ਜਰਮਨ ਸਰਕਾਰ ਸਮਲਿੰਗੀਆਂ ਨੂੰ ਦੇਵੇਗੀ ਹਰਜਾਨਾ ਰਾਸ਼ੀ

ਬਰਲਿਨ (ਜਰਮਨੀ) 13 ਅਕਤੂਬਰ (ਪੰਜਾਬ ਐਕਸਪ੍ਰੈੱਸ) – ਜਰਮਨ ਸਰਕਾਰ ਨੇ ਘੋਸ਼ਣਾ ਕੀਤੀ ਹੈ ਕਿ 50 ਹਜਾਰ ਤੋਂ ਜ਼ਿਆਦਾ ਲੋਕਾਂ ਨੂੰ 30 ਮਿਲੀਅਨ ਯੂਰੋ ਦਾ ਹਰਜਾਨਾ ਦਿੱਤਾ ਜਾਵੇਗਾ।

ਇਨ੍ਹਾਂ ਲੋਕਾਂ ਨੂੰ ਸਮਲਿੰਗੀ ਹੋਣ ਦੇ ਕਾਰਨ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ। ਉਸ ਦੌਰ ਦੇ ਸੈਕਸ ਨਿਯਮਾਂ ਦੇ ਅਨੁਸਾਰ ਇਹ ਸਾਰੇ ਲੋਕ ਦੋਸ਼ੀ ਪਾਏ ਗਏ ਸਨ। ਉੱਥੇ ਦੇ ਕਨੂੰਨ ਦੀ ਧਾਰਾ 175 ਦੇ ਅਨੁਸਾਰ ਇਨ੍ਹਾਂ ਲੋਕਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ। ਇਹ ਨਿਯਮ ਜਰਮਨੀ ਦੇ ਕਰਿਮਿਨਲ ਕੋਡ ਵਿੱਚ ਸਾਲ 1994 ਤੱਕ ਸ਼ਾਮਿਲ ਸਨ। 
ਇਨ੍ਹਾਂ ਪੀੜ੍ਹਤ ਲੋਕਾਂ ਦੀ ਗਿਣਤੀ ਕਰੀਬ 1,40,000 ਹੈ। ਇਹਨਾਂ ਵਿੱਚ ਵੈਸਟ ਅਤੇ ਈਸਟ ਜਰਮਨੀ ਦੇ ਲੋਕ ਸ਼ਾਮਿਲ ਹਨ। ਹੋਮੋਸੈਕਸੂਅਲ ਐਕਟ ਪਹਿਲੀ ਵਾਰ 1871 ਵਿੱਚ ਜਦੋਂ ਅਮਲ ਵਿੱਚ ਲਿਆਇਆ ਗਿਆ ਤਦ ਜਰਮਨੀ ਬਣ ਚੁੱਕਿਆ ਸੀ, ਪ੍ਰੰਤੂ ਇਸ ਕਾਨੂੰਨ ਨੂੰ ਸਖਤੀ ਨਾਲ ਲਾਗੂ ਕੀਤਾ ਗਿਆ ਨਾਜੀਵਾਦ ਦੇ ਸਮੇਂ। ਹਜਾਰਾਂ ਸਮਲਿੰਗੀਆਂ ਨੂੰ ਸੁਧਾਰ ਕੈਂਪ ਵਿੱਚ ਭੇਜ ਦਿੱਤਾ ਗਿਆ। 
ਲੜਾਈ ਦੇ ਬਾਅਦ ਆਲਮ ਇਹ ਸੀ ਕਿ ਜਿਸ ਵਿਅਕਤੀ ਦੇ ਸੈਕਸੂਅਲ ਓਰਿਐਂਟੇਸ਼ਨ ਦੇ ਬਾਰੇ ਅਜਿਹੀ ਕੋਈ ਗੱਲ ਪਤਾ ਲੱਗਦੀ ਸੀ ਤਾਂ ਉਸਨੂੰ ਆਪਣੇ ਘਰ ਅਤੇ ਨੌਕਰੀ ਤੋਂ ਹੱਥ ਧੋਣਾ ਪੈਂਦਾ ਸੀ। ਨਾਜੀ ਦੌਰ ਵਿੱਚ ਜਿੰਨੇ ਲੋਕ ਜੇਲ੍ਹ ਵਿੱਚ ਬੰਦ ਕੀਤੇ ਗਏ ਉਹ ਸਾਲ 2002 ਤੱਕ ਬਾਹਰ ਤਾਂ ਕਰ ਦਿੱਤੇ ਗਏ ਮਗਰ ਇਨ੍ਹਾਂ ਨੂੰ ਬਰੀ ਨਹੀਂ ਕੀਤਾ ਗਿਆ। 
ਇਕ ਨਿਊਜ਼ ਏਜੰਸੀ ਦੀ ਰਿਪੋਰਟ ਦੇ ਮੁਤਾਬਿਕ ਇਸ ਕਨੂੰਨ ਦਾ ਮਸੌਦਾ ਜਲਦ ਘੋਸ਼ਿਤ ਕੀਤਾ ਜਾਵੇਗਾ। ਇਸਦੇ ਬਾਅਦ ਬਾਕੀ ਘੋਸ਼ਣਾਵਾਂ ਕੀਤੀਆਂ ਜਾਣਗੀਆਂ। ਜਰਮਨ ਸਰਕਾਰ ਦਾ ਕਹਿਣਾ ਹੈ ਕਿ, ਕਿਸ ਵਿਅਕਤੀ ਨੇ ਕਿੰਨੇ ਸਮੇਂ ਤੱਕ ਸਜਾ ਭੁਗਤੀ ਹੈ, ਭੁਗਤਾਨ ਰਾਸ਼ੀ ਇਸ ਆਧਾਰ ‘ਤੇ ਤੈਅ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ, ਅਸੀਂ ਬੀਤੀ ਗੱਲ ਨੂੰ ਬਦਲ ਤਾਂ ਨਹੀਂ ਸਕਦੇ, ਪ੍ਰੰਤੂ ਸਾਡੀ ਕੋਸ਼ਿਸ਼ ਹੈ ਕਿ ਪੀੜ੍ਹਤਾਂ ਨੂੰ ਪੁਨਰ ਸਥਾਪਿਤ ਕਰ ਸਕੀਏ।