22 ਸਾਲਾ ਨੌਜਵਾਨ ਦੀ ਭੁੱਖ ਨਾਲ ਮੌਤ

Migranti: muore per fame 22enne giunto ieri a Pozzalloਰੋਮ (ਇਟਲੀ) 15 ਮਾਰਚ (ਪੰਜਾਬ ਐਕਸਪ੍ਰੈੱਸ) – ਇਟਲੀ ਵਿਚ ਸਮੁੰਦਰੀ ਰਸਤਿਆਂ ਰਾਹੀਂ ਦਾਖਲ ਹੋਣ ਵਾਲੇ ਅਪ੍ਰਵਾਸੀਆਂ ਵਿਚੋਂ ਇਕ 22 ਸਾਲਾ ਨੌਜਵਾਨ ਦੀ ਭੁੱਖ ਨਾਲ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਬੀਤੇ ਸੋਮਵਾਰ ਸਿਚੀਲੀਅਨ ਪੋਰਟ ਦੇ ਪੋਸਾਲੋ ਖੇਤਰ ਰਾਹੀਂ ਸਪੈਨਿਸ਼ ਐਸੋਸੀਏਸ਼ਨ ਦੀ ਰਾਹਤ ਕਿਸ਼ਤੀ ਦੁਆਰਾ ਬਚਾਅ ਕੇ ਕੱਢਿਆ ਗਿਆ 22 ਸਾਲਾ ਏਰੀਟਰੀਨ ਭੁੱਖ ਦੀ ਵਜ੍ਹਾ ਨਾਲ ਆਪਣੀ ਜਾਨ ਗੁਆ ਬੈਠਾ। ਇਹ ਨੌਜਵਾਨ ਹੋਰ 91 ਅਪ੍ਰਵਾਸੀਆਂ ਨਾਲ ਇਟਲੀ ਵਿਚ ਸਮੁੰਦਰੀ ਰਸਤੇ ਰਾਹੀਂ ਦਾਖਲ ਹੋਣ ਬਾਅਦ ਰਾਹਤਕਰਮੀਆਂ ਵੱਲੋਂ ਬਚਾਅ ਕੇ ਕੱਢਿਆ ਗਿਆ ਸੀ।
ਇਟਲੀ ਵਿਚ ਦਾਖਲ ਹੋਣ ਸਮੇਂ ਇਸ ਨੌਜਵਾਨ ਦੀ ਹਾਲਤ ਕਾਫੀ ਖਰਾਬ ਸੀ। ਉਸਨੂੰ ਸਾਹ ਲੈਣ ਵਿਚ ਭਾਰੀ ਦਿੱਕਤ ਹੋ ਰਹੀ ਸੀ। ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ, ਉਸਦਾ ਸਰੀਰ ਲੰਬੇ ਸਮੇਂ ਤੋਂ ਭੋਜਨ ਦੀ ਅਣਹੌਂਦ ਕਾਰਨ ਕਮਜੋਰ ਹੋ ਚੁੱਕਾ ਸੀ। ਇਸ ਕਾਰਨ ਹੀ ਮੰਗਲਵਾਰ ਨੂੰ ਨੌਜਵਾਨ ਦੀ ਮੌਤ ਹੋ ਗਈ। ਉਸਨੂੰ ਮੋਦੀਕਾ ਹਸਪਤਾਲ ਵਿਚ ਲਿਜਾਇਆ ਗਿਆ ਸੀ, ਪ੍ਰੰਤੂ ਹਾਲਤ ਵਧੇਰੇ ਖਰਾਬ ਹੋਣ ਕਾਰਨ ਮੈਡੀਕਲ ਟੀਮ ਉਸਨੂੰ ਬਚਾਉਣ ਵਿਚ ਅਸਮਰੱਥ ਰਹੀ।

ਨੋਟ : www.punjabexpress.info ‘ਤੇ ਪੋਸਟ ਕੀਤੀ ਗਈ ਉਪਰੋਕਤ ਸਮੱਗਰੀ ‘ਪੰਜਾਬ ਐਕਸਪ੍ਰੈੱਸ, ਸਤਰਾਨੇਰੀ ਇਨ ਇਤਾਲੀਆ’ ਨਾਲ ਸਬੰਧਿਤ ਹੈ ਅਤੇ ਕਿਸੇ ਵੀ ਵੈੱਬਸਾਈਟ ਨੂੰ ਇਹ ਸਮੱਗਰੀ ਪ੍ਰਕਾਸ਼ਿਤ ਕਰਨ ਦੀ ਆਗਿਆ ਨਹੀਂ ਹੈ। ਜੇਕਰ ਕਿਸੇ ਵੀ ਵੈੱਬਸਾਈਟ ਵੱਲੋਂ ‘ਪੰਜਾਬ ਐਕਸਪ੍ਰੈੱਸ’ ਨਾਲ ਸਬੰਧਿਤ ਇਹ ਸਮੱਗਰੀ ਪ੍ਰਕਾਸ਼ਿਤ ਕੀਤੀ ਗਈ, ਤਾਂ ਅਦਾਰਾ ਕਾਨੂੰਨੀ ਕਾਰਵਾਈ ਕਰਨ ਦਾ ਅਧਿਕਾਰ ਰੱਖਦਾ ਹੈ।