ਵਿਦੇਸ਼ੀ ਬੱਚਿਆਂ ਲਈ ਵੀ ਬੋਨਸ

ਕੌਂਸਲਰ ਰੋਬੈਰਤੋ ਪੋਗਨਾ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕਰਦਿਆਂ ਇਸ ਨੂੰ ਭੇਦਭਾਵ ਦਾ ਨਾਮ ਦਿੱਤਾ

natale.jpgkidਬੈਰਗਾਮੋ, 9 ਜੂਨ (ਵਰਿੰਦਰ ਕੌਰ ਧਾਲੀਵਾਲ) – ਪਾਲਾਸਾਗੋ, ਬੈਰਗਾਮੋ ਦੇ ਜੱਜ ਵੱਲੋਂ ਵਿਦੇਸ਼ੀ ਬੱਚਿਆਂ ਨੂੰ ਬੋਨਸ ਨਾ ਦੇਣ ਦੀ ਨੀਤੀ ਨੂੰ ਗਲਤ ਕਰਾਰ ਦਿੱਤਾ ਗਿਆ।
ਪਾਲਾਸਾਗੋ ਸਿਟੀ ਕੌਂਸਲ ਵੱਲੋਂ ਹਰ ਪਰਿਵਾਰ ਨੂੰ ਬੱਚੇ ਸਬੰਧੀ ਬੋਨਸ ਤਹਿਤ 258 ਯੂਰੋ ਦੇਣ ਦਾ ਫੈਸਲਾ ਲਿਆ ਗਿਆ ਹੈ। ਫਾੱਰ ਸਿਟੀ ਕੌਂਸਲ ਦੀਆਂ ਸ਼ਰਤਾਂ ਅਨੁਸਾਰ ਮਾਤਾ ਪਿਤਾ ਵਿਚੋਂ ਕੋਈ ਇਕ ਇਟਾਲੀਅਨ ਨਾਗਰਿਕ ਹੋਣਾ ਲਾਜ਼ਮੀ ਹੈ।
ਨੈਸ਼ਨਲ ਇੰਸਟੀਟਿਊਟ ਦੇ ਅੰਕੜਿਆਂ ਅਨੁਸਾਰ ਪਾਲਾਸਾਗੋ ਦੀ ਇਸ ਸਮੇਂ ਅਬਾਦੀ 4000 ਹੈ ਅਤੇ ਜਿਸ ਵਿਚੋਂ 180 ਵਿਦੇਸ਼ੀ ਹਨ।
ਜਦੋਂ ਇਹ ਮਾਮਲਾ ਕੌਂਸਲਰ ਰੋਬੈਰਤੋ ਪੋਗਨਾ ਦੇ ਧਿਆਨ ਵਿਚ ਆਇਆ ਤਾਂ ਉਨ੍ਹਾਂ ਨੇ ਇਸ ਦਾ ਵਿਰੋਧ ਕਰਦਿਆਂ ਇਸ ਨੂੰ ਭੇਦਭਾਵ ਦਾ ਨਾਮ ਦਿੱਤਾ।
ਇਸ ਮਸਲੇ ਦਾ ਟਰੇਡ ਯੂਨੀਅਨ ਸੀ ਜੀ ਐਲ ਨੇ ਵੀ ਵਿਰੋਧ ਕੀਤਾ।
ਮੇਅਰ ਉਮਬੈਰਤੋ ਬੋਸਕ ਨੇ ਕਿਹਾ ਕਿ, ਵਿਦੇਸ਼ੀਆਂ ਦੇ ਸਿਰਫ ਦੋ ਬੱਚਿਆਂ ਨੂੰ ਬੋਨਸ ਤੋਂ ਬਾਹਰ ਰੱਖਿਆ ਗਿਆ ਹੈ।
ਸਿਟੀ ਕੌਂਸਲ ਸਿਰਫ 500 ਯੂਰੋ ਬਚਾਉਣ ਲਈ ਕਿਉਂ ਅਜਿਹਾ ਫੈਸਲਾ ਕਰ ਰਹੀ ਹੈ। ਵਿਦੇਸ਼ੀਆਂ ਦੇ 2 ਬੱਚਿਆਂ ਨੂੰ ਬੋਨਸ ਨਹੀ ਦਿਤਾ ਗਿਆ। ਜਿਸ ਉਪਰੰਤ ਸਿਟੀ ਕੌਂਸਲ ਨੂੰ ਕੋਰਟ ਨੇ ਇਸ ਨੀਤੀ ਨੂੰ ਬਰਖਾਸਤ ਕਰਨ ਦੇ ਹੁਕਮ ਸੁਣਾਏ। ਕੌਂਸਲ ਨੂੰ ਆਦੇਸ਼ ਦਿੱਤੇ ਗਏ ਹਨ ਕਿ ਆਨੋਲਫ ਅਤੇ ਆਸਗੀ (ਜਿਨ੍ਹਾਂ ਨੂੰ ਬੋਨਸ ਦੇਣ ਤੋਂ ਇਨਕਾਰ ਕੀਤਾ ਸੀ) ਨੂੰ ਬੇਬੀ ਬੋਨਸ ਦਾ ਲਾਭ ਦਿੱਤਾ ਜਾਵੇ।