‘ਮੈਂ ਕੋਈ ਅਸਤੀਫਾ ਨਹੀਂ ਦਿੱਤਾ’ – DGP ਅਰੋੜਾ

  • ਚੰਡੀਗੜ੍ਹ, 18 ਜਨਵਰੀ 2019 – ਪੰਜਾਬ ਡੀਜੀਪੀ ਸੁਰੇਸ਼ ਅਰੋੜਾ ਨੇ ਆਪਣੇ ਅਹੁਦੇ ਤੋਂ ਅਸਤੀਫੇ ਦੀਆਂ ਖਬਰਾਂ ਬਾਰੇ ਸਪਸ਼ਟੀਕਰਨ ਦਿੱਤਾ। ਉਨਾਂ ਬਾਬੂਸ਼ਾਹੀ ਨੂੰ ਜਾਣਕਾਰੀ ਦਿੰਦਿਆਂ ਇਹੋ ਜਿਹੀਆਂ ਖ਼ਬਰਾਂ ਦਾ ਖੰਡਨ ਕੀਤਾ ਤੇ ਕਿਹਾ ਕਿ, ‘ਮੈਂ ਕੋਈ ਅਸਤੀਫਾ ਨਹੀਂ ਦਿੱਤਾ।’

    ਸੁਰੇਸ਼ ਅਰੋੜਾ ਦੇ ਅਸਤੀਫੇ ਦੀ ਗੱਲ ਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਖੰਡਨ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੋਈ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਹੀ ਡੀਜੀਪੀ ਅਰੋੜਾ ਦੇ ਕਾਰਜਕਾਲ ‘ਚ ਪੰਜਾਬ ਸਰਕਾਰ ਨੇ 9 ਮਹੀਨੇ ਦਾ ਵਾਧਾ ਕੀਤਾ ਸੀ।