ਸ਼ਰਨਾਰਥੀ ਦੇਸ਼ ਵਿਚ ਕੰਮ ਕਰਨ ਦਾ ਅਧਿਕਾਰ ਰੱਖਦਾ ਹੈ?

asylumਯੂਰਪ ਦੇ ਦੇਸ਼ ਇਟਲੀ ਵਿਚ ਜਿਹੜੇ ਵਿਦੇਸ਼ੀ ਸ਼ਰਨਾਰਥੀ ਸ਼ਰਣ ਲਈ ਦਰਖ਼ਾਸਤ ਦਿੰਦੇ ਹਨ, ਦਿੱਤੀ ਹੋਈ ਦਰਖ਼ਾਸਤ ਦੇ ਸਮੇਂ ਦੌਰਾਨ ਜਾਂ ਜਦੋਂ ਵਿਦੇਸ਼ੀ ਦੀ ਸ਼ਰਨਾਰਥੀ ਸ਼ਰਣ ਦੀ ਅਰਜੀ ਮਨਜੂਰ ਹੋ ਜਾਂਦੀ ਹੈ ਅਤੇ ਉਸਨੂੰ ਦੇਸ਼ ਅੰਦਰ ਰਹਿਣ ਦੀ ਆਗਿਆ ਮਿਲ ਜਾਂਦੀ ਹੈ ਤਾਂ ਕੀ ਸ਼ਰਨਾਰਥ ਦੇ ਅਧਾਰ ‘ਤੇ ਪ੍ਰਾਪਤ ਕੀਤੀ ਗਈ ਪ੍ਰਮੇਸੋ ਦੀ ਸਜੋਰਨੋ (ਨਿਵਾਸ ਆਗਿਆ) ਤਹਿਤ ਸ਼ਰਨਾਰਥੀ ਕੰਮ ਕਰਨ ਦਾ ਅਧਿਕਾਰ ਰੱਖਦਾ ਹੈ?
ਲੈਜਿਸਲੇਟਿਵ ਡੀਕਰੀ ਦੇ ਆਰਟੀਕਲ 22, 18 ਅਗਸਤ 2015 ਨੰਬਰ 142 ਅਧੀਨ ਇਟਲੀ ਵਿਚ ਸ਼ਰਨਾਰਥ ਪ੍ਰਾਪਤ ਕਰ ਚੁੱਕੇ ਵਿਦੇਸ਼ੀ, ਦੇਸ਼ ਵਿਚ ਕੰਮ ਕਰਨ ਦਾ ਅਧਿਕਾਰ ਰੱਖਦੇ ਹਨ, ਪ੍ਰੰਤੂ ਜਿਹੜੇ ਵਿਦੇਸ਼ੀਆਂ ਦੀ ਅਰਜੀ ਅਜੇ ਵਿਚਾਰ ਅਧੀਨ ਹੈ, ਉਹ ਸ਼ਰਨਾਰਥ ਦੀ ਅਰਜੀ ਦੇਣ ਉਪਰੰਤ 60 ਦਿਨਾਂ ਬਾਅਦ ਕੰਮ ਕਰ ਸਕਦਾ ਹੈ, ਇਸ ਲਈ ਵੀ ਉਸਦੀ ਦਰਖ਼ਾਸਤ ਅਜੇ ਵਿਚਾਰ ਅਧੀਨ ਹੋਵੇ, ਨਾ ਕਿ ਉਸਦੀ ਦਰਖ਼ਾਸਤ ਖਾਰਜ ਹੋ ਗਈ ਹੋਵੇ। ਜੇਕਰ ਇਸ ਦੌਰਾਨ ਵਿਦੇਸ਼ੀ ਦੀ ਅਰਜੀ ਖਾਰਜ ਹੋ ਚੁੱਕੀ ਹੋਵੇ ਤਾਂ ਉਹ ਇਸ ਕਾਨੂੰਨ ਅਨੁਸਾਰ ਕੰਮ ਕਰਨ ਦਾ ਅਧਿਕਾਰ ਨਹੀਂ ਰੱਖਦਾ।
ਸ਼ਰਨਾਰਥ ਸਬੰਧੀ 30 ਸਤੰਬਰ 2015 ਤੋਂ ਉਪਰੋਕਤ ਕਾਨੂੰਨ ਲਾਗੂ ਹੋ ਚੁੱਕਾ ਹੈ, ਜਦਕਿ ਸ਼ਰਨਾਰਥ ਸਬੰਧੀ ਯੂਰਪੀਅਨ ਸੰਘ ਦੇ ਕਾਨੂੰਨ 2013/33/ਯੂਈ ਅਨੁਸਾਰ ਸ਼ਰਨਾਰਥ ਸ਼ਰਣ ਦੀ ਦਰਖ਼ਾਸਤ ਦੇਣ ਤੋਂ 6 ਮਹੀਨੇ ਬਾਅਦ ਹੀ ਕੋਈ ਵਿਦੇਸ਼ੀ ਕੰਮ ਕਰ ਸਕਦਾ ਸੀ। ਸ਼ਰਨਾਰਥੀ ਸ਼ਰਣ ਦਾ ਦਰਜਾ ਪ੍ਰਾਪਤ ਕਰਨ ਵਾਲੇ ਨਾਗਰਿਕ ਨੂੰ ਮਾਨਤਾ ਪ੍ਰਾਪਤ ਹੈ। ਨਿਰਧਾਰਤ ਸ਼ਰਤਾਂ ਅਨੁਸਾਰ ਨਾਗਰਿਕ ਰੁਜਗਾਰ ਪ੍ਰਾਪਤ ਕਰਨ ਦਾ ਅਧਿਕਾਰ ਰੱਖਦਾ ਹੈ। ਇਕ ਖਾਸ ਧਿਆਨਦੇਣ ਯੋਗ ਗੱਲ ਹੈ ਕਿ ਸ਼ਰਨਾਰਥੀ ਸ਼ਰਣ ਅਧੀਨ ਪ੍ਰਾਪਤ ਕੀਤੀ ਗਈ ਨਿਵਾਸ ਆਗਿਆ ਨੂੰ ਕੰਮ ਦੀ ਨਿਵਾਸ ਆਗਿਆ ਵਿਚ ਨਹੀਂ ਬਦਲਿਆ ਜਾ ਸਕਦਾ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ