ਭਾਰਤੀ ਪਰਵਾਰ 4 ਜੀਆਂ ਦੀ ਹੱਤਿਆ ਨੇ ਲਿਆਂ ਨਵਾਂ ਮੋੜ

ਪਤਨੀ ਅਤੇ ਬੱਚਿਆਂ ਦੇ ਕਤਲ ਮਗਰੋਂ ਕੀਤੀ ਸੀ ਖ਼ੁਦਕੁਸ਼ੀ

51559__front

ਭਾਰਤੀ ਪਰਵਾਰ ਦੇ 4 ਜੀਆਂ ਦੀ ਹੱਤਿਆ ਦੇ ਮਾਮਲੇ ਨੇ ਅਮਰੀਕਾ ਦੇ ਆਇਓਵਾ ਸੂਬੇ ਵਿਚ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਪੁਲਿਸ ਨੇ ਦਾਅਵਾ ਕੀਤਾ ਕਿ ਚੰਦਰਸ਼ੇਖਰ ਸੁੰਕਾਰਾ ਨੇ ਆਪਣੀ ਪਤਨੀ ਅਤੇ ਬੱਚਿਆਂ ਨੂੰ ਗੋਲੀ ਮਾਰਨ ਮਗਰੋਂ ਖ਼ੁਦਕੁਸ਼ੀ ਕੀਤੀ। ‘ਵੈਸਟ ਦਾ ਮੋਇਨ’ ਸ਼ਹਿਰ ਦੀ ਪੁਲਿਸ ਵੱਲੋਂ ਜਾਰੀ ਬਿਆਨ ਮੁਤਾਬਕ ਲਵੱਨਿਆ ਸੁੰਕਾਰਾ ਅਤੇ ਦੋ ਬੱਚਿਆਂ ਦੀ ਹੱਤਿਆ ਕੀਤੀ ਗਈ ਜਦਕਿ ਚੰਦਰਸ਼ੇਖਰ ਨੂੰ ਨੇ ਬਾਅਦ ਵਿਚ ਖ਼ੁਦ ਨੂੰ ਗੋਲੀ ਮਾਰੀ। ਇਹ ਗੱਲ ਫ਼ੋਰੈਂਸਿਕ ਜਾਂਚ ਦੌਰਾਨ ਸਾਬਤ ਹੋ ਗਈ। ਫ਼ਿਲਹਾਲ ਘਟਨਾ ਲਈ ਜ਼ਿੰਮੇਵਾਰ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ। ਦੱਸ ਦੇਈਏ ਕਿ ਭਾਰਤੀ ਪਰਵਾਰ ਦੇ ਕਤਲ ਦੀ ਖ਼ਬਰ ਨੇ ਕਮਿਊਨਿਟੀ ਨੂੰ ਝੰਜੋੜ ਕੇ ਰੱਖ ਦਿਤਾ ਸੀ ਅਤੇ ਹੁਣ ਇਹ ਕਤਲ ਮਗਰੋਂ ਖ਼ੁਦਕੁਸ਼ੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਪਰਵਾਰ ਦਾ ਮੁਖੀ ਚੰਦਰਸ਼ੇਖਰ, ਭਾਰਤ ਦੇ ਆਂਧਰਾ ਪ੍ਰਦੇਸ਼ ਸੂਬੇ ਨਾਲ ਸਬੰਧਤ ਸੀ ਅਤੇ ਆਇਓਵਾ ਦੇ ਪਬਲਿਕ ਸੇਫ਼ਟੀ ਵਿਭਾਗ ਅਧੀਨ ਟੈਕਨਾਲੋਜੀ ਸਰਵਿਸਿਜ਼ ਬਿਊਰੋ ਵਿਚ ਕੰਮ ਕਰਦਾ ਸੀ।