ਸੈਲਾਨੀਆਂ ਨੇ ਇਟਲੀ ਵਿਚ ਖਰਚੇ ਕਈ ਬਿਲੀਅਨ ਯੂਰੋ

touristਇੰਟਰਨੈਸ਼ਨਲ ਸੈਂਟਰ ਫਾੱਰਸਟੱਡੀਜ਼ ਆੱਨ ਟੂਰਿਜ਼ਮ ਇਕਾਨੋਮਿਕਸ (ਚੀਸੇਟ) ਵੱਲੋਂ ਸੈਲਾਨੀਆਂ ਸਬੰਧੀ ਜਾਰੀ ਕੀਤੇ ਅੰਕੜਿਆਂ ਦੀ ਰਿਪੋਰਟ ਅਨੁਸਾਰ ਸੈਲਾਨੀਆਂ ਨੇ ਪਿਛਲੇ ਸਾਲ ਇਟਲੀ ਵਿਚ ਲਗਭਗ 40 ਬਿਲੀਅਨ ਯੂਰੋ ਖਰਚ ਕੀਤੇ ਹਨ। ਰਿਪੋਰਟ ਅਨੁਸਾਰ ਪਿਛਲੇ ਸਾਲ ਇਟਲੀ ਵਿਚ ਆਏ ਸੈਲਾਨੀਆਂ ਨੇ 39,1 ਬਿਲੀਅਨ ਯੂਰੋ ਖਰਚ ਕੀਤੇ, ਜੋ ਕਿ ਸਾਲ 2016 ਤੋਂ 3 ਬਿਲੀਅਨ ਵਧੇਰੇ ਸਨ। ਇਸ ਰਕਮ ਨਾਲ ਇਟਾਲੀਅਨ ਆਰਥਚਾਰੇ ਵਿਚ 1,5% ਦੀ ਜੀ ਡੀ ਪੀ ਵਧੀ। ਇਹ ਅੰਕੜੇ ਵੈਨਿਸ ਦੀ ਇੰਟਰਨੈਸ਼ਨਲ ਟੂਰਿਜ਼ਮ ਇੰਡਸਟਰੀ ਦੀ ਇਕ ਕਾਨਫਰੰਸ ਦੌਰਾਨ ਜਾਰੀ ਕੀਤੇ ਗਏ।
ਸੈਲਾਨੀਆਂ ਦੀ ਇਸ ਬੂਮ ਦਾ ਸਭ ਤੋਂ ਵੱਡਾ ਲਾਭਪਾਤਰ ਇਟਲੀ ਦੀ ਰਾਜਧਾਨੀ ਸ਼ਹਿਰ ਰੋਮ ਰਿਹਾ। ਰਾਜਧਾਨੀ ਰੋਮ ਵਿਚ 20,3%, ਵੇਨੇਸੀਆਂ 19,4%, ਨਾਪੋਲੀ 17,8% ਦਾ ਪਿਛਲੇ ਸਾਲ ਨਾਲੋਂ ਵਾਧਾ ਰਿਕਾਰਡ ਕੀਤਾ ਗਿਆ, ਜਦਕਿ ਮਿਲਾਨੋ 2,4% ਅਤੇ ਫਿਰੈਂਸੇ ਵਿਚ 6,3% ਦੀ ਕਮੀ ਪਾਈ ਗਈ।
ਚੀਸੇਟ ਨੇ ਸਪਸ਼ਟ ਕੀਤਾ ਕਿ, ਵਿਦੇਸ਼ੀ ਸੈਲਾਨੀਆਂ ਨੇ ਔਸਤਨ 100 ਯੂਰੋ ਪ੍ਰਤੀ ਵਿਅਕਤੀ, ਪ੍ਰਤੀ ਦਿਨ, ਹਫਤੇ ਦੀਆਂ ਛੁੱਟੀਆਂ ਦੌਰਾਨ ਖਰਚਿਆ। ਜਿਸ ਕਾਰਨ ਇਟਲੀ ਨੂੰ ਪ੍ਰਤੀ ਸੈਲਾਨੀ ਹਫਤੇ ਵਿਚ ਤਕਰੀਬਨ 700 ਯੂਰੋ ਪ੍ਰਾਪਤ ਹੋਏ। ਇਟਲੀ ਨੂੰ ਸਭ ਤੋਂ ਵਧੇਰੇ ਲਾਭ ਜਰਮਨੀ ਸੈਲਾਨੀਆਂ ਤੋਂ ਪ੍ਰਾਪਤ ਹੋਇਆ, ਸਮੁੱਚੀ ਇਟਲੀ ਦਾ ਤਕਰੀਬਨ 17% ਦਾ ਵਾਧਾ ਜਰਮਨ ਸੈਲਾਨੀਆਂ, 6,9% ਫਰੈਂਚ ਸੈਲਾਨੀਆਂ ਅਤੇ 4,5% ਬ੍ਰਿਟਿਸ਼ ਸੈਲਾਨੀਆਂ ਤੋਂ ਪ੍ਰਾਪਤ ਹੋਇਆ।
ਇਟਲੀ ਦੇ ਸੱਭਿਆਚਾਰਕ ਆਕਰਸ਼ਣ, ਸਭ ਤੋਂ ਤੇਜ਼ੀ ਨਾਲ ਵਧ ਰਹੇ ਖੇਤਰਾਂ ਵਿੱਚੋਂ ਕੁਝ, ਈਕੋਟੂਰਿਜ਼ਮ, ਖਾਣੇ ਅਤੇ ਵਾਈਨ ਟੂਰਿਜ਼ਮ ਅਤੇ ਸਾਹਸਿਕ ਯਾਤਰਾ ਕਾਰਨ ਇਟਲੀ ਨੇ 15æ5 ਅਰਬ ਡਾਲਰ ਦੀ ਕਮਾਈ ਕੀਤੀ।
ਚੀਸੇਟ ਅਨੁਸਾਰ 67% ਟੂਰਿਜ਼ਮ ਇਟਲੀ ਦੇ 5 ਖੇਤਰਾਂ ਲੰਬਾਰਦੀਆ, ਲਾਸੀਓ, ਵੇਨੇਤੋ, ਤੋਸਕਾਨਾ ਅਤੇ ਕੰਪਾਨੀਆ ਵੱਲ ਵਧੇਰੇ ਉਤਸ਼ਾਹਿਤ ਰਿਹਾ। ਕੰਪਾਨੀਆ ਵਿਚ ਪਹਿਲੀ ਵਾਰ ਟੂਰਿਜ਼ਮ ਦਾ ਰੁਝਾਨ ਦੇਖਣ ਨੂੰ ਮਿਲਿਆ। ਇਟਲੀ ਦੀਆਂ ਬਹੁਤ ਸਾਰੀਆਂ ਸੈਰ ਸਪਾਟੇ ਦੀਆਂ ਜਗ੍ਹਾ ਗਰਮੀ ਦੇ ਮੌਸਮ ਵਿਚ ਸੈਲਾਨੀਆਂ ਦੀ ਵੱਡੀ ਭੀੜ ਨੂੰ ਝੱਲ ਰਹੀਆਂ ਹਨ। ਭਾਵੇਂ ਇਹ ਸੈਲਾਨੀਆਂ ਦਾ ਵਾਧਾ ਦੇਸ਼ ਦੀ ਅਰਥ ਵਿਅਸਥਾ ਵਿਚ ਵਾਧਾ ਕਰਦਾ ਹੈ, ਪ੍ਰੰਤੂ ਸਥਾਨਕ ਲੋਕਾਂ ਤੋਂ ਇਲਾਵਾ ਇਟਲੀ ਦੀ ਵਿਰਾਸਤ ਦੇ ਬਚਾਅ ਨੂੰ ਵੀ ਖ਼ਤਰੇ ਵਿਚ ਪਾ ਕੇ ਰੱਖਦਾ ਹੈ। ਇਸ ਸਬੰਧੀ ਇਟਲੀ ਦੇ ਕਈ ਖੇਤਰਾਂ, ਖਾਸ ਕਰ ਕੇ ਵੈਨਿਸ ਵਿਚ ਇਸ ਦਾ ਕਈ ਵਾਰ ਵਿਰੋਧ ਹੋ ਚੁੱਕਾ ਹੈ। ਸਥਾਨਕ ਲੋਕ ਇਸਦਾ ਖੁੱਲ੍ਹ ਕੇ ਵਿਰੋਧ ਕਰਦੇ ਹੋਏ ਸਾਹਮਣੇ ਆਏ ਹਨ ਕਿ ਖੇਤਰ ਨੂੰ ਹੋਰ ਸੈਲਾਨੀਆਂ ਦੀ ਲੋੜ ਨਹੀਂ ਹੈ। ਇਸ ਨਾਲ ਦੇਸ਼ ਦੀ ਕੁਦਰਤੀ ਸੁੰਦਰਤਾ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸਸਤਰਾਨੇਰੀ ਇਨਇਤਾਲੀਆ‘ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ‘ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈਤਾਂ ਅਦਾਰਾਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ