‘ਰੋਮ ਲਾਈਕ ਹੋਮ’ : ਈਯੂ ਰੋਮਿੰਗ ਖਰਚ ਤੋਂ ਛੁਟਕਾਰਾ

Close up of hands woman using cell phone.ਇਟਲੀ ਤੋਂ ਯੂਰਪ ਦੇ ਦੂਜੇ ਦੇਸ਼ਾਂ ਵਿਚ ਜਾਣ ‘ਤੇ ਹੁਣ ਮੋਬਾਇਲ ਫੋਨ ਲਈ ਹੁਣ ਹੋਰ ਰੋਮਿੰਗ ਭੁਗਤਾਨ ਨਹੀਂ ਕਰਨਾ ਪਵੇਗਾ। ਹੁਣ ਯੂਰਪੀਅਨ ਸੰਘ ਦੇ ਦੇਸ਼ਾਂ ਵਿਚ ਜਾਣ ਸਮੇਂ ਤੁਹਾਨੂੰ ਵੱਡੇ ਬਿੱਲ ਭੁਗਤਾਨ ਦੀ ਚਿੰਤਾ ਨਹੀਂ ਰਹੇਗੀ। ਯੁਰਪੀਅਨ ਸੰਘ ਦੁਆਰਾ ਪਾਸ ਕੀਤੇ ਗਏ ਇਕ ਕਾਨੂੰਨ ‘ਰੋਮ ਲਾਈਕ ਹੋਮ’ ਤਹਿਤ ਯੂਰਪ ਵਿਚ ਛੁੱਟੀਆਂ ਬਿਤਾਉਣ ਜਾਣ ਸਮੇਂ ਹੁਣ ਕਿਸੇ ਵੀ ਯੂਰਪੀਅਨ ਦੇਸ਼ ਵੱਲੋਂ ਰੋਮਿੰਗ ਖਰਚ ਨਹੀਂ ਪਾਇਆ ਜਾਵੇਗਾ ਅਤੇ ਸਥਾਨਕ ਖਰਚ ਅਨੁਸਾਰ ਹੀ ਫੋਨ ਵਰਤਣ ਦੀ ਸਹੂਲਤ ਪ੍ਰਦਾਨ ਕਰਵਾਈ ਗਈ ਹੈ।
ਰੋਮਿੰਗ ਖਰਚ ਅਕਸਰ ਖਗੋਲਿਕ (ਵਿਸ਼ਾਲ) ਵਾਧੂ ਖਰਚ ਹੁੰਦੇ ਹਨ, ਜਿਸ ਅਨੁਸਾਰ ਦੇਸ਼ ਵਿਚ ਛੁੱਟੀਆਂ ਬਿਤਾਉਣ ਆਉਣ ਵਾਲੇ ਲੋਕਾਂ ਨੂੰ ਕਾਲ ਕਰਨ, ਐਸ ਐਮ ਐਸ ਭੇਜਣ ਜਾਂ ਇੰਟਰਨੈੱਟ ਦੀ ਵਰਤੋਂ ਕਰਨ ‘ਤੇ ਫੋਨ ਬਿੱਲ ਵਿਚ ਜੋੜਿਆ ਜਾਂਦਾ ਹੈ। ਯੂਰਪੀਅਨ ਸੰਘ ਨੇ ਹੁਣ ਇਨਾਂ ਵਾਧੂ ਖਰਚਿਆਂ ਨੂੰ ਖਤਮ ਕਰ ਦਿੱਤਾ ਹੈ, ਅਤੇ ਇਹ ਐਲਾਨ ਕੀਤਾ ਹੈ ਕਿ ਦੇਸ਼ ਵਿਚ ਆਉਣ ਵਾਲੇ ਸੈਲਾਨੀਆਂ ਕੋਲੋਂ ਉਨ੍ਹਾਂ ਦੇ ਦੇਸ਼ ਵਿਚ ਵਰਤੇ ਜਾਂਦੇ ਮੋਬਾਇਲ ਸਿਮ ‘ਤੇ ਪੈਣ ਵਾਲੇ ਖਰਚ ਅਨੁਸਾਰ ਹੀ ਖਰਚ ਲਿਆ ਜਾਵੇਗਾ।
ਦੂਸਰੇ ਸ਼ਬਦਾਂ ਵਿਚ, ਜੇਕਰ ਇਸ ਗਰਮੀ ਦੇ ਮੌਸਮ ਵਿਚ ਤੁਸੀਂ ਇਟਲੀ ਆਉਂਦੇ ਹੋ ਤਾਂ ਤੁਸੀਂ ਆਪਣੇ ਫੋਨ ਬਿੱਲ ਦਾ ਭੁਗਤਾਨ ਉਸੇ ਤਰ੍ਹਾਂ ਹੀ ਕਰੋਗੇ, ਜਿਵੇਂ ਕਿ ਤੁਸੀਂ ਆਪਣੇ ਦੇਸ਼ ਵਿਚ ਕਰਦੇ ਆਏ ਹੋ। ਜੇਕਰ ਤੁਸੀਂ ਇਟਲੀ ਵਿਚ ਰਹਿੰਦੇ ਹੋ ਅਤੇ ਈਯੂ ਦੇ ਕਿਸੇ ਦੇਸ਼ ਦੀ ਯਾਤਰਾ ਕਰ ਰਹੇ ਹੋ ਤਾਂ ਬਿੱਲ ਦਾ ਭੁਗਤਾਨ ਇਟਲੀ ਦੇ ਖਰਚ ਅਨੁਸਾਰ ਪਹਿਲਾਂ ਵਾਂਗ ਹੀ ਕਰਨਾ ਪਵੇਗਾ। ਇਹ ਕਾਨੂੰਨ ਯੂਰਪੀਅਨ ਸੰਘ ਦੇ ਸਾਰੇ ਦੇਸ਼ਾਂ ਲਈ ਲਾਗੂ ਕੀਤਾ ਗਿਆ ਹੈ। ਨਵੇਂ ਦੇਸ਼ ਵਿਚ ਪਹੁੰਚਣ ‘ਤੇ ਯਾਤਰੀ ਨੂੰ ਇਕ ਟੈਕਸਟ ਮੈਸੇਜ (ਲਿਖਤ ਸੁਨੇਹਾ) ਪ੍ਰਾਪਤ ਹੋਵੇਗਾ, ਜਿਸ ਵਿਚ ਸਾਰੇ ਨਿਯਮ ਸਮਝਾਏ ਜਾਣਗੇ।
ਇਹ ਕਾਨੂੰਨ ਯੂਰਪੀਅਨ ਸੰਘ ਦੇ ਨਾਰਵੇ, ਆਈਸਲੈਂਡ ਅਤੇ ਲਿਕਟੈਂਸਟੀਨ ਦੇ ਯੂਰਪੀਅਨ ਆਰਥਿਕ ਖੇਤਰਾਂ ਲਈ ਵੀ ਲਾਗੂ ਹੁੰਦਾ ਹੈ।
ਸਵਿੱਟਜਰਲੈਂਡ, ਐਂਡੋਰਾ ਅਤੇ ਮੋਨਾਕੋ ਜਿਹੇ ਕੁਝ ਗੈਰ ਯੂਰਪੀਅਨ ਸੰਘ ਦੇਸ਼ਾਂ ਲਈ ਇਹ ਕਾਨੂੰਨ ਲਾਗੂ ਨਹੀਂ ਹੋਵੇਗਾ।
– ਵਰਿੰਦਰ ਕੌਰ ਧਾਲੀਵਾਲ