ਵਿਦੇਸ਼ੀ ਜਾਨਵਰ ਘਾਤਕ ਸਿੱਧ ਹੋ ਰਹੇ ਹਨ ਰਾਜਧਾਨੀ ਰੋਮ ਲਈ

ਗੈਰ-ਮੂਲ ਖਤਰਨਾਕ ਜਾਨਵਰਾਂ ਦੇ ਹਮਲੇ ਦੇ ਅਧੀਨ ਰੋਮ ਦਾ ਵਾਤਾਵਰਣ ਪ੍ਰਦੂਸ਼ਿਤ

parrotਰੋਮ ਦੇ ਜੰਗਲੀ ਜੀਵਾਂ ਦਾ ਜੀਵਨ, ਸ਼ਹਿਰ ਦੇ ਵਿਦੇਸ਼ੀ ਜਾਨਵਰਾਂ ਅਤੇ ਪੰਛੀਆਂ ਦੇ ਹੋਣ ਵਾਲੇ ਹਮਲਿਆਂ ਕਾਰਨ ਮੁਸ਼ਕਿਲਾਂ ਦਾ ਸਹਮਣਾ ਕਰ ਰਿਹਾ ਹੈ। ਵਰਤਮਾਨ ਵਿੱਚ ਇਟਲੀ 3,000 ਤੋਂ ਵੱਧ ਪ੍ਰਦੇਸੀ ਜਾਨਵਰਾਂ ਦੀਆਂ ਕਿਸਮਾਂ ਦਾ ਘਰ ਹੈ, ਦੂਜੇ ਸ਼ਬਦਾਂ ਵਿੱਚ ਗੈਰ-ਮੂਲ ਜਾਨਵਰਾਂ ਅਤੇ ਪੰਛੀਆਂ ਨੂੰ ਬਚਾਇਆ ਗਿਆ ਹੈ ਜਾਂ ਜੰਗਲ ਵਿੱਚ ਛੱਡਿਆ ਗਿਆ ਹੈ। ਰੋਮ ਦੇ ਸਭ ਤੋਂ ਵੱਧ ਵਿਦੇਸ਼ੀ ਪੰਛੀਆਂ ਵਿਚ ਪੈਰਾਕੀਟ, ਨੂਟਰੀ, ਸੀਗਲਸ ਅਤੇ ਲਾਲ ਪਾਮ ਵੀਵਲਜ ਸ਼ਾਮਿਲ ਹਨ ਜੋ ਸ਼ਹਿਰ ਦੇ ਬੋਟੈਨੀਕ ਗਾਰਡਨਜ਼ ਵਿਚ ਪਾਮ ਦਰਖ਼ਤਾਂ ਨੂੰ ਤਬਾਹ ਕਰਨ ਲਈ ਜ਼ਿੰਮੇਵਾਰ ਹਨ।
ਇਸ ਬਾਰੇ ਅਗਾਹ ਕਰਨਾ ਹਾਲ ਹੀ ਵਿਚ ਆਯੋਜਿਤ ਲਾਈਫ ਏਐਸਪੀ ਅਤੇ ਆਈਐਸਪੀਆਰਏ ਦੇ ਸਹਿਯੋਗ ਨਾਲ ਆਯੋਜਿਤ ਸੰਮੇਲਨ ਦੇ ਵਿਸ਼ੇ ਦਾ ਇਕ ਹਿੱਸਾ ਸੀ।
ਹਮਲਾਵਰ ਪਰਦੇਸੀ ਸਪੀਸੀਜ਼ ਦੀ ਸੂਚੀ ਲੰਮੀ ਹੈ ਅਤੇ ਇਸ ਦਾ ਪ੍ਰਭਾਵ ਸ਼ਹਿਰੀ ਵਾਤਾਵਰਣ ਪ੍ਰਣਾਲੀ ‘ਤੇ ਹੋਵੇਗਾ, ਰੋਮ ਦੇ ਬਾਇਓਪਾਰਕੋ ਫਾਊਂਡੇਸ਼ਨ ਦੇ ਪ੍ਰਧਾਨ ਫਰਾਂਸਿਸਕੋ ਪੈਤਰੇਤੀ ਨੇ ਕਿਹਾ ਕਿ, ਨੂਟਰੀ ਨੇ ਸ਼ਹਿਰ ਦੇ ਪਾਰਕਾਂ ਦੀ ਜਲ-ਪ੍ਰਜਾਤੀ ਬੂਟੀ ਨੂੰ ਤਬਾਹ ਕਰ ਦਿੱਤਾ, ਜਦੋਂ ਕਿ ਚੱਕੀਰਾਹ ਵਰਗੇ ਪੰਛੀਆਂ ਨੇ ਸ਼ਹਿਰ ਦੇ ਮਹੱਤਵਪੂਰਣ ਦਰਖ਼ਤਾਂ ਨੂੰ ਖੋਖਲ੍ਹਾ ਕਰ ਦਿੱਤਾ ਹੈ। ਪਹਿਲਾਂ ਸਿਰਫ ਮੇਲਿਆਂ ਵਿਚ ਨਜਰ ਆਉਣ ਵਾਲੇ ਪੰਛੀ ਹਜਾਰਾਂ ਦੀ ਗਿਣਤੀ ਵਿਚ ਸ਼ਹਿਰ ਵਿਚ ਨਜਰ ਆਉਂਦੇ ਹਨ। ਇਸ ਤੋਂ ਇਲਾਵਾ ਇਕ ਹੋਰ ਚਿੰਤਾਜਨਕ ਮੌਜੂਦਗੀ ਇਕ ਡਰਾਉਣਾ ਅਮਰੀਕੀ ਕੱਛੂ ਹੈ, ਜੋ ਕਿ ਇਕ ਅਸਲੀ ਰਾਕਸ਼ਸ ਦੀ ਤਰ੍ਹਾਂ ਪਾਣੀ ਦੇ ਨਾਜੁਕ ਅਤੇ ਜਰੂਰੀ ਜੀਵਾਂ ਦਾ ਨਾਸ਼ਕ ਹੈ।
– ਪੰਜਾਬ ਐਕਸਪ੍ਰੈੱਸ