ਬ੍ਰਿਟੇਨ : ਭਾਰਤੀ ਮੂਲ ਦੇ ਸਭ ਤੋਂ ਵਧੇਰੇ ਸਿੱਖਿਅਤ ਲੋਕ

ਲੰਡਨ, 25 ਅਗਸਤ (ਪੰਜਾਬ ਐਕਸਪ੍ਰੈੱਸ) – ਬ੍ਰਿਟੇਨ ਵਿਚ ਸਮਾਨਤਾ ਅਤੇ ਮਾਨਵਧਿਕਾਰ ਕਮਿਸ਼ਨ ਵੱਲੋਂ ਜਾਰੀ ਇਕ ਰਿਪੋਰਟ ਅਨੁਸਾਰ ਖੁਲਾਸਾ ਹੋਇਆ ਹੈ ਕਿ, ਬ੍ਰਿਟੇਨ ਵਿੱਚ ਰਹਿਣ ਵਾਲੇ ਹੋਰ ਦੇਸ਼ਾਂ ਦੇ ਨਾਗਰਿਕਾਂ ਵਿੱਚ ਭਾਰਤੀ ਮੂਲ ਦੇ ਸਭ ਤੋਂ ਵਧੇਰੇ ਸਿੱਖਿਅਤ ਲੋਕ ਹਨ।

ਇਸ ਤੋਂ ਇਲਾਵਾ ਬਾਕੀ ਦੇਸ਼ਾਂ ਦੇ ਨਾਗਰਿਕਾਂ ਵਿੱਚ ਸਭ ਤੋਂ ਘੱਟ ਬੇਰੁਜਗਾਰ ਵੀ ਭਾਰਤੀ ਹੀ ਹਨ। ਰਿਪੋਰਟ ਅਨੁਸਾਰ ਕੁਝ ਮਾਮਲਿਆਂ ਵਿੱਚ ਭਾਰਤੀ ਮੂਲ ਦੇ ਲੋਕਾਂ ਦਾ ਸਭ ਕੰਮਾਂ ਵਿਚ ਵੀ ਪ੍ਰਦਰਸ਼ਨ ਅੰਗਰੇਜਾਂ ਤੋਂ ਵੀ ਬਿਹਤਰ ਹੈ। ਇਸ ਵਿੱਚ ਕਿਹਾ ਗਿਆ ਹੈ ਕਿ 2008 ਦੇ ਬਾਅਦ ਤੋਂ ਡਿਗਰੀ ਪੱਧਰ ਦੀ ਯੋਗਤਾ ਹਾਸਲ ਕਰਨ ਦੇ ਮਾਮਲੇ ਵਿੱਚ ਸਾਰੇ ਸਮੁਦਾਇਆਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ, ਪ੍ਰੰਤੂ ਭਾਰਤੀ ਇਸ ਮਾਮਲੇ ਵਿੱਚ ਸਭ ਤੋਂ ਮੁਹਰੀ ਹਨ। 
ਬੇਰੁਜਗਾਰ ਭਾਰਤੀਆਂ ਦੀ ਗਿਣਤੀ ਕੇਵਲ 9æ2 ਫੀਸਦੀ ਹੈ। ਇਸ ਮਾਮਲੇ ਵਿੱਚ ਸਭ ਤੋਂ ਅੱਗੇ 17æ3 ਫੀਸਦੀ ਦੇ ਨਾਲ ਬੰਗਲਾਦੇਸ਼ੀ ਅਤੇ ਪਾਕਿਸਤਾਨੀ ਹਨ। ਅਫਰੀਕੀ ਮੂਲ ਦੇ ਲੋਕਾਂ ਵਿੱਚ ਬੇਰੁਜਗਾਰੀ ਦੀ ਦਰ 15æ5 ਫੀਸਦੀ ਹੈ।