ਸਾਲਵੀਨੀ ਵੱਲੋਂ ਦੇਸ਼ ਦੇ ਹਵਾਈ ਅੱਡਿਆਂ ਨੂੰ ਬੰਦ ਕਰਨ ਦੀ ਧਮਕੀ

migrantiਇਟਲੀ ਦੇ ਗ੍ਰਹਿ ਮੰਤਰੀ ਮਾਤੇਓ ਸਾਲਵੀਨੀ ਨੇ ਦੇਸ਼ ਦੇ ਹਵਾਈ ਅੱਡਿਆਂ ਨੂੰ ਬੰਦ ਕਰਨ ਦੀ ਧਮਕੀ ਦਿੱਤੀ ਜਦੋਂ ਮੀਡੀਆ ਨੇ ਰਿਪੋਰਟ ਦਿੱਤੀ ਸੀ ਕਿ ਜਰਮਨੀ ਨੇ ਰੱਦ ਕੀਤੇ ਹੋਏ ਸ਼ਰਨ ਮੰਗਣ ਵਾਲੇ ਪ੍ਰਵਾਸੀਆਂ ਨੂੰ ਚਾਰਟਰ ਹਵਾਈ ਜਹਾਜ ਰਾਹੀਂ ਇਟਲੀ ਭੇਜਣ ਦੀ ਯੋਜਨਾ ਬਣਾਈ ਸੀ। ਜਰਮਨੀ ਅਜਿਹੇ ਪ੍ਰਵਾਸੀਆਂ ਨੂੰ ਚਾਰਟਰਡ ਜਹਾਜ਼ਾਂ ਜ਼ਰੀਏ ਇਟਲੀ ਭੇਜਣ ਦੀ ਯੋਜਨਾ ਬਣ ਰਿਹਾ ਹੈ, ਜਿਨ੍ਹਾਂ ਨੂੰ ਉਨ੍ਹਾਂ ਨੇ ਸ਼ਰਣ ਨਹੀਂ ਦਿੱਤੀ ਹੈ। ਸਾਲਵਿਨੀ ਨੇ ਟਵੀਟ ਕੀਤਾ, ‘ਜੇ ਬਰਲਿਨ ਜਾਂ ਬ੍ਰਸੇਲਸ ਵਿਚ ਕੋਈ ਗੈਰ-ਅਧਿਕਾਰਤ ਚਾਰਟਰਡ ਜਹਾਜ਼ਾਂ ਜ਼ਰੀਏ ਦਰਜਨਾਂ ਪ੍ਰਵਾਸੀਆਂ ਨੂੰ ਇਟਲੀ ਭੇਜਣ ਬਾਰੇ ਸੋਚ ਰਿਹਾ ਹੈ ਤਾਂ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਇਸ ਲਈ ਹਵਾਈ ਅੱਡੇ ਉਪਲਬਧ ਨਹੀਂ ਹਨ ਅਤੇ ਨਾ ਹੀ ਹੋਣਗੇ।’
ਪ੍ਰਵਾਸੀਆਂ ਦੀਆਂ ਬਚਾਅ ਕਿਸ਼ਤੀਆਂ ਨੂੰ ਆਪਣੀਆਂ ਬੰਦਰਗਾਹਾਂ ‘ਤੇ ਜਗ੍ਹਾ ਨਾ ਦੇਣ ਸਬੰਧੀ ਇਟਲੀ ਦੇ ਕੁਝ ਹੀ ਮਹੀਨੇ ਪੁਰਾਣੇ ਫੈਸਲੇ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੇ ਕਿਹਾ, “ਅਸੀਂ ਹਵਾਈ ਅੱਡੇ ਉਂਝ ਹੀ ਬੰਦ ਕਰ ਦੇਵਾਂਗੇ ਜਿਵੇਂ ਕਿ ਅਸੀਂ ਬੰਦਰਗਾਹਾਂ ਬੰਦ ਕੀਤੀਆਂ ਹਨ।” ਗੌਰਤਲਬ ਹੈ ਕਿ ਜਰਮਨੀ ਨੇ ਕਿਹਾ ਹੈ ਕਿ, ਬਰਲਿਨ ਅਜਿਹੇ ਪ੍ਰਵਾਸੀਆਂ ਨੂੰ ਚਾਰਟਰਡ ਜਹਾਜ਼ਾਂ ਜ਼ਰੀਏ ਵਾਪਸ ਇਟਲੀ ਭੇਜੇਗਾ ਜਿਨ੍ਹਾਂ ਨੂੰ ਉਸ ਨੇ ਸ਼ਰਣ ਨਹੀਂ ਦਿੱਤੀ ਹੈ। ਕਮੇਟੀ ਨੇ ਦੱਸਿਆ ਕਿ, ਪ੍ਰਵਾਸੀਆਂ ਨੂੰ ਲੈ ਕੇ ਆਉਣ ਵਾਲਾ ਪਹਿਲਾ ਚਾਰਟਰਡ ਜਹਾਜ਼ 8 ਅਕਤੂਬਰ ਅਤੇ ਅਗਲਾ ਜਹਾਜ਼ 17 ਅਕਤੂਬਰ ਨੂੰ ਰਵਾਨਾ ਹੋਵੇਗਾ। ਪ੍ਰਵਾਸੀਆਂ ਵਿਚ ਜ਼ਿਆਦਾਤਰ ਨਾਈਜੀਰੀਆਈ ਹਨ ਜਿਹੜੇ ਇਟਲੀ ਦੇ ਰਸਤੇ ਯੂਰਪੀ ਯੂਨੀਅਨ ਵਿਚ ਦਾਖਲ ਹੋਏ ਹਨ।