ਸਿਹਤਮੰਦ ਜਿੰਦਗੀ ਜਿਉਣ ਲਈ ਉੱਤਮ ਸਥਾਨ ਹੈ ਇਟਲੀ – ਰਿਪੋਰਟ

italyਰੋਮ (ਇਟਲੀ) 20 ਜੂਨ (ਵਰਿੰਦਰ ਕੌਰ ਧਾਲੀਵਾਲ) – ਜੇਕਰ ਤੁਸੀਂ ਸਿਹਤਮੰਦ ਜਿੰਦਗੀ ਜਿਉਣਾ ਚਾਹੁੰਦੇ ਹੋ ਤਾਂ ਦੁਨੀਆ ਦਾ ਦੇਸ਼ ਇਟਲੀ ਇਸ ਲਈ ਸਭ ਤੋਂ ਉਪਯੁਕਤ ਸਥਾਨ ਹੈ। ਇਹ ਤੱਥ 163 ਦੇਸ਼ਾਂ ਦੇ ਕੀਤੇ ਗਏ ਇਕ ਸਰਵੇ ਦੌਰਾਨ ਸਾਹਮਣੇ ਆਏ ਹਨ ਕਿ ਪੰਜ ਸਮੁੰਦਰਾਂ ਨਾਲ ਉੱਚੀ ਅੱਡੀ ਵਾਲੇ ਬੂਟ ਵਾਲੀ ਧਰਤੀ ਇਕ ਸਿਹਤਮੰਦ ਧਰਤੀ ਹੈ। ਇਟਲੀ ਵਿਚ ਜਨਮਿਆ ਬੱਚਾ ਆਪਣੀ ਜਿੰਦਗੀ ਦੇ 80 ਸਾਲ ਜਿਉਣ ਦੀ ਉਮੀਦ ਕਰ ਸਕਦਾ ਹੈ, ਜਦਕਿ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿਚ ਇਹ ਦਰ ਸਿਰਫ 52 ਤੱਕ ਦੀ ਹੀ ਹੈ।
ਇਟਲੀ, ਦੁਨੀਆ ਦੇ ਵਿਕਸਤ ਦੇਸ਼ਾਂ ਵਿਚੋਂ ਇਕ ਹੈ, ਇੱਥੇ ਕਈ ਦਸ਼ਕਾਂ ਤੋਂ ਵਿਕਾਸ ਸਥਿਰ ਰੂਪ ਵਿਚ ਚੱਲ ਰਿਹਾ ਹੈ, ਲਗਭਗ 40% ਨੌਜਵਾਨ ਰੁਜਗਾਰ ਦੇ ਸਿਲਸਿਲੇ ਵਿਚ ਦੇਸ਼ ਤੋਂ ਬਾਹਰ ਰਹਿ ਰਹੇ ਹਨ, ਇਟਲੀ ਦੀ ਕਰੰਸੀ ਵੀ ਦੁਨੀਆ ਦੀ ਉੱਚ ਸ਼੍ਰੇਣੀ ਦੀ ਕਰੰਸੀ ਵਿਚ ਆਉਂਦੀ ਹੈ। ਇਟਾਲੀਅਨ ਲੋਕ, ਅਮਰੀਕਾ, ਕੈਨੇਡਾ ਅਤੇ ਬ੍ਰਿਟੇਨ ਦੇ ਲੋਕਾਂ ਨਾਲੋਂ ਬਿਹਤਰ ਹਨ, ਜਦਕਿ ਇਨ੍ਹਾਂ ਦੇਸ਼ਾਂ ਦੇ ਲੋਕ ਉੱਚ ਰਕਤਚਾਪ, ਕੋਲੈਸਟ੍ਰਾਲ ਅਤੇ ਮਾਨਸਿਕ ਬਿਮਾਰੀਆਂ ਦੇ ਸ਼ਿਕਾਰ ਹਨ।
ਗਲੋਬਲ ਰਿਲੀਫ ਆੱਰਗੇਨਾਈਜੇਸ਼ਨ ਦੇ ਮਾਹਿਰਾਂ ਦਾ ਕਹਿਣਾ ਹੈ ਕਿ, ਇਟਲੀ ਵਿਚ ਡਾਕਟਰਾਂ ਦੀ ਗਿਣਤੀ ਵੀ ਵਧੇਰੇ ਹੈ, ਜਿਸ ਨਾਲ ਕਿ ਆਪਣੇ ਨਾਗਰਿਕਾਂ ਨੂੰ ਬਿਹਤਰ ਸਿਹਤ ਸੁਰੱਖਿਆ ਪ੍ਰਦਾਨ ਕਰਵਾਈ ਜਾ ਸਕਦੀ ਹੈ।
ਇਟਾਲੀਅਨ ਲੋਕਾਂ ਵੱਲੋਂ ਸੇਵਨ ਕੀਤਾ ਜਾਣ ਵਾਲਾ ਆਹਾਰ ਵੀ ਉੱਚ ਸ਼੍ਰੇਣੀ ਦਾ ਹੈ, ਜਿਸ ਨੂੰ ਕਿ ਦੁਨੀਆ ਵਿਚ ਮੁਹਰੀ ਸਥਾਨ ਪ੍ਰਾਪਤ ਹੈ। ਇਥੋਂ ਦਾ ਜੈਤੂਨ ਦਾ ਤੇਲ ਅਤੇ ਫਲ, ਸਬਜੀਆਂ ਦੀ ਗੁਣਵੱਤਾ ਵੀ ਉੱਚਤਮ ਹੈ। ਸੈਂਟਰ ਫਾੱਰ ਪਬਲਿਕ ਹੈਲਥ ਨਿਊਟਰੀਸ਼ਨ ਵਾਸ਼ਿਗਟਨ ਯੂਨੀਵਰਸਿਟੀ ਦੇ ਡਾਇਰੈਕਟਰ ਐਡਮ ਡਰਿਊਨੋਸਕੀ ਨੇ ਇਟਲੀ ਦੇ ਤਾਜਾ ਆਹਾਰ ਜਿਵੇਂ ਕਿ ਸਬਜੀਆਂ, ਫਲ, ਸੀਫੂਡ, ਮੀਟ ਆਦਿ ਨੂੰ ਬਿਹਤਰ ਗੁੱਵੱਤਾ ਵਾਲਾ ਕਰਾਰ ਦਿੱਤਾ ਹੈ।
ਹਰ ਇਕ ਦੇਸ਼ ਵਿਚ ਉੱਥੋਂ ਦੇ ਰਹਿਣ ਸਹਿਣ, ਜਲਵਾਯੂ, ਪੀਣ ਅਤੇ ਆਹਾਰ ਤਿਆਰ ਕਰਨ ਲਈ ਵਰਤਿਆ ਜਾਂਦੇ ਪਾਣੀ ਉੱਤੇ ਹੀ ਦੇਸ਼ ਦੇ ਨਾਗਰਿਕਾਂ ਦੀ ਸਿਹਤ ਅਤੇ ਜਨਮ-ਮਰਨ ਦੀ ਦਰ ਨਿਰਧਾਰਤ ਕਰਦੀ ਹੈ। ਆਇਸਲੈਂਡ, ਸਵਿੱਟਜ਼ਰਲੈਂਡ, ਸਿੰਗਾਪੁਰ ਅਤੇ ਅਸਟ੍ਰੇਲੀਆ ਦੇਸ਼ਾਂ ਨੂੰ ਵੀ ਸਿਹਤਮੰਦ ਦੇਸ਼ਾਂ ਦੀ ਸੂਚੀ ਵਿਚ ਸ਼ਾਮਿਲ ਕੀਤਾ ਗਿਆ ਹੈ।
ਪੂਰੀ ਦੁਨੀਆ ਵਿਚ ਇਸ ਸਮੇਂ ਗਲਤ ਖਾਣ ਪੀਣ ਕਾਰਨ ਲੋਕਾਂ ਉੱਤੇ ਮੋਟਾਪਾ ਬਹੁਤ ਵਧ ਰਿਹਾ ਹੈ, ਜੋ ਕਿ ਕਈ ਬਿਮਾਰੀਆਂ ਦਾ ਕਾਰਨ ਬਣਦਾ ਹੈ। ਯੂ ਐਸ 100 ਵਿਚੋਂ 73,05 ਸਵਾਸਥ ਗਰੇਡ ਦੇ ਨਾਲ 34ਵੇਂ ਨੰਬਰ ‘ਤੇ ਰਿਹਾ, ਜਿੱਥੇ ਕਿ ਸਭ ਤੋਂ ਵੱਧ ਲੋਕ ਮੋਟਾਪੇ ਕਾਰਨ ਬਿਮਾਰੀਆਂ ਦੇ ਸ਼ਿਕਾਰ ਪਾਏ ਗਏ। ਡਿਜ਼ੀਜ਼ ਕੰਟਰੋਲ ਯੂ ਐਸ ਸੈਂਟਰ ਵੱਲੋਂ ਸਭ ਤੋਂ ਹੇਠਲੇ ਦਰਜੇ ਵਿਚ ਲੁਇਸਿਆਨਾ, ਮਿਸੀਸਿਪੀ, ਅਲਬਾਮਾ ਅਤੇ ਵੈਸਟ ਵਿਰਜੀਨੀਆ ਨੂੰ ਰੱਖਿਆ ਗਿਆ, ਜਿੱਥੋਂ ਦੇ ਜਿਆਦਾਤਰ ਲੋਕ ਮੋਟਾਪੇ ਦਾ ਸ਼ਿਕਾਰ ਹਨ।