ਵਿਦਿਆਰਥੀ ਨੇ ਕੀਤਾ ਅਧਿਆਪਕਾ ਉੱਤੇ ਚਾਕੂ ਨਾਲ ਹਮਲਾ

17 ਸਾਲਾ ਵਿਦਿਆਰਥੀ ਨੂੰ ਹਿਰਾਸਤ ਵਿਚ ਲਿਆ ਜਾਵੇਗਾ

17 ਸਾਲਾ ਨੌਜਵਾਨ ਵਿਦਿਆਰਥੀ ਨੂੰ ਹਿਰਾਸਤ ਵਿਚ ਲਿਆ ਜਾਵੇਗਾ

17 ਸਾਲਾ ਨੌਜਵਾਨ ਵਿਦਿਆਰਥੀ ਨੂੰ ਹਿਰਾਸਤ ਵਿਚ ਲਿਆ ਜਾਵੇਗਾ

ਰੋਮ (ਇਟਲੀ) 7 ਫਰਵਰੀ (ਪੰਜਾਬ ਐਕਸਪ੍ਰੈੱਸ) – ਬੀਤੇ ਵੀਰਵਾਰ ਨੂੰ ਕਾਸੇਰਤਾ ਦੇ ਇਕ ਹਾਈ ਸਕੂਲ ਵਿਚ ਇਕ 17 ਸਾਲਾ ਵਿਦਿਆਰਥੀ ਨੇ ਆਪਣੀ ਅਧਿਆਪਕਾ ਉੱਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਵਿਦਿਆਰਥੀ ਨੇ ਇਹ ਹਮਲਾ ਚਾਕੂ ਨਾਲ ਅਧਿਆਪਕਾ ਦੇ ਚਿਹਰੇ ਉੱਤੇ ਸਾਰੇ ਵਿਦਿਆਰਥੀਆਂ ਦੇ ਸਾਹਮਣੇ ਕੀਤਾ। ਵਿਦਿਆਰਥੀ ਨੇ ਅਧਿਆਪਕਾ ਦੇ ਚਿਹਰੇ ਉੱਤੇ ਇਹ ਕਹਿੰਦੇ ਹੋਏ ਵਾਰ ਕੀਤੇ ਕਿ, ਇਸ ਅਧਿਆਪਕਾ ਨੇ ਸਾਰੀ ਕਲਾਸ ਦੇ ਸਾਹਮਣੇ ਮੇਰੀ ਬੇਇੱਜਤੀ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਉਪਰੋਕਤ ਵਿਦਿਆਰਥੀ ਆਪਣੀ ਅਧਿਆਪਕਾ ਨਾਲ ਘੱਟ ਨੰਬਰ ਦੇਣ ‘ਤੇ ਬਹੁਤ ਨਾਰਾਜ ਸੀ। ਨੌਜਵਾਨ ਵਿਦਿਆਰਥੀ ਨਾਪੋਲੀ ਦੇ ਨੇੜ੍ਹੇ ਅਚੇਰਾ ਦਾ ਰਹਿਣ ਵਾਲਾ ਸੀ।
ਪੁਲਿਸ ਦੁਆਰਾ ਮਿਲੀ ਜਾਣਕਾਰੀ ਅਨੁਸਾਰ ਵਿਦਿਆਰਥੀ, ਸਕੂਲ ਵਿਚ ਆਪਣੇ ਨਾਲ ਚਾਕੂ ਲੈ ਕੇ ਆਇਆ ਸੀ ਅਤੇ ਉਸਨੇ ਸਾਰੇ ਵਿਦਿਆਰਥੀਆਂ ਦੇ ਸਾਹਮਣੇ ਆਪਣੀ ਅਧਿਆਪਕਾ ਦੇ ਉੱਪਰ ਹਮਲਾ ਕੀਤਾ ਸੀ। ਇਸ ਹਮਲੇ ਦੇ ਕਾਰਨ ਅਧਿਆਪਕਾ ਦਾ ਚਿਹਰਾ ਖੱਬੇ ਪਾਸੇ ਤੋਂ ਜਖਮੀ ਹੋ ਗਿਆ। ਅਧਿਆਪਕਾ ਨੂੰ ਤੁਰੰਤ ਮਾਦਾਲੇਨੀ ਦੇ ਹਸਪਤਾਲ ਵਿਚ ਲਿਜਾਇਆ ਗਿਆ। ਹਸਪਤਾਲ ਵਿਚ ਡਾਕਟਰਾਂ ਨੇ ਇਲਾਜ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ, ਤਕਰੀਬਨ 15 ਦਿਨ ਜਖਮ ਨੂੰ ਠੀਕ ਹੋਣ ਲਈ ਲੱਗਣਗੇ।
ਇਸ ਸਬੰਧੀ ਪ੍ਰਾਪਤ ਹੋਰ ਜਾਣਕਾਰੀ ਅਨੁਸਾਰ, ਪੁਲਿਸ ਵੱਲੋਂ 17 ਸਾਲਾ ਨੌਜਵਾਨ ਵਿਦਿਆਰਥੀ ਨੂੰ ਹਿਰਾਸਤ ਵਿਚ ਲਿਆ ਜਾਵੇਗਾ ਅਤੇ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਟਲੀ ਦੇ ਪ੍ਰਧਾਨ ਮੰਤਰੀ ਪਾਓਲੋ ਜੈਂਤੀਲੋਨੀ ਨੇ ਕੱਲ੍ਹ ਹਾਈ ਸਕੂਲ ਦੀ ਇਸ ਪੀੜ੍ਹਤ ਅਧਿਆਪਕਾ ਨਾਲ ਮੁਲਾਕਾਤ ਕੀਤੀ। ਪਾਓਲੋ ਜੈਂਤੀਲੋਨੀ ਨੇ ਕਿਹਾ ਕਿ, ਅਧਿਆਪਕਾ ਫਰਾਂਕਾ ਦੀ ਬਲਾਸੀਓ ਬਹੁਤ ਹੀ ਕੁਸ਼ਲ ਅਧਿਆਪਕਾ ਹੈ, ਜੋ ਕਿ ਪੂਰੀ ਇਟਲੀ ਲਈ ਇਕ ਚੰਗੀ ਅਤੇ ਬਹਾਦਰ ਅਧਿਆਪਕਾ ਦੀ ਮਿਸਾਲ ਹੈ।

ਨੋਟ : www.punjabexpress.info ‘ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆ’ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ। ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ’ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ।

ਸਬੰਧਿਤ ਖ਼ਬਰ : 

ਵਿਦੇਸ਼ੀ ਵਿਦਿਆਰਥੀ ਸਿੱਖਿਆ ਪ੍ਰਾਪਤ ਕਰਨ ਵਿਚ ਵਧੇਰੇ ਸੰਜੀਦਾ

ਵਿਦੇਸ਼ੀ ਬੱਚਿਆਂ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਵਿਦੇਸ਼ੀ ਹੋਣ ਦੇ ਬਾਵਜੂਦ ਵੀ ਸਿੱਖਿਅਕ ਅਦਾਰੇ ਦੇ ਚੰਗੇ ਅਤੇ ਤੇਜ ਵਿਦਿਆਰਥੀ ਹਨ………………..ਕਲਿੱਕ ਕਰੋ