13 ਸਾਲਾ ਲੜਕੀ ਨੂੰ ਵੇਸਵਾਪੁਣੇ ਵਿਚ ਧਕੇਲਣ ਲਈ 61 ਸਾਲਾ ਵਿਅਕਤੀ ਗ੍ਰਿਫ਼ਤਾਰ

arrestਰੋਮ (ਇਟਲੀ) 26 ਦਸੰਬਰ (ਵਰਿੰਦਰ ਕੌਰ ਧਾਲੀਵਾਲ) – ਤਰਾਪਾਨੀ ਦੇ ਨਜ਼ਦੀਕ ਗੀਬੇਲੀਨਾ ਵਿਖੇ ਪੁਲਿਸ ਵੱਲੋਂ ਇਕ 61 ਸਾਲਾ ਕਿਸਾਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵਿਅਕਤੀ ਉੱਤੇ ਦੋਸ਼ ਹੈ ਕਿ ਇਸ ਨੇ ਇਕ 13 ਸਾਲਾ ਨਾਬਾਲਗ ਲੜਕੀ ਨੂੰ ਕਈ ਲੋਕਾਂ ਨਾਲ ਸਰੀਰਕ ਸਬੰਧ ਬਨਾਉਣ ਲਈ ਮਜਬੂਰ ਕੀਤਾ। ਇਕ ਸੂਚਨਾ ਤਹਿਤ ਇਟਾਲੀਅਨ ਪੁਲਿਸ ਯੂਨਿਟ ਕਾਰਾਬਿਨੇਰੀ ਨੇ ਇਸ ਵਿਅਕਤੀ ਨੂੰ ਉਸ ਸਮੇਂ ਘੇਰਿਆ ਜਦੋਂ ਇਹ ਲੜਕੀ ਨੂੰ ਕਈ ਰੋਮਾਨੀਅਨ ਮੂਲ ਦੇ ਵਿਅਕਤੀਆਂ ਨਾਲ ਜਬਰਦਸਤੀ ਸਰੀਰਕ ਸਬੰਧ ਬਨਾਉਣ ਮਗਰੋਂ ਵਾਪਸ ਲੈ ਕੇ ਆ ਰਿਹਾ ਸੀ। ਇਸ ਸਭ ਕੁਝ ਵਿਅਕਤੀ ਨੇ ਰੋਮਾਨੀਅਨ ਵਿਅਕਤੀਆਂ ਕੋਲੋਂ ਮੋਟੀ ਰਕਮ ਵਸੂਲਣ ਲਈ ਕੀਤਾ। ਫਿਲਹਾਲ ਵਿਅਕਤੀ ਨੂੰ ਇਕ ਨਾਬਾਲਗ ਲੜਕੀ ਨੂੰ ਜਬਰਨ ਸਰੀਰਕ ਧੰਦਾ ਕਰਵਾਉਣ ਦੇ ਦੋਸ਼ ਤਹਿਤ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਜਿਸ ਸਬੰਧੀ ਅਗਲੀ ਕਾਰਵਾਈ ਜਾਰੀ ਹੈ। ਅਦਾਲਤ ਦੇ ਹੁਕਮਾਂ ਉਪਰੰਤ ਇਸ ਦੋਸ਼ੀ ਵਿਅਕਤੀ ਨੂੰ ਸਜਾ ਸੁਣਾਈ ਜਾਵੇਗੀ।

ਨੋਟ : www.punjabexpress.info ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂਪੰਜਾਬ ਐਕਸਪ੍ਰੈੱਸਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ