‘ਲੀਨੀਆ ਅਮੀਕਾ’ ਜਲਦ ਹੀ ਪੰਜਾਬੀ ਭਾਸ਼ਾ ਵਿਚ ਵੀ ਉਪਲਬਧ

altਜਾਣਕਾਰੀ ਅਤੇ ਸਹਾਇਤਾ ਨੂੰ ਸਮਰਪਿਤ ‘ਲੀਨੀਆ ਅਮੀਕਾ’ ਸੇਵਾ ਇਟਾਲੀਅਨ, ਫਰੈਂਚ, ਸਪੈਨਿਸ਼, ਅਰਬੀ ਭਾਸ਼ਾ ਤੋਂ ਇਲਾਵਾ ਅੰਗਰੇਜੀ ਭਾਸ਼ਾ ਵਿਚ ਵੀ ਉਪਲਬਧ ਕਰਵਾਈ ਗਈ ਹੈ। ਇੰਟੀਗ੍ਰੇਸ਼ਨ ਮੰਤਰਾਲੇ ਵੱਲੋਂ ਇਸ ਸੇਵਾ ਨੂੰ ਬਹੁਭਾਸ਼ੀ ਕਰਨ ਦਾ ਮਕਸਦ ਹਰ ਪ੍ਰਾਂਤ ਦੇ ਲੋਕਾਂ ਨੂੰ ਇਸ ਨਾਲ ਜੋੜ੍ਹਨਾ ਹੈ ਜੋ ਕੀ ਸਹਾਇਤਾ ਲਈ ਆਪਣੀ ਸਮਝ ਦੇ ਮੁਤਾਬਿਕ ਭਾਸ਼ਾ ਦੀ ਚੋਣ ਕਰ ਗੱਲ ਕਰ ਸਕਦੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਇਸ ਸੇਵਾ ਨੂੰ ਪੰਜਾਬੀ ਵਿਚ ਵੀ ਸ਼ੁਰੂ ਕੀਤਾ ਜਾਵੇਗਾ। ‘ਲਿਨੀਆ ਅਮੀਕਾ’ ਜਰੀਏ ਆਪਣੀ ਭਰੀ ਗਈ ਦਰਖ਼ਾਸਤ, ਨਿਵਾਸ ਆਗਿਆ ਸਬੰਧੀ ਜਾਣਕਾਰੀ, ਪੱਕੀ ਨਿਵਾਸ ਆਗਿਆ ਲਈ ਦਸਤਾਵੇਜਾਂ ਦੀ ਜਾਣਕਾਰੀ, ਨਾਗਰਿਕਤਾ, ਸਿਹਤ ਸੁਰੱਖਿਆ ਅਤੇ ਡਾਕਟਰ ਦੀ ਚੋਣ ਆਦਿ ਨਾਲ ਜੁੜੀਆਂ ਸਾਰੀਆਂ ਸਮੱਸਿਆਵਾਂ ਜਾਂ ਜਾਣਕਰੀ ਪ੍ਰਾਪਤ ਕਰਨ ਲਈ ਸੰਪਰਕ ਕੀਤਾ ਜਾ ਸਕਦਾ ਹੈ। ਇਸ ਸੇਵਾ ਦਾ ਲਾਭ ਵਿਦੇਸ਼ੀ ਨਾਗਰਿਕ ਘਰ ਬੈਠੇ ਪ੍ਰਾਪਤ ਕਰ ਸਕਦੇ ਹਨ। ਇਸ ਸੇਵਾ ਨੂੰ ਬਿਹਤਰ ਬਨਾਉਣ ਲਈ ਲੇਬਰ ਮੰਤਰਾਲੇ ਅਤੇ ਸਮਾਜ ਸੇਵੀ ਨੀਤੀਆਂ ਸਾਂਝੇ ਤੌਰ ‘ਤੇ ਉਪਰਾਲੇ ਕਰ ਰਹੀਆਂ ਹਨ ਜੋ ਕਿ ਸਹੀ ਵੀ ਸਾਬਤ ਹੋਇਆ ਹੈ। ਇਸ ਸੇਵਾ ਬਾਰੇ ਵਧੇਰੀ ਜਾਣਕਾਰੀ ਲਈ ਇੰਟਰਨੈੱਟ ਦੀ ਵੈੱਬਸਾਈਟ www.integrazionemigranti.gov.it ‘ਤੇ ਖੋਜ ਕੀਤੀ ਜਾ ਸਕਦੀ ਹੈ। ਇਸ ਨੀਤੀ ਨੂੰ ਬਲ ਦੇਣ ਲਈ ਯੂਰਪੀਅਨ ਫੰਡ ਕੋਸ਼ ‘ਚੋਂ ਵਿੱਤੀ ਸਹਾਇਤਾ ਪ੍ਰਦਾਨ ਕਰਵਾਈ ਜਾ ਰਹੀ ਹੈ। ਇਸ ਸਾਲ ਤੋਂ ਉਪਰੋਕਤ ਦਰਸਾਈ ਵੈੱਬਸਾਈਟ ਨੂੰ ਅੰਗਰੇਜੀ ਭਾਸ਼ਾ ਵਿਚ ਵੀ ਉਪਲਬਧ ਕਰਵਾਇਆ ਗਿਆ ਹੈ। ਜਿਸ ਸਬੰਧੀ ਜਾਣਕਾਰੀ ‘ਪੰਜਾਬ ਐਕਸਪ੍ਰੈਸ’ ਵਿਚ ਉਪਲਬਧ ਕਰਵਾਈ ਜਾ ਚੁੱਕੀ ਹੈ। ‘ਪੰਜਾਬ ਐਕਸਪ੍ਰੈਸ’ ਯੂਰਪ ਦੇ ਪੰਜਾਬੀਆਂ ਲਈ ਯੂਰਪ ਦਾ ਕਾਨੂੰਨ ਸਮਝਣ ਲਈ ਸਭ ਤੋਂ ਉੱਤਮ ਸਰੋਤ ਹੈ। ਇਹ ਖੁਲਾਸਾ ਯੂਰਪੀ ਸਰਕਾਰੀ ਅੰਕੜਿਆ ਤੋਂ ਹੋਇਆ ਹੈ। ਇਨਾਂ ਨਤੀਜਿਆਂ ਨੂੰ ਮੁੱਖ ਰੱਖ ਵਿਚਾਰ ਅਧੀਨ ਹੈ ਕਿ ਇੰਟੀਗ੍ਰੇਸ਼ਨ ਮੰਤਰਾਲੇ ਦੀ ਵੈੱਬਸਾਈਟ ਲੀਨੀਆ ਅਮੀਕਾ ਨੂੰ ਪੰਜਾਬੀ ਵਿਚ ਵੀ ਉਪਲਬਧ ਕਰਵਾਇਆ ਜਾਵੇ, ਜਿਸ ਨਾਲ ਹਰ ਪੰਜਾਬੀ ਇਸ ਸਬੰਧੀ ਜਾਣਕਾਰੀ ਵਧੇਰੇ ਸੁਖਾਲੀ ਪੜਚੋਲ ਸਕੇ।

ਲੀਨੀਆ ਅਮੀਕਾ ‘ਤੇ ਜਾਣਕਾਰੀ ਲੈਣ ਲਈ ਟੂਲ ਫ੍ਰੀ ਨੰਬਰ – 803 001
ਮੋਬਾਇਲ ਤੋਂ ਕਾਲ ਕਰਨ ਲਈ (ਕਾਲ ਦਰ ਸਹਿਤ ਨਿਰਧਾਰਤ) – 06828881
ਸੇਵਾ ਪ੍ਰਾਪਤ ਕਰਨ ਜਾਂ ਜਾਣਕਾਰੀ ਲਈ ਵੈੱਬਸਾਈਟ ਤੋਂ ਪਹੁੰਚ ਕਰਨ ਲਈ ਕਲਿੱਕ ਕਰੋ