ ਦੇ ਬਾਹਰ ਬੱਸ ਟਰਮੀਨਲ ਵਿਚ ਪ੍ਰਵਾਸੀਆਂ ਅਤੇ ਉੱਥੇ ਕੰਟਰੋਲ ਕਰਨ ਵਾਲੀ ਪੁਲਿਸ ਵਿਚਕਾਰ ਹੋਏ ਸੰਘਰਸ਼ ਨੇ ਦੰਗੇ ਦਾ ਰੂਪ ਧਾਰਨ ਕਰ ਲਿਆ।
ਏਰੀਤਰੇਆ ਵਿਚੋਂ ਸ਼ਰਣ ਦੀ ਚਾਹ ਨਾਲ ਆਏ 800 ਦੇ ਕਰੀਬ ਪ੍ਰਵਾਸੀ, ਜਿਨ੍ਹਾਂ ਵਿਚ ਜਿਆਦਾਤਰ ਮਹਿਲਾਵਾਂ ਅਤੇ ਬੱਚੇ ਸ਼ਾਮਿਲ ਹਨ, ਦੁਆਰਾ ਪਿਛਲੇ ਕਈ ਸਾਲਾਂ ਤੋਂ ਇੱਥੇ ਇਕ ਸਰਕਾਰੀ ਇਮਾਰਤ ਉੱਤੇ ਨਜਾਇਜ ਕਬਜਾ ਕੀਤਾ ਗਿਆ ਸੀ। ਜਿਸਨੂੰ ਪੁਲਿਸ ਵੱਲੋਂ ਖਾਲ੍ਹੀ ਕਰਵਾਉਣ ਕਾਰਨ ਇਹ ਦੰਗਾ ਹੋਇਆ।
ਪ੍ਰਵਾਸੀਆਂ ਵੱਲੋਂ ਪੁਲਿਸ ਉੱਤੇ ਪੱਥਰ, ਪੈਟਰੋਲ ਬੰਬ ਅਤੇ ਓਪਨ ਗੈਸ ਕਨੈਸਟਰਸ ਨਾਲ ਹਮਲਾ ਕੀਤਾ, ਜਿਸ ਕਾਰਨ ਪੁਲਿਸ ਨੂੰ ਪ੍ਰਵਾਸੀਆਂ ਨੂੰ ਹਮਲੇ ਤੋਂ ਰੋਕਣ ਲਈ ਉਨ੍ਹਾਂ ਉੱਪਰ ਪਾਣੀ ਦੀਆਂ ਤੇਜ ਬੌਸ਼ਾਰਾਂ ਦੀ ਵਰਤੋਂ ਕਰਨੀ ਪਈ।
ਪ੍ਰਵਾਸੀਆਂ ਦੇ ਹੱਕ ਵਿਚ ਕੰਮ ਕਰਨ ਵਾਲੀ ਸੰਸਥਾ ਯੂਨੀਸੈੱਫ ਨੇ ਇਸਦੀ ਸਖਤ ਨਿੰਦਾ ਕਰਦੇ ਹੋਏ ਕਿਹਾ ਕਿ, ਪੁਲਿਸ ਵੱਲੋਂ ਕੀਤੀ ਘਈ ਇਹ ਇਕ ਬਹੁਤ ਹੀ ਘਿਨਾਉਣੀ ਹਰਕਤ ਹੈ। 800 ਪ੍ਰਵਾਸੀ ਵਿਅਕਤੀਆਂ ਨੂੰ ਅਮਾਨਵਤਾ ਦਿਖਾਉਂਦੇ ਹੋਏ ਬੇਘਰ ਕਰ ਕੇ ਇਕਦਮ ਸੜਕ ਉੱਤੇ ਸੁੱਟ ਦਿੱਤਾ ਗਿਆ। ਜਦਕਿ ਪੁਲਿਸ ਦਾ ਕਹਿਣਾ ਹੈ ਕਿ, ਪ੍ਰਵਾਸੀਆਂ ਦੇ ਰਹਿਣ ਲਈ ਸ਼ਹਿਰ ਦੇ ਖੇਤਰ ਤੋਰੇ ਮਾਊਰਾ ਅਤੇ ਬੋਚੇਆ ਵਿਖੇ ਕੈਂਪ ਪਹਿਲਾਂ ਹੀ ਤਿਆਰ ਕੀਤੇ ਗਏ ਹਨ।

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ