ਵਿਦੇਸ਼ੀ ਆਤੰਕੀ ਸਾਜਿਸ਼ ਅਧੀਨ ਗ੍ਰਿਫ਼ਤਾਰ

Reparti speciali carabinieri per la prevenzione al terrorismo in piazza del Plebiscito a Napoliਨਾਪੋਲੀ (ਇਟਲੀ) 26 ਅਪ੍ਰੈਲ (ਪੰਜਾਬ ਐਕਸਪ੍ਰੈੱਸ) – ਸਟੇਟ ਅਤੇ ਕਾਰਾਬਿਨੀਏਰੀ ਯੂਨਿਟ ਪੁਲਿਸ ਨੇ ਅੱਜ ਨਾਪੋਲੀ ਵਿਚ ਇਕ ਅੱਤਵਾਦ ਵਿਰੋਧੀ ਗਤੀਵਿਧੀਆਂ ਦੌਰਾਨ ਗਾਂਬੀਆ ਦੇ ਇਕ ਨਾਗਰਿਕ ਨੂੰ ਗ੍ਰਿਫ਼ਤਾਰ ਕੀਤਾ ਹੈ। ਸਮਾਚਾਰ ਅਨੁਸਾਰ ਇਸ ਵਿਅਕਤੀ ਦੀਆਂ ਗਤੀਵਿਧੀਆਂ ਉੱਤੇ ਨਜ਼ਰ ਰੱਖੀ ਜਾ ਰਹੀ ਸੀ। ਗਤੀਵਿਧੀਆਂ ਸ਼ੱਕੀ ਹੋਣ ਕਾਰਨ ਇਸ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਾਂਚ ਦੌਰਾਨ ਸਾਹਮਣੇ ਆਇਆ ਕਿ, ਉਪਰੋਕਤ ਵਿਅਕਤੀ ਕਿਸੇ ਖਤਰਨਾਕ ਘਟਨਾ ਨੂੰ ਅੰਜਾਮ ਦੇਣ ਦੀ ਤਿਆਰੀ ਵਿਚ ਸੀ। ਇਸ ਵਿਅਕਤੀ ਨੇ ਪੁਲਿਸ ਕੋਲ ਆਪਣਾ ਦੋਸ਼ ਕਬੂਲਦੇ ਹੋਏ ਮੰਨਿਆ ਕਿ, ਉਸਨੂੰ ਭੀੜ ਵਾਲੇ ਸਥਾਨ ਵਿਚ ਲੋਕਾਂ ਉੱਤੇ ਗੱਡੀ ਚਲਾਉਣ ਦਾ ਹੁਕਮ ਪ੍ਰਾਪਤ ਹੋਇਆ ਸੀ।
ਗਾਂਬੀਆ ਮੂਲ ਦੇ 21 ਸਾਲਾ ਅਲਾਗੀ ਤੋਊਰੇ ਨੂੰ ਮਸਜਿਦ ਵਿਚੋਂ ਬਾਹਰ ਨਿਕਲਣ ਤੋਂ ਬਾਅਦ ਕਾਬੂ ਕੀਤਾ ਗਿਆ। ਇਸ ਵਿਅਕਤੀ ਦੇ ਇਸਿਸ ਨਾਲ ਸਬੰਧ ਹੋਣ ਦੀ ਪੁਸ਼ਟੀ ਕੀਤੀ ਗਈ ਹੈ। ਜਿਕਰਯੋਗ ਹੈ ਕਿ ਤੋਊਰੇ ਮਾਰਚ 2017 ਵਿਚ ਹੋਰ ਸ਼ਰਨਾਰਥੀ ਲੋਕਾਂ ਨਾਲ ਦੇਸ਼ ਅੰਦਰ ਦਾਖਲ ਹੋਇਆ ਸੀ। ਨਾਪੋਲੀ ਦੇ ਨੇੜ੍ਹੇ ਪੋਸੂਓਲੀ ਵਿਖੇ ਉਹ ਪਿਛਲੇ ਇਕ ਸਾਲ ਤੋਂ ਰਹਿ ਰਿਹਾ ਸੀ। ਤੋਊਰੇ ਨੇ ਸ਼ਰਨਾਰਥੀ ਸ਼ਰਣ ਲਈ ਦਰਖ਼ਾਸਤ ਦਿੱਤੀ ਹੋਈ ਸੀ, ਜੋ ਕਿ ਅਜੇ ਵਿਚਾਰ ਅਧੀਨ ਸੀ।