ਲੀਬੀਆ : ਸਮੁੰਦਰੀ ਹਾਦਸੇ ਵਿਚ 90 ਲੋਕਾਂ ਦੇ ਡੁੱਬਣ ਦੀ ਸ਼ੰਕਾ

boatਰੋਮ (ਇਟਲੀ) 2 ਫਰਵਰੀ (ਪੰਜਾਬ ਐਕਸਪ੍ਰੈੱਸ) – ਸੰਯੁਕਤ ਰਾਸ਼ਟਰ ਦੀ ਮਾਈਗ੍ਰੇਸ਼ਨ ਏਜੰਸੀ  ਦੇ ਅਨੁਸਾਰ, ਲੀਬਿਆ ਤੋਂ ਇਟਲੀ ਆਉਣ ਵਾਲੀ ਇੱਕ ਕਿਸ਼ਤੀ ਦੁਰਘਟਨਾ ਦਾ ਸ਼ਿਕਾਰ ਹੋ ਗਈ ਹੈ। ਇਸ ਵਿੱਚ 90 ਪ੍ਰਵਾਸੀਆਂ ਦੇ ਡੁੱਬਣ ਦੀ ਸ਼ੰਕਾ ਜਤਾਈ ਜਾ ਰਹੀ ਹੈ। ਡੁੱਬਣ ਵਾਲੇ ਪ੍ਰਵਾਸੀਆਂ ਵਿੱਚ ਜਿਆਦਾਤਰ ਪਾਕਿਸਤਾਨੀ ਨਾਗਰਿਕ ਸਨ।
ਅੰਤਰਰਾਸ਼ਟਰੀ ਸੰਗਠਨ, ਇੰਟਰਨੈਸ਼ਨਲ ਆਰਗੇਨਾਈਜੇਸ਼ਨ ਫਾਰ ਮਾਈਗ੍ਰੇਸ਼ਨ (ਆਈਓਐਮ) ਦੇ ਅਨੁਸਾਰ, ਹਾਦਸੇ ਤੋਂ ਉਪਰੰਤ ਲੀਬੀਆ ਦੇ ਤੱਟ ਤੋਂ 10 ਮ੍ਰਿਤਕ ਸਰੀਰ ਬਰਾਮਦ ਕੀਤੇ ਗਏ ਹਨ। ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ, ਜਦੋਂ ਇਹ ਦੁਰਘਟਨਾ ਹੋਈ ਤਦ ਪਾਕਿਸਤਾਨੀ ਕਿਸ਼ਤੀ ਵਿੱਚ ਸਵਾਰ ਹੋ ਕੇ ਗ਼ੈਰਕਾਨੂੰਨੀ ਤਰੀਕੇ ਨਾਲ ਇਟਲੀ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸਨ। ਪਿਛਲੇ ਕੁਝ ਸਾਲਾਂ ਤੋਂ ਲੀਬੀਆ ਦੇ ਰਸਤੇ ਦੱਖਣੀ ਯੂਰਪ ਵਿੱਚ ਪ੍ਰਵੇਸ਼ ਕਰਨ ਵਾਲਿਆਂ ਦੀ ਗਿਣਤੀ ਵਿੱਚ ਤੇਜੀ ਦੇਖਣ ਨੂੰ ਮਿਲੀ ਹੈ।