ਯੂ ਕੇ : ਪਤੀ/ਪਤਨੀ ਦਾ ਵੀਜ਼ਾ ਰੱਦ ਹੋ ਜਾਣ ‘ਤੇ ਦੁਬਾਰਾ ਕਿਵੇਂ ਕੀਤੀ ਜਾਵੇ ਅਪੀਲ?

? ਯੂ ਕੇ ਵਿਚ ਬ੍ਰਿਟਿਸ਼ ਦੂਤਾਵਾਸ ਵੱਲੋਂ ਜੇਕਰ ਕਿਸੇ ਵਿਦੇਸ਼ੀ ਦੇ ਪਤੀ/ਪਤਨੀ ਦਾ ਵੀਜ਼ਾ ਦੇਣ ਤੋਂ ਕਿਸੇ ਕਾਰਨ ਇਨਕਾਰ ਕਰ ਦਿੱਤਾ ਜਾਵੇ, ਤਾਂ ਕੀ ਉਸ ਲਈ ਦੁਬਾਰਾ ਅਪੀਲ ਕੀਤੀ ਜਾ ਸਕਦੀ ਹੈ, ਅਤੇ ਕਿਵੇਂ?

– ਜੇਕਰ ਕਿਸੇ ਯੂ ਕੇ ਰਹਿੰਦੇ ਵਿਦੇਸ਼ੀ ਵੱਲੋਂ ਆਪਣੇ ਮੂਲ ਦੇਸ਼ ਵਿਚ ਰਹਿੰਦੇ ਪਤੀ/ਪਤਨੀ ਨੂੰ ਪਰਿਵਾਰ ਨੂੰ ਇਕੱਠਾ ਕਰਨ ਦੇ ਉਦੇਸ਼ ਨਾਲ ਦਰਖ਼ਾਸਤ ਦਿੱਤੀ ਜਾਂਦੀ ਹੈ, ਅਤੇ ਬ੍ਰਿਟਿਸ਼ ਦੂਤਾਵਾਸ ਵੱਲੋਂ ਇਹ ਕਾਰਨ ਦੱਸ ਕੇ ਕਿ ਉਹ ਜੋੜਾ ਆਪਣੇ ਵਿਆਹ ਨੂੰ ਯੋਗ ਸਾਬਤ ਕਰੇ, ਅਤੇ ਵਿਦੇਸ਼ੀ ਕਿਵੇਂ ਆਪਣੇ ਸਾਥੀ ਨੂੰ ਜਲਦ ਤੋਂ ਜਲਦ ਦੇਸ਼ ਅੰਦਰ ਮੰਗਵਾਉਣ ਲਈ ਅਪੀਲ ਕਰ ਸਕਦਾ ਹੈ? ਆਓ ਕਾਨੂੰਂਨ ਦੇ ਮਾਹਿਰ ਰਾਹੀਲਾ ਹੁਸੈਨ ਤੋਂ ਇਸ ਬਾਰੇ ਕਿ ਕਿਵੇਂ ਇਸਦਾ ਹੱਲ ਕੀਤਾ ਜਾ ਸਕਦਾ ਹੈ?
ਕਾਨੂੰਨੀ ਮਾਹਿਰ ਰਾਹੀਲਾ ਹੁਸੈਨ ਅਨੁਸਾਰ : ਯੂ ਕੇ ਵਿਚ ਕਾਨੂੰਨੀ ਤੌਰ ਉੱਤੇ ਰਹਿਣ ਵਾਲੇ ਵਿਦੇਸ਼ੀ ਨੂੰ ਆਪਣੇ ਪਤੀ/ਪਤਨੀ ਨੂੰ ਪਰਿਵਾਰ ਇਕੱਠਾ ਕਰਨ ਦੇ ਉਦੇਸ਼ ਨਾਲ ਮੰਗਵਾਉਣ ਦਾ ਪੂਰਾ ਅਧਿਕਾਰ ਹੈ। ਵਿਦੇਸ਼ੀ ਕਾਨੂੰਨੀ ਤੌਰ ‘ਤੇ ਇਸ ਸਬੰਧੀ ਅਪੀਲ ਕਰ ਸਕਦਾ ਹੈ। ਕਿਸੇ ਵਿਦੇਸ਼ੀ ਦੇ ਸਾਥੀ ਦਾ ਵੀਜ਼ਾ ਰੱਦ ਹੋ ਜਾਂਦਾ ਹੈ ਤਾਂ ਰੱਦ ਹੋਣ ਦੇ ਨੋਟਿਸ ਦੀ ਮਿਤੀ ਤੋਂ 28 ਦਿਨਾਂ ਤੱਕ ਇਸ ਪ੍ਰਤੀ ਅਪੀਲ ਕੀਤੀ ਜਾ ਸਕਦੀ ਹੈ। 
ਅਪੀਲ ਕਰਨ ਲਈ ਦਰਖ਼ਾਸਤ ਸਹੀ ਢੰਗ ਨਾਲ ਭਰੀ ਹੋਈ ਹੋਣੀ ਚਾਹੀਦੀ ਹੈ, ਅਤੇ ਅਪੀਲ ਕਰਨ ਲਈ ਟ੍ਰਿਬਿਊਨਲ ਫੀਸ ਵੀ ਨਾਲ ਜਮਾਂ ਕਰਵਾਈ ਜਾਵੇਗੀ। ਵਿਦੇਸ਼ੀ ਦੇ ਕੇਸ ਦੀ ਸੁਣਵਾਈ ਦਾ ਸਮਾਂ ਟ੍ਰਿਬਿਊਨਲ ਵੱਲੋਂ ਤੈਅ ਕੀਤਾ ਜਾਵੇਗਾ, ਜਿਸ ਲਈ ਵਿਦੇਸ਼ੀ ਨੂੰ ਆਪਣੇ ਵਕੀਲ ਨੂੰ ਨਾਲ ਲੈ ਕੇ ਸਮੇਂ ਉੱਤੇ ਪਹੁੰਚਣਾ ਜਰੂਰੀ ਹੈ, ਵਕੀਲ ਨੂੰ ਲੈ ਕੇ ਜਾਣਾ ਬਹੁਤ ਜਰੂਰੀ ਹੈ, ਤਾਂ ਕਿ ਉਹ ਟ੍ਰਿਬਿਊਨਲ ਨੂੰ ਵਿਦੇਸ਼ੀ ਦੇ ਕੇਸ ਬਾਰੇ ਸਹੀ ਤਰੀਕੇ ਨਾਲ ਸਮਝਾ ਸਕੇ, ਇਸ ਬਾਰੇ ਸਵਾਲ ਜੁਆਬ ਕਰ ਸਕੇ ਕਿ ਕਿਉਂ ਵਿਦੇਸ਼ੀ ਦੇ ਸਾਥੀ ਦਾ ਵੀਜ਼ਾ ਰੱਦ ਕੀਤਾ ਗਿਆ ਹੈ, ਅਤੇ ਕੇਸ ਨੂੰ ਦੁਬਾਰਾ ਨਵੇਂ ਸਿਰੇ ਤੋਂ ਜਾਂਚਣ ਲਈ ਜੋਰ ਪਾਵੇ। 
ਵਿਦੇਸ਼ੀ ਨੂੰ ਆਪਣੀ ਸ਼ਾਦੀ ਦੇ ਸਹੀ ਸਬੂਤ ਕੇਸ ਦੀ ਸੁਣਵਾਈ ਤੋਂ ਪਹਿਲਾਂ ਇਮੀਗ੍ਰੇਸ਼ਨ ਟ੍ਰਿਬਿਊਨਲ ਕੋਲ ਪੇਸ਼ ਕਰਨੇ ਲਾਜ਼ਮੀ ਹੋਣਗੇ। ਜੇਕਰ ਕਿਸੇ ਵਿਦੇਸ਼ੀ ਵੱਲੋਂ ਆਪਣੇ ਸਾਥੀ ਨੂੰ ਮੰਗਵਾਉਣ ਲਈ ਇਸ ਉਪਰੋਕਤ ਵਜ੍ਹਾ ਕਾਰਨ ਦਰਖ਼ਾਸਤ ਰੱਦ ਹੋ ਜਾਂਦੀ ਹੈ ਤਾਂ, ਇਹ ਬਹੁਤ ਹੀ ਮਹੱਤਵਪੂਰਣ ਹੈ ਕਿ ਉਹ ਇਸ ਸਬੰਧੀ ਕਾਨੂੰਨੀ ਸਲਾਹਕਾਰ ਤੋਂ ਸਲਾਹ ਜਰੂਰ ਪ੍ਰਾਪਤ ਕਰੇ, ਵਰਨਾ ਉਸਦਾ ਕੇਸ ਖਾਰਿਜ ਹੋਣ ਦਾ ਖਤਰਾ ਹੋਰ ਵਧੇਰੇ ਵਧ ਜਾਂਦਾ ਹੈ ਅਤੇ ਕੇਸ ਵੀ ਬਹੁਤ ਲੰਬੇ ਸਮੇਂ ਤੱਕ ਚੱਲਣ ਦਾ ਖਦਸ਼ਾ ਰਹਿੰਦਾ ਹੈ। 
ਵੱਲੋਂ : ਸੋਲੀਸਿਟਰ ਰਾਹੀਲਾ ਹੁਸੈਨ (ਯੂ ਕੇ)
ਤਰਜੁਮਾਨੀ : ਵਰਿੰਦਰ ਕੌਰ ਧਾਲੀਵਾਲ