ਸੈਲਾਨੀ ਦੇਸ਼ ਵਿਚ ਨਿਵਾਸ ਆਗਿਆ ਪ੍ਰਾਪਤ ਕਰ ਸਕਦਾ ਹੈ?

touristਜਿਹੜੇ ਵਿਦੇਸ਼ੀ ਇਟਲੀ ਵਿਚ ਸੈਲਾਨੀ ਵੀਜ਼ੇ ‘ਤੇ ਆਉਂਦੇ ਹਨ, ਜਿਵੇਂ ਕਿ ਜੇਕਰ ਕਿਸੇ ਸੈਲਾਨੀ ਵਿਦੇਸ਼ੀ ਦਾ ਵੀਜ਼ਾ 90 ਦਿਨ ਦਾ ਹੈ, ਉਹ ਇਟਲੀ ਵਿਚ ਆਪਣੇ ਰਿਸ਼ਤੇਦਾਰਾਂ ਕੋਲ ਆਇਆ ਹੈ, ਤਾਂ ਕੀ ਉਹ ਹੋਰ ਵਧੇਰੇ ਸਮੇਂ ਲਈ ਇਟਲੀ ਵਿਚ ਰਹਿ ਸਕਦਾ ਹੈ?
ਯੂਰਪੀਅਨ ਯੂਨੀਅਨ ਦੇ ਦੇਸ਼ ਇਟਲੀ ਵਿਚ ਜਿਹੜੇ ਵਿਦੇਸ਼ੀ ਨਾਗਰਿਕ ਥੋੜੇ ਸਮੇਂ ਦੇ ਸੈਲਾਨੀ ਵੀਜ਼ੇ ‘ਤੇ ਆਪਣੇ ਕਿਸੇ ਰਿਸ਼ਤੇਦਾਰ ਨੂੰ ਮਿਲਣ ਜਾਂ ਕੋਈ ਛੁੱਟੀ ਬਿਤਾਉਣ ਆਉਂਦੇ ਹਨ, ਉਨ੍ਹਾਂ ਨੂੰ ਸ਼੍ਰੇਣੀ ਸੀ ਦੇ ਅਧੀਨ ਸ਼ੈਨੇਗਨ ਵੀਜ਼ਾ ਪ੍ਰਦਾਨ ਕਰਵਾਇਆ ਜਾਂਦਾ ਹੈ, ਜਿਸਦੀ ਵੱਧ ਤੋਂ ਵੱਧ ਸਮਾਂ ਸੀਮਾ 90 ਦਿਨ ਦੀ ਹੁੰਦੀ ਹੈ। ਇਸ ਤੋਂ ਵਧੇਰੇ ਸਮਾਂ ਵਿਦੇਸ਼ੀ ਸੈਲਾਨੀ ਦੇਸ਼ ਅੰਦਰ ਰਹਿਣ ਦਾ ਅਧਿਕਾਰ ਨਹੀਂ ਰੱਖਦਾ।
ਦੂਜੇ ਦੇਸ਼ਾਂ ਤੋਂ ਇਟਲੀ ਵਿਚ ਵਿਦੇਸ਼ੀ ਨਾਗਰਿਕ, ਸੈਲਾਨੀ ਦੇ ਤੌਰ ‘ਤੇ ਦਾਖਲ ਹੋ ਸਕਦੇ ਹਨ, ਸੈਲਾਨੀ ਦੇ ਤੌਰ ‘ਤੇ ਪ੍ਰਾਪਤ ਕੀਤਾ ਗਿਆ ਵੀਜ਼ਾ ਵੱਧ ਤੋਂ ਵੱਧ ਤਿੰਨ ਮਹੀਨੇ ਦਾ ਹੋ ਸਕਦਾ ਹੈ। ਜੇਕਰ ਕਿਸੇ ਦੇਸ਼ ਦਾ ਇਟਲੀ ਜਾਂ ਈਯੂ ਨਾਲ ਵੀਜ਼ੇ ਸਬੰਧੀ ਕੋਈ ਸਮਝੌਤਾ ਹੋਇਆ ਹੋਵੇ, ਜਿਸ ਅਨੁਸਾਰ ਸੈਲਾਨੀ ਨੂੰ ਦੇਸ਼ ਅੰਦਰ ਦਾਖਲ ਹੋਣ ਲਈ ਵੀਜ਼ਾ ਪ੍ਰਾਪਤ ਕਰਨਾ ਲਾਜ਼ਮੀ ਨਹੀਂ ਹੈ, ਉਸ ਹਾਲਤ ਵਿਚ ਵੀ ਕੋਈ ਸੈਲਾਨੀ ਤਿੰਨ ਮਹੀਨੇ ਤੋਂ ਵਧੇਰੇ ਦੇਸ਼ ਅੰਦਰ ਰਹਿਣ ਦਾ ਅਧਿਕਾਰ ਨਹੀਂ ਰੱਖਦਾ। ਇਨਾਂ ਹਾਲਾਤਾਂ ਵਿਚ ਕੋਈ ਵੀ ਸੈਲਾਨੀ ਨਿਵਾਸ ਆਗਿਆ ਦੀ ਮੰਗ ਨਹੀਂ ਕਰ ਸਕਦਾ, ਪ੍ਰੰਤੂ ਉਸਨੂੰ ਦੇਸ਼ ਅੰਦਰ ਦਾਖਲ ਹੋਣ ਸਬੰਧੀ ਜਾਣਕਾਰੀ ਪ੍ਰਦਾਨ ਕਰਵਾਉਣੀ ਲਾਜ਼ਮੀ ਹੋਵੇਗੀ। ਜਿਹੜੇ ਸੈਲਾਨੀ, ਈਯੂ ਦੇਸ਼ਾਂ ਦੇ ਨਾਗਰਿਕ (ਗੈਰਯੂਰਪੀਅਨ ਵਿਦੇਸ਼ੀ) ਉਨ੍ਹਾਂ ਦੇ ਪਾਸਪੋਰਟ ਉੱਪਰ ਇਮੀਗ੍ਰੇਸ਼ਨ ਵੱਲੋਂ ਦੇਸ਼ ਵਿਚ ਦਾਖਲ ਹੋਣ ਸਮੇਂ ਮੋਹਰ ਲਗਾਈ ਜਾਂਦੀ ਹੈ, ਜਿਹੜੇ ਵਿਦੇਸ਼ੀ ਹੋਰ ਸ਼ੈਨੇਗਨ ਦੇਸ਼ਾਂ ਵਿਚੋਂ ਗੁਜਰ ਕੇ ਇਟਲੀ ਵਿਚ ਦਾਖਲ ਹੁੰਦੇ ਹਨ, ਉਨ੍ਹਾਂ ਨੂੰ 8 ਦਿਨਾਂ ਦੇ ਅੰਦਰ-ਅੰਦਰ ਪੁਲਿਸ ਸਟੇਸ਼ਨ ਵਿਚ ਇਸ ਸਬੰਧੀ ਜਾਣਕਾਰੀ ਦਰਜ ਕਰਵਾਉਣੀ ਲਾਜ਼ਮੀ ਹੈ। ਸੈਲਾਨੀ ਵੀਜ਼ਾ ਜਾਂ ਸੈਲਾਨੀ ਦੇ ਤੌਰ ‘ਤੇ ਇਟਲੀ ਵਿਚ ਦਾਖਲ ਹੋਇਆ ਕੋਈ ਵੀ ਸੈਲਾਨੀ ਵਿਦੇਸ਼ੀ ਇਟਲੀ ਵਿਚ ਕੰਮ ਕਰਨ ਦਾ ਅਧਿਕਾਰ ਨਹੀਂ ਰੱਖਦਾ। ਵੀਜ਼ਾ ਦੀ ਮਣਿਆਦ ਖਤਮ ਹੋਣ ਤੋਂ ਪਹਿਲਾਂ ਸੈਲਾਨੀ ਨੂੰ ਆਪਣੇ ਦੇæ ਵਾਪਸ ਪਰਤਣਾ ਪਵੇਗਾ, ਜੇਕਰ ਕੋਈ ਵਿਦੇਸ਼ੀ ਅਜਿਹਾ ਨਹੀਂ ਕਰਦਾ ਤਾਂ ਉਹ ਗੈਰਕਾਨੂੰਨੀ ਨਾਗਰਿਕ ਦੇ ਤੌਰ ‘ਤੇ ਗਿਣਿਆ ਜਾਵੇਗਾ ਅਤੇ ਕਾਨੂੰਨ ਅਨੁਸਾਰ ਪੁਲਿਸ ਵੱਲੋਂ ਉਸ ਨੂੰ ਦੇਸ਼ ਨਿਕਾਲੇ ਦੇ ਹੁਕਮ ਜਾਰੀ ਕੀਤੇ ਜਾ ਸਕਦੇ ਹਨ। ਜੇਕਰ ਇਟਲੀ ਵਿਚ ਗੈਰਕਾਨੂੰਨੀ ਤੌਰ ‘ਤੇ ਰਹਿਣ ਵਾਲਾ ਕੋਈ ਸੈਲਾਨੀ ਕਿਸੇ ਮਾਲਕ ਕੋਲ ਕੰਮ ਪ੍ਰਾਪਤ ਕਰ ਲੈਂਦਾ ਹੈ, ਤਾਂ ਉਸਨੂੰ ਕੰਮ ਪ੍ਰਦਾਨ ਕਰਵਾਉਣ ਵਾਲਾ ਮਾਲਕ ਵੀ ਇਸੇ ਹੀ ਸ਼੍ਰੇਣੀ ਤਹਿਤ ਗਿਣਿਆ ਜਾਵੇਗਾ ਅਤੇ ਕਾਨੂੰਨ ਅਨੁਸਾਰ ਉਸਨੂੰ ਵੀ ਨਿਰਧਾਰਤ ਸਜਾ ਭੁਗਤਣੀ ਪੈ ਸਕਦੀ ਹੈ। ਇਟਲੀ ਵਿਚ ਸੈਲਾਨੀ ਦੇ ਤੌਰ ‘ਤੇ ਦਾਖਲ ਹੋਣ ਵਾਲਾ ਵਿਦੇਸ਼ੀ ਕਿਸ ਪ੍ਰਕਾਰ ਕੰਮ ਪ੍ਰਾਪਤ ਕਰ ਸਕਦਾ ਹੈ, ਕੌਣ ਉਸ ਨੂੰ ਕੰਮ ਪ੍ਰਦਾਨ ਕਰਵਾ ਸਕਦਾ ਹੈ? ਜੇਕਰ ਕੋਈ ਵਿਦੇਸ਼ੀ ਸੈਲਾਨੀ ਇਟਲੀ ਵਿਚ ਰਹਿ ਕੇ ਕੰਮ ਕਰਨ ਦੀ ਇੱਛਾ ਰੱਖਦਾ ਹੈ ਅਤੇ ਕੋਈ ਮਾਲਕ ਜਾਂ ਕੰਪਨੀ ਉਸਨੂੰ ਕੰਮ ਕਰਵਾਉਣ ਲਈ ਰਜਾਮੰਦ ਹੈ ਤਾਂ, ਇਸ ਲਈ ਬਿਲਕੁਲ ਸਿੱਧਾ ਅਤੇ ਸਰਲ ਰਸਤਾ ਸਿਰਫ ਇਕ ਹੀ ਹੈ ਕਿ ਇਸ ਲਈ ਕਾਨੂੰਨੀ ਰਸਤਾ ਹੀ ਅਪਣਾਇਆ ਜਾਵੇ, ਜਿਸ ਅਨੁਸਾਰ ਸੈਲਾਨੀ ਨੂੰ ਵੀਜ਼ਾ ਖਤਮ ਹੋਣ ਤੋਂ ਪਹਿਲਾਂ ਹੀ ਆਪਣੇ ਦੇਸ਼ ਵਾਪਸ ਪਰਤ ਜਾਣਾ ਚਾਹੀਦਾ ਹੈ ਅਤੇ ਜਦੋਂ ਇਟਾਲੀਅਨ ਸਰਕਾਰ ਵੱਲੋਂ ਹਰ ਸਾਲ ਖੋਲ੍ਹਿਆ ਜਾਣ ਵਾਲਾ ਦੈਕਰੇਤੋ ਫਲੂਸੀ ਕੋਟਾ ਖੋਲ੍ਹਿਆ ਜਾਂਦਾ ਹੈ ਤਾਂ ਕਰਮਚਾਰੀ ਰੱਖਣਾ ਦਾ ਚਾਹਵਾਨ ਮਾਲਕ ਉਸ ਲਈ ਦਰਖ਼ਾਸਤ ਜਮਾਂ ਕਰਵਾ ਸਕਦਾ ਹੈ, ਉਸ ਦੇਸ਼ ਦਾ ਕੋਟਾ ਹੋਣ ‘ਤੇ ਅਤੇ ਸਾਰੀਆਂ ਕਾਨੂੰਨੀ ਸ਼ਰਤਾਂ ਪੂਰੀਆਂ ਕਰਨ ਉਪਰੰਤ ਕਰਮਚਾਰੀ ਇਟਲੀ ਵਿਚ ਦਾਖਲ ਹੋ ਕੇ ਕੰਮ ਕਰ ਸਕਦਾ ਹੈ।
– ਵਰਿੰਦਰ ਕੌਰ ਧਾਲੀਵਾਲ

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ