ਵਿਦੇਸ਼ੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਕਦੇ ਨਹੀਂ – ਮਾਰੋਨੀ

ਰੋਮ, 24 ਨਵੰਬਰ (ਵਰਿੰਦਰ ਕੌਰ ਧਾਲੀਵਾਲ) – ਸ੍ਰੀ ਰੋਬੈਰਤੋ ਮਾਰੋਨੀ ਨੇ ਸਪਸ਼ਟ ਕੀਤਾ ਕਿ, ਜਿੰਨੀ ਦੇਰ ਉਹ ਇਟਲੀ ਦੇ ਗ੍ਰਹਿ ਮੰਤਰੀ ਰਹਿਣਗੇ ਉਦੋਂ ਤੱਕ ਵਿਦੇਸ਼ੀਆਂ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਜਾਵੇਗਾ।
ਸ੍ਰੀ ਮਾਰੋਨੀ ਨੇ ਕਿਹਾ ਕਿ, ਇਟਲੀ ਦੇ ਬਾੱਡਰ ਸਿਰਫ ਉਨ੍ਹਾਂ ਲਈ ਖੁੱਲ੍ਹੇ ਹਨ ਜਿਹੜੇ ਇਟਲੀ ਵਿਚ ਕੰਮ ਕਰਨ ਲਈ ਆਉਣਾ ਚਾਹੁੰਦੇ ਹਨ ਅਤੇ ਇਟਾਲੀਅਨ ਕਾਨੂੰਨ ਦਾ ਸਤਿਕਾਰ ਕਰਦੇ ਹਨ।
ਉਨ੍ਹਾਂ ਕਿਹਾ ਕਿ, ਇਟਲੀ ਵਿਚ ਵਿਦੇਸ਼ੀਆਂ ਅਤੇ ਇਟਾਲੀਅਨ ਨਾਗਰਿਕਾਂ ਵਿਚ ਆਪਸੀ ਭਾਈਚਾਰਾ ਕਾਇਮ ਰੱਖਣ ਵਾਲੀ ਨੀਤੀ ਹੈ ਜੋ ਕਿ ਦੂਸਰੇ ਯੂਰਪੀ ਦੇਸ਼ਾਂ ਵਿਚ ਨਹੀਂ।
ਵਿਦੇਸ਼ੀਆਂ ਦੇ ਅਧਿਕਾਰ ਇਟਾਲੀਅਨ ਨਾਗਰਿਕਾਂ ਦੇ ਬਰਾਬਰ ਹਨ, ਸਿਰਫ ਵੋਟ ਪਾਉਣ ਦਾ ਅਧਿਕਾਰ ਨਹੀਂ ਹੈ ਕਿਉਂਕਿ ਇਹ ਅਧਿਕਾਰ ਇਟਾਲੀਅਨ ਨਾਗਰਿਕਾਂ ਦਾ ਰਾਖਵਾਂ ਹੈ। ਸ੍ਰੀ ਮਾਰੋਨੀ ਨੇ ਕਿਹਾ ਕਿ, ਉਨ੍ਹਾਂ ਦੇ ਗ੍ਰਹਿ ਮੰਤਰੀ ਹੋਣ ਦੌਰਾਨ ਇਹ ਅਧਿਕਾਰ ਵਿਦੇਸ਼ੀਆਂ ਨੂੰ ਨਹੀਂ ਮਿਲ ਸਕਦਾ।