ਕੀ ਭਰਾ ਨੂੰ ਬੱਚੇ ਦੀ ਦੇਖ ਰੇਖ ਦੇ ਅਧਾਰ ’ਤੇ ਪੱਕਾ ਕਰਵਾ ਸਕਦੇ ਹਾਂ?

bsitterਮੇਰੀ ਮੰਗੇਤਰ ਕੋਲ ਕੰਮ ਦੀ ਨਿਵਾਸ ਆਗਿਆ ਹੈ ਅਤੇ ਉਹ ਆਪਣੇ ਭਰਾ, ਜੋ ਕਿ ਇਟਲੀ ਵਿਚ ਗੈਰਕਾਨੂੰਨੀ ਢੰਗ ਨਾਲ ਦਾਖਲ ਹੋਇਆ ਹੈ, ਨੂੰ ਪੱਕਾ ਕਰਵਾਉਣਾ ਚਾਹੁੰਦੀ ਹੈ। ਸਾਡਾ ਇਕ ਬੱਚਾ ਵੀ ਹੈ, ਕੀ ਅਸੀਂ ਉਸਦੇ ਭਰਾ ਸਮੇਤ ਪਰਿਵਾਰ ਇਕੱਠਾ ਕਰਨ ਦੀ ਦਰਖਾਸਤ ਦੇ ਸਕਦੇ ਹਾਂ? ਕੀ ਭਰਾ ਨੂੰ ਬੱਚੇ ਦੀ ਦੇਖ ਰੇਖ ਦੇ ਅਧਾਰ ’ਤੇ ਪੱਕਾ ਕਰਵਾ ਸਕਦੇ ਹਾਂ?

– ਇਹ ਸਿਰਫ ਤਾਂ ਹੀ ਸੰਭਵ ਹੋ ਸਕਦਾ ਹੈ ਜੇ ਤੁਸੀਂ ਇਟਾਲੀਅਨ ਨਾਗਰਿਕ ਹੋ। ਜੇਕਰ ਤੁਹਾਡਾ ਬੱਚਾ ਵੀ ਇਟਾਲੀਅਨ ਹੈ। ਜੇ ਇਸ ਤਰਾਂ ਹੈ ਤਾਂ ਤੁਸੀਂ ਆਪਣੀ ਮੰਗੇਤਰ ਦੇ ਭਰਾ ਨੂੰ ਪੱਕਾ ਕਰਨ ਦੀ ਦਰਖਾਸਤ ਦੇ ਸਕਦੇ ਹੋ। ਅਜਿਹਾ ਕਰਨ ਲਈ ਬੱਚੇ ਦਾ ਅੰਕਲ ਤੁਹਾਡੇ ਨਾਲ ਇਕੋ ਘਰ ਵਿਚ ਰਹਿੰਦਾ ਹੋਵੇ। ਜਿਸ ਨਾਲ ਪਰਿਵਾਰਕ ਨਿਵਾਸ ਆਗਿਆ ਪ੍ਰਾਪਤ ਕਰਨ ਦਾ ਅਧਿਕਾਰ ਸਾਬਤ ਹੋ ਸਕਦਾ ਹੈ। ਇਸ ਨਿਵਾਸ ਆਗਿਆ ਲਈ ਤੁਸੀਂ ਸਿੱਧੇ ਸਥਾਨਕ ਪੁਲਿਸ ਸਟੇਸ਼ਨ (ਕੁਏਸਤੂਰਾ) ਵਿਖੇ ਪਰਿਵਾਰ ਸਬੰਧੀ ਦਸਤਾਵੇਜ਼ ਜਮਾਂ ਕਰਵਾ ਸਕਦੇ ਹੋ।
ਧੰਨਵਾਦ
ਆਪਣੇ ਸਵਾਲ ਅਤੇ ਸੁਝਾਅ ਲਈ [email protected] ਰਾਹੀਂ  ਸੰਪਰਕ ਕਰੋ।