ਮੌਤ ਦੀ ਸਜ਼ਾ ਤਾਂ ਹੀ ਦਿੱਤੀ ਜਾਵੇ ਜਦ ਉਮਰ ਕੈਦ ਅਣਉਚਿਤ ਹੋਵੇ- ਸੁਪਰੀਮ ਕੋਰਟ

  • index– ਸੁਪਰੀਮ ਕੋਰਟ ਨੇ ਫਾਂਸੀ ਦੀ ਸਜ਼ਾ ‘ਤੇ ਇਕ ਮਾਮਲੇ ਦੀ ਸੁਣਵਾਈ ਦੇ ਦੌਰਾਨ ਇਕ ਮਹੱਤਵਪੂਰਨ ਟਿੱਪਣੀ ਕੀਤੀ | ਸੁਪਰੀਮ ਕੋਰਟ ਨੇ ਕਿਹਾ ਕਿ ਫਾਂਸੀ ਦੀ ਸਜ਼ਾ ਤਾਂ ਹੀ ਦਿੱਤੀ ਜਾਵੇ ਜਦ ਉਮਰ ਕੈਦ ਦਾ ਵਿਕਲਪ ਪੂਰੀ ਤਰ੍ਹਾਂ ਅਣਉਚਿਤ ਹੋਵੇ | 2015 ‘ਚ ਇਕ ਨਾਬਾਲਗ ਨਾਲ ਜਬਰ ਜਨਾਹ ਦੇ ਬਾਅਦ ਹੱਤਿਆ ਕਰਨ ਦੇ ਦੋਸ਼ੀ ਦੀ ਫਾਂਸੀ ਦੀ ਸਜ਼ਾ ਨੂੰ ਸੁਪਰੀਮ ਕੋਰਟ ਨੇ 25 ਸਾਲ ਦੀ ਕੈਦ ‘ਚ ਬਦਲ ਦਿੱਤਾ | ਅਦਾਲਤ ਨੇ ਕਿਹਾ ਕਿ ਖੌਫ਼ਨਾਕ ਅਪਰਾਧਾਂ ‘ਚ ਫਾਂਸੀ ਦੀ ਸਜ਼ਾ ਤਾਂ ਹੀ ਮਿਲਣੀ ਚਾਹੀਦੀ ਹੈ, ਜਦ ਉਮਰ ਕੈਦ ਦੀ ਸਜ਼ਾ ਅਣਉਚਿਤ ਹੋਵੇ | ਜਸਟਿਸ ਐਨ.ਵੀ ਰਵਾਨਾ ਅਤੇ ਜਸਟਿਸ ਐਮ.ਐਮ. ਸ਼ਾਂਤਾਨਾਗੌਦਾਰ ਅਤੇ ਜਸਟਿਸ ਇੰਦਰਾ ਬੈਨਰਜੀ ਨੇ ਜਬਲਪੁਰ ਦੇ ਇਕ ਸਕੂਲ ਬੱਸ ਡਰਾਈਵਰ ਦੀ ਪਟੀਸ਼ਨ ‘ਤੇ ਸੁਣਵਾਈ ਦੇ ਦੌਰਾਨ ਇਹ ਟਿੱਪਣੀ ਕੀਤੀ | ਬੱਸ ਡਰਾਈਵਰ ਨੂੰ ਬੱਚੀ ਨਾਲ ਜਬਰ ਜਨਾਹ ਦੇ ਬਾਅਦ ਉਸ ਦੀ ਹੱਤਿਆ ਕਰਨ ਦਾ ਦੋਸ਼ੀ ਕਰਾਰ ਦਿੱਤਾ ਗਿਆ ਸੀ | ਤਿੰਨ ਜੱਜਾਂ ਦੀ ਬੈਂਚ ਨੇ ਕਿਹਾ ਕਿ ਕ੍ਰਿਮੀਨਲ ਟਰਾਈਲ ਦੌਰਾਨ ਇਕ ਲਕੀਰ ‘ਤੇ ਚਲਦੇ ਰਹਿਣ ਅਤੇ ਇਕ ਦਿਸ਼ਾ ‘ਚ ਸੋਚਣ ਦੇ ਤਰੀਕੇ ਨੂੰ ਬਦਲਣਾ ਹੋਵੇਗਾ | ਅਦਾਲਤ ਨੇ ਇਸ ਮਾਮਲੇ ‘ਚ ਦੋਸ਼ੀ ਨੂੰ 25 ਸਾਲ ਕੈਦ ਦੀ ਸਜ਼ਾ ਸੁਣਾਈ |