ਸਕੂਲ ਵਿਚ ਖਾਸ ਸ਼ਾਕਾਹਾਰੀ ਖਾਣਾ ਨਹੀਂ ਦਿੱਤਾ ਜਾ ਸਕਦਾ

veganਇਟਲੀ ਦੀ ਇਕ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਕਿਹਾ ਕਿ, ਸਕੂਲ ਵਿਚ ਖਾਸ ਸ਼ਾਕਾਹਾਰੀ ਖਾਣਾ ਨਹੀਂ ਦਿੱਤਾ ਜਾ ਸਕਦਾ। ਇਹ ਫੈਸਲਾ ਬੋਲਜਾਨੋ ਦੀ ਇਕ ਅਦਾਲਤ ਨੇ ਇਕ ਸਕੂਲੀ ਵਿਦਿਆਰਥੀ ਦੇ ਮਾਤਾ ਪਿਤਾ ਦੀ ਇਕ ਅਪੀਲ ਨੂੰ ਖਾਰਿਜ ਕਰਦੇ ਹੋਏ ਸੁਣਾਇਆ। ਇਥੋਂ ਦੇ ਇਕ ਪਰਿਵਾਰ (ਮਾਪਿਆਂ) ਵੱਲੋਂ ਅਦਾਲਤ ਨੂੰ ਇਕ ਅਪੀਲ ਪਾਈ ਸੀ ਕਿ ਸਕੂਲ ਵਿਚ ਨਰਸਰੀ ਕਲਾਸ ਵਿਚ ਪੜ੍ਹਦੀ ਉਨ੍ਹਾਂ ਦੀ ਬੱਚੀ ਨੂੰ ਇਕ ਖਾਸ ਸ਼ਾਕਾਹਾਰੀ (ਵੇਗਨ, ਜਾਨਵਰਾਂ ਤੋਂ ਪ੍ਰਾਪਤ ਹੋਏ ਦੁੱਧ ਦੀ ਵਰਤੋਂ ਤੋਂ ਬਿਨਾਂ) ਭੋਜਨ ਦਿੱਤਾ ਜਾਵੇ।
ਅਦਾਲਤ ਨੇ ਬੱਚੀ ਦੇ ਮਾਪਿਆਂ ਦੀ ਇਸ ਅਪੀਲ ਨੂੰ ਖਾਰਿਜ ਕਰਦਿਆਂ ਕਿਹਾ ਕਿ, ਅਦਾਲਤ ਵਿਚ ਕੀਤੀ ਗਈ ਇਹ ਅਪੀਲ ਮੰਨਣ ਯੋਗ ਨਹੀਂ ਹੈ। ਅਦਾਲਤ ਦਾ ਕਹਿਣਾ ਹੈ ਕਿ, ਸਕੂਲ ਵੱਲੋਂ ਖਾਣੇ ਲਈ ਵਰਤੇ ਜਾਂਦੇ 4 ਮੀਨੂੰ (ਲਿਸਟ) ਕਾਫੀ ਹੈ, ਜਿਨਾਂ ਵਿਚ ਇਕ ਮੀਨੂੰ ਆਮ ਸ਼ਾਕਾਹਾਰੀ ਭੋਜਨ ਦਾ ਹੈ। ਇਸ ਵਿਚ ਹੋਰ ਫੇਰ ਬਦਲ ਕਰਨਾ ਸੰਭਵ ਨਹੀਂ ਹੈ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ