ਸਿੱਖਿਆ ਦੇ ਅਧਾਰ ‘ਤੇ ਇਟਲੀ ਵਿਚ ਰਹਿ ਰਹੇ ਵਿਦਿਆਰਥੀ ਐਨ ਐਚ ਐਸ ਵਿਚ ਨਾਮਾਂਕਣ ਕਰਵਾ ਸਕਦੇ ਹਨ?

altਰੋਮ (ਇਟਲੀ) 21 ਅਪ੍ਰੈਲ (ਵਰਿੰਦਰ ਕੌਰ ਧਾਲੀਵਾਲ) – ਇਟਲੀ ਵਿਚ ਰਹਿ ਕੇ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀ, ਜਿਨ੍ਹਾਂ ਕੋਲ ਸਿੱਖਿਆ ਦੇ ਅਧਾਰ ‘ਤੇ ਨਿਵਾਸ ਆਗਿਆ ਹੈ, ਨਿਵਾਸ ਆਗਿਆ ਨੂੰ ਨਵਿਆਉਣ ਸਮੇਂ ਜੇਕਰ ਉਨ੍ਹਾਂ ਦਾ ਸਿਹਤ ਸਬੰਧੀ ਕੀਤਾ ਗਿਆ ਬੀਮਾ (ਇੰਸ਼ੋਰੈਂਸ ਪਾਲਿਸੀ) ਸਮਾਪਤ ਹੋ ਜਾਂਦਾ ਹੈ, ਅਤੇ ਨਿਵਾਸ ਆਗਿਆ ਨਵਿਆਉਣ ਸਮੇਂ ਕਸਤੂਰਾ ਵੱਲੋਂ ਇਸਦੀ ਮੰਗ ਕੀਤੀ ਜਾਂਦੀ ਹੈ, ਤਾਂ ਕੀ ਵਿਦਿਆਰਥੀ ਐਸੇ ਐਸੇ ਐਨੇ (ਸੇਰਵੀਸੀਓ ਸਾਨੀਤਾਰੀਓ ਨਾਸੀਓਨਾਲੇ) ਜਾਂ ਰਾਸ਼ਟਰੀ ਸਿਹਤ ਸੇਵਾਵਾਂ (ਐਨ ਐਚ ਐਸ) ਵਿਚ ਨਾਮਾਂਕਣ ਕਰਵਾ ਸਕਦਾ ਹੈ?
ਵਿਦੇਸ਼ੀ ਵਿਦਿਆਰਥੀ ਜਦੋਂ ਸਿੱਖਿਆ ਦੇ ਅਧਾਰ ‘ਤੇ ਪ੍ਰਾਪਤ ਹੋਈ ਨਿਵਾਸ ਆਗਿਆ ਨੂੰ ਨਵਿਆਉਣਾ ਚਾਹੁੰਦਾ ਹੈ, ਤਾਂ ਦੇਸ਼ ਦੇ ਕਾਨੂੰਨ ਅਨੁਸਾਰ ਨਿਵਾਸ ਆਗਿਆ ਨਵਿਆਉਣ ਸਮੇਂ, ਇਸ ਗੱਲ ਨੂੰ ਪ੍ਰਮਾਣਿਤ ਕਰਨਾ ਹੋਵੇਗਾ ਕਿ, ਬਿਮਾਰ ਹੋ ਜਾਣ, ਗਰਭ ਧਾਰਨ ਜਾਂ ਕਿਸੇ ਕਿਸਮ ਦੇ ਹਾਦਸੇ ਸਬੰਧੀ ਮੈਡੀਕਲ ਸਹਾਇਤਾ ਪ੍ਰਾਪਤ ਕਰਨ ਲਈ ਹੋਣ ਵਾਲੇ ਖਰਚਿਆਂ ਦਾ ਭੁਗਤਾਨ ਕਰਨ ਦੇ ਉਹ ਸਮਰੱਥ ਹੈ। ਇਹ ਕਾਰਵਾਈ ਇਸ ਲਈ ਜਰੂਰੀ ਹੈ, ਤਾਂ ਕਿ ਇਹ ਨਿਸ਼ਚਤ ਹੋ ਸਕੇ ਕਿ, ਕਿਸੇ ਵੀ ਕਾਰਨ ਵਿਦਿਆਰਥੀ ‘ਤੇ ਸਿਹਤ ਸਬੰਧੀ ਹੋਣ ਵਾਲੇ ਖਰਚਿਆਂ ਦਾ ਬੋਝ ਰਾਸ਼ਟਰੀ ਸਿਹਤ ਸੇਵਾ ਉੱਤੇ ਨਹੀਂ ਪਵੇਗਾ, ਜੇਕਰ ਵਿਦਿਆਰਥੀ ਨੂੰ ਰਾਸ਼ਟਰੀ ਸਿਹਤ ਸੇਵਾ ਵਿਚ ਨਾਮਾਂਕਣ ਕਰਨ ਤੋਂ ਬਿਨਾਂ ਐਨ ਐਚ ਐਸ ਦੀਆਂ ਸੇਵਾਵਾਂ ਲੈਣੀਆਂ ਪੈਂਦੀਆਂ ਹਨ, ਤਾਂ ਵਿਦਿਆਰਥੀ ਨੂੰ ਰਾਜ ਵੱਲੋਂ ਨਿਰਧਾਰਤ ਖਰਚਿਆਂ ਦਾ ਭੁਗਤਾਨ ਕਰਨਾ ਪੈਂਦਾ ਹੈ।
ਜਿਹੜੇ ਵਿਦੇਸ਼ੀ ਸਿੱਖਿਆ ਦੀ ਨਿਵਾਸ ਆਗਿਆ ਦੇ ਅਧਾਰ ‘ਤੇ ਦੇਸ਼ ਵਿਚ ਰਹਿ ਰਹੇ ਹਨ, ਉਨ੍ਹਾਂ ਨੂੰ ਰਾਸ਼ਟਰੀ ਸਿਹਤ ਸੇਵਾ ਦੀਆਂ ਸੇਵਾਵਾਂ ਪ੍ਰਾਪਤ ਕਰਨ ਲਈ ਵਲੰਟਰੀ ਨਾਮਾਂਕਣ ਕਰਵਾਉਣ ਪੈਂਦਾ ਹੈ ਅਤੇ ਜਿਹੜੇ ਖੇਤਰ ਵਿਚ ਉਹ ਨਿਵਾਸ ਕਰ ਰਹੇ ਹਨ ਉੱਥੋਂ ਦੀਆਂ ਸਿਹਤ ਸੇਵਾਵਾਂ ਸਬੰਧੀ ਨਿਰਧਾਰਤ ਸ਼ਰਤਾਂ ਅਤੇ ਰਾਸ਼ੀ ਅਨੁਸਾਰ ਭੁਗਤਾਨ ਕਰਨਾ ਪੈਂਦਾ ਹੈ। ਉਪਰੋਕਤ ਰਾਸ਼ੀ ਦਾ ਭੁਗਤਾਨ ਪੋਸਟਲ ਅਕਾਊਂਟ ਜਾਂ ਐਫ24 ਦੁਆਰਾ, ਜਿਵੇਂ ਵੀ ਉਸ ਖੇਤਰ ਦੁਆਰਾ ਨਿਰਧਾਰਤ ਕੀਤਾ ਗਿਆ ਹੈ, ਜਿਹੜੇ ਖੇਤਰ ਵਿਚ ਵਿਦਿਆਰਥੀ ਰਹਿ ਰਿਹਾ ਹੈ, ਕੀਤਾ ਜਾ ਸਕਦਾ ਹੈ।
ਧਿਆਨਦੇਣਯੋਗ ਹੈ ਕਿ ਵਲੰਟੀਅਰ ਸੇਵਾ ਲਈ ਭੁਗਤਾਨ ਕਰਨ ਦਾ ਨਿਰਧਾਰਤ ਸਮਾਂ ਹਰ ਸਾਲ 1 ਜਨਵਰੀ ਤੋਂ 31 ਦਸੰਬਰ ਤੱਕ ਹੈ। ਜੇਕਰ ਕੋਈ ਵਿਦਿਆਰਥੀ ਜਨਵਰੀ ਤੋਂ ਕੁਝ ਮਹੀਨੇ ਬਾਅਦ ਵੀ ਨਾਮਾਂਕਣ ਕਰਵਾਉਂਦਾ ਹੈ, ਤਾਂ ਉਸ ਨੂੰ ਪੂਰੀ ਰਾਸ਼ੀ ਦਾ ਹੀ ਭੁਗਤਾਨ ਕਰਨਾ ਪਵੇਗਾ, ਕਿਉਂਕਿ ਐਨ ਐਚ ਐਸ ਵੱਲੋਂ ਨਿਰਧਾਰਤ ਸ਼ਰਤਾਂ ਅਨੁਸਾਰ ਇਸ ਸਬੰਧੀ ਫੀਸ ਵਿਚ ਕੋਈ ਕਟੌਤੀ ਨਹੀਂ ਕੀਤੀ ਜਾ ਸਕਦੀ।
ਜਿਹੜੇ ਵਿਦਿਆਰਥੀ ਇਟਲੀ ਵਿਚ ਰਹਿ ਕੇ ਸਿੱਖਿਆ ਪ੍ਰਾਪਤ ਕਰ ਰਹੇ ਹਨ, ਅਤੇ ਉਨ੍ਹਾਂ ਉੱਤੇ ਕੋਈ ਹੋਰ ਪਰਿਵਾਰਕ ਮੈਂਬਰ ਨਿਰਭਰ ਨਹੀਂ ਕਰ ਰਿਹਾ, ਅਤੇ ਉਨ੍ਹਾਂ ਦੀ ਕੋਈ ਆਮਦਨ ਨਹੀਂ ਹੈ, ਅਤੇ ਉਹ ਕਿਸੇ ਇਟਾਲੀਅਨ ਜਨ ਹਸਤੀ ਉੱਤੇ ਖਰਚਿਆਂ ਲਈ ਨਿਰਭਰ ਹਨ, ਨੂੰ 149,77 ਯੂਰੋ ਸਲਾਨਾ ਸਿਹਤ ਸੇਵਾਵਾਂ ਸਬੰਧੀ ਰਾਸ਼ੀ ਦਾ ਭੁਗਤਾਨ ਕਰਨਾ ਪਵੇਗਾ। ਜਿਹੜੇ ਵਿਦਿਆਰਥੀ ਇਟਲੀ ਵਿਚ ਕਾਨੂੰਨੀ ਤੌਰ ‘ਤੇ ਕੰਮ ਵੀ ਕਰ ਰਹੇ ਹਨ ਅਤੇ ਉਨ੍ਹਾਂ ਉੱਪਰ ਕੋਈ ਪਰਿਵਾਰਕ ਮੈਂਬਰ ਵੀ ਨਿਰਭਰ ਕਰਦਾ ਹੈ, ਉਨ੍ਹਾਂ 387,34 ਯੂਰੋ ਸਲਾਨਾ ਰਾਸ਼ੀ ਦਾ ਭੁਗਤਾਨ ਕਰਨਾ ਪਵੇਗਾ, ਜੋ ਕਿ ਘਟਣ ਯੋਗ ਨਹੀਂ ਹੈ।
ਐਨ ਐਚ ਐਸ ਵਿਚ ਨਾਮਾਂਕਣ ਤੋਂ ਬਾਅਦ ਵਿਦੇਸ਼ੀ ਅਤੇ ਉਸ ਉੱਤੇ ਨਿਰਭਰ ਪਰਿਵਾਰਕ ਮੈਂਬਰ ਨੂੰ ਜਿਹੜੇ ਖੇਤਰ ਵਿਚ ਉਹ ਰਹਿ ਰਿਹਾ ਹੈ, ਉਸ ਖੇਤਰ ਦੇ ਆਸਲ ਦੁਆਰਾ ਸਿਹਤ ਸਬੰਧੀ ਸਹੂਲਤਾ ਪ੍ਰਾਪਤ ਹੋ ਜਾਂਦੀਆਂ ਹਨ। ਆਪਣਾ ਅਵਾਸ ਸਥਾਨ ਬਦਲਣ ਦੀ ਸੂਰਤ ਵਿਚ ਆਸਲ ਨੂੰ ਇਸ ਸਬੰਧੀ ਸੂਚਿਤ ਕਰਨਾ ਲਾਜ਼ਮੀ ਹੈ, ਤਾਂ ਕਿ ਜਿਹੜੇ ਖੇਤਰ ਵਿਚ ਵਿਦਿਆਰਥੀ ਹੁਣ ਰਹਿ ਹੈ, ਉੱਥੋਂ ਦੇ ਖੇਤਰ ਦੇ ਆਸਲ ਤੋਂ ਆਪਣੀ ਆਮਦਨ ਦੇ ਹਿਸਾਬ ਨਾਲ ਟਿਕਟ ਪ੍ਰਾਪਤ ਕਰ ਕੇ ਸਿਹਤ ਸਹੂਲਤਾਂ ਪ੍ਰਾਪਤ ਕਰ ਸਕੇ।
ਇਸ ਲਈ ਜਦੋਂ ਵੀ ਕੋਈ ਵਿਦੇਸ਼ੀ ਵਿਦਿਆਰਥੀ ਸਿੱਖਿਆ ਦੇ ਅਧਾਰ ‘ਤੇ ਪ੍ਰਾਪਤ ਹੋਈ ਨਿਵਾਸ ਆਗਿਆ ਨੂੰ ਨਵਿਆਉਣ ਦੀ ਇੱਛਾ ਰੱਖਦਾ ਹੈ, ਤਾਂ ਅਜਿਹੀ ਹਾਲਤ ਵਿਚ ਉਸ ਕੋਲ ਦੋ ਵਿਕਲਪ ਹਨ :
– ਵਿਦਿਆਰਥੀ, ਕਿਸੇ ਮਾਣਤਾ ਪ੍ਰਾਪਤ ਇੰਸ਼ੋਰੈਂਸ ਕੰਪਨੀ, ਜਿਹੜੀ ਕਿ ਬਿਮਾਰੀ, ਮਾਤਰਤਵ ਜਾਂ ਕਿਸੇ ਹਾਦਸੇ ਦੀ ਸੂਰਤ ਵਿਚ ਹੋਣ ਵਾਲਿਆਂ ਖਰਚਿਆਂ, ਜਦੋਂ ਤੱਕ ਵਿਦਿਆਰਥੀ ਇਟਲੀ ਵਿਚ ਰਹੇ ਦਾ ਭੁਗਤਾਨ ਕਰ ਸਕੇ, ਤੋਂ ਪਾਲਿਸੀ ਲੈ ਸਕਦਾ ਹੈ।
– ਜਾਂ ਫਿਰ ਵਿਦੇਸ਼ੀ ਵਿਦਿਆਰਥੀ ਸਿਹਤ ਸੇਵਾਵਾਂ ਪ੍ਰਾਪਤ ਕਰਨ ਲਈ ਐਨ ਐਚ ਐਸ ਵਿਚ ਵਲੰਟੀਅਰ ਅਧਾਰ ‘ਤੇ ਨਾਮਾਂਕਣ ਕਰਵਾਏ।

 

ਇਮੀਗ੍ਰੇਸ਼ਨ ਸਬੰਧੀ ਕਿਸੇ ਵੀ ਤਰ੍ਹਾਂ ਦੀ ਮੁਫ਼ਤ ਜਾਣਕਾਰੀ ਲਈ migreat.com ਅਤੇ ਮਾਈਗ੍ਰੇਸ਼ਨ ਨਾਲ ਸਬੰਧਿਤ ਆਪਣੇ ਸਵਾਲ immigration experts ‘ਤੇ ਭੇਜੋ।