ਵਿਦੇਸ਼ੀ, ਹਥਿਆਰਾਂ ਦੀ ਸਮਗਲਿੰਗ ਦੇ ਦੋਸ਼ ਤਹਿਤ 17 ਵਿਅਕਤੀ ਗ੍ਰਿਫ਼ਤਾਰ

ਰੋਮ (ਇਟਲੀ) 2 ਜੁਲਾਈ (ਪੰਜਾਬ ਐਕਸਪ੍ਰੈੱਸ) – ਪਾਲੇਰਮੋ ਵਿਖੇ ਇਟਾਲੀਅਨ ਪੁਲਿਸ ਨੇ ਪ੍ਰਵਾਸੀ ਅਤੇ ਹਥਿਆਰਾਂ ਦੀ ਤਸਕਰੀ ਕਰਨ ਦੇ ਦੋਸ਼ ਹੇਠ 17 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ 17 ਵਿਅਕਤੀਆਂ ਉੱਤੇ ਗੈਰਕਾਨੂੰਨੀ ਇਮੀਗ੍ਰੇਸ਼ਨ, ਮਨੀ ਲਾਡਰਿੰਗ, ਹੀਰੇ, ਸੋਨਾ ਅਤੇ ਨਕਦੀ ਦੀ ਤਸਕਰੀ ਦੇ ਦੋਸ਼ ਲਗਾਏ ਗਏ ਹਨ।
ਪੁਲਿਸ ਵੱਲੋਂ ਪ੍ਰੈੱਸ ਨੂੰ ਦਿੱਤੀ ਜਾਣਕਾਰੀ ਅਨੁਸਾਰ ਇਨ੍ਹਾਂ ਵਿਅਕਤੀਆਂ ਦੇ ਅਪਰਾਧਿਕ ਸੰਗਠਨ ਕੋਸਾ ਨੋਸਤਰਾ ਨਾਲ ਸਬੰਧ ਸਨ ਜਿਸਨ ਨਾਲ ਇਹ ਹਥਿਆਰਾਂ ਦੀ ਵਿੱਕਰੀ ਕਰਦੇ ਸਨ। ਇਸ ਤੋਂ ਇਲਾਵਾ ਅਲਬਾਨੀਅਨ ਅਰਧ ਸੈਨਿਕ ਗਰੁੱਪ ਨਿਊ ਯੂਸੀਕੇ ਜਿਹਾਦੀ ਸਰਕਲ ਨਾਲ ਜੁੜੇ ਹੋਣ ਦਾ ਵੀ ਸਮਾਚਾਰ ਹੈ।