8 ਜੂਨ ਨੂੰ ਰਹੇਗੀ ਰੋਮ ਪਬਲਿਕ ਟ੍ਰਾਂਸਪੋਰਟ ਹੜਤਾਲ

strikeਰੋਮ (ਇਟਲੀ) 6 ਜੂਨ (ਪੰਜਾਬ ਐਕਸਪ੍ਰੈੱਸ) – ਰੋਮ ਦੀ ਸਰਵਜਨਕ ਟਰਾਂਸਪੋਰਟ ਕੰਪਨੀ ਅਤਾਕ ਵੱਲੋਂ ਸ਼ੁੱਕਰਵਾਰ 8 ਜੂਨ ਨੂੰ 4 ਘੰਟੇ ਦੀ ਹੜ੍ਹਤਾਲ ਦਾ ਐਲਾਨ ਕੀਤਾ ਗਿਆ ਹੈ। ਜਨਤਕ ਵਾਹਨਾਂ ਦੀ ਇਹ ਹੜ੍ਹਤਾਲ 8 ਜੂਨ ਨੂੰ 8,30 ਤੋਂ 12,30 ਤੱਕ ਰਹੇਗੀ। ਇਹ ਹੜ੍ਹਤਾਲ ਰੋਮਨ ਬੱਸਾਂ, ਟ੍ਰਾਮ, ਮੈਟਰੋ ਅਤੇ ਲਾਈਟ ਰੇਲ ਸੇਵਾਵਾਂ ਰੋਮਾ-ਲਿਦੋ, ਰੋਮਾ-ਵਿਤੇਰਬੋ ਅਤੇ ਟਰਮਨੀ-ਚੈਂਤੋਚੇਲੇ ਨੂੰ ਪ੍ਰਭਾਵਿਤ ਕਰੇਗੀ। ਰਾਜਧਾਨੀ ਦੀ ਉੱਪਨਗਰ ਬੱਸ ਕੰਪਨੀ ਰੋਮਾ ਟੀਪੀਐਲ ਦੇ ਕਰਮਚਾਰੀ ਵੀ 8 ਜੂਨ ਨੂੰ ਉਸੇ ਸਮੇਂ ਦੌਰਾਨ ਚਾਰ ਘੰਟੇ ਦੀ ਹੜਤਾਲ ਦਾ ਸਮਰਥਨ ਕਰਨਗੇ।