ਅਮਰੀਕਾ ਵਿਚ ਭਾਰਤੀ ਵਿਦਿਆਰਥੀਆਂ ਨੂੰ ਹਿਰਾਸਤ ‘ਚ ਰੱਖਣ ਬਾਰੇ ਵੱਡਾ ਖੁਲਾਸਾ

ਭਾਰਤੀਆਂ ਨੂੰ ਫੜਨ ਲਈ ਅਮਰੀਕੀ ਅਧਿਕਾਰੀਆਂ ਨੇ ਫਰਜ਼ੀ ਪ੍ਰੋਫਾਈਲ ਬਣਾਇਆ
50548__frontਵੀਜ਼ਾ ਧੋਖਾਧੜੀ ਮਾਮਲੇ ਵਿਚ ਅਮਰੀਕੀ ਅਧਿਕਾਰੀਆਂ ਨੇ ਭਾਰਤੀਆਂ ਸਣੇ ਹੋਰ ਵਿਦੇਸ਼ੀ ਵਿਦਿਆਰਥੀਆਂ ਨੂੰ ਫੜਨ ਦੇ ਲਈ ਫੇਸਬੁੱਕ ‘ਤੇ ਫਰਜ਼ੀ ਪ੍ਰੋਫਾਈਲ ਬਣਾਇਆ ਸੀ। ਇਸ ‘ਤੇ ਫੇਸਬੁੱਕ ਨੇ ਕਿਹਾ ਕਿ ਅਜਿਹਾ ਕਰਕੇ ਅਮਰੀਕੀ ਇਮੀਗਰੇਸ਼ਨ ਤੇ ਕਸਟਮ ਇਨਫੋਰਸਮੈਂਟ ਨਾਲ ਜੁੜੇ ਹੋਮਲੈਂਡ ਸਕਿਓਰਿਟੀ ਇਨਵੈਸਟੀਗੇਸ਼ਨ ਦੇ ਅਧਿਕਾਰੀਆਂ ਨੇ ਉਸ ਦੇ ਨਿਰਦੇਸ਼ਾਂ ਦੀ ਉਲੰਘਣਾ ਕੀਤੀ। ਦ ਗਾਰਡੀਅਨ ਦੀ ਰਿਪੋਰਟ ਮੁਤਾਬਕ ਫੇਸਬੁੱਕ ਦੇ ਨੁਮਾਇੰਦੇ ਨੇ ਕਿਹਾ, ਕਾਨੂੰਨ ਲਾਗੂ ਕਰਾਉਣ ਵਾਲੇ ਵਿਭਾਗਾਂ ਦੇ ਅਧਿਕਾਰੀਆਂ ਨੂੰ ਵੀ ਫੇਸਬੁੱਕ ‘ਤੇ ਅਪਣੇ ਅਸਲ ਨਾਂ ਨਾਲ ਪ੍ਰੋਫਾਈਲ ਬਣਾਉਣ ਦੀ ਜ਼ਰੂਰਤ ਹੁੰਦੀ ਹੈ। ਇਹ ਸਾਡੇ ਦਿਸ਼ਾ Îਨਿਰਦੇਸ਼ ਵਿਚ ਸਾਫ ਤੌਰ ‘ਤੇ ਦੱਸਿਆ ਗਿਆ ਹੈ। ਸਾਡੇ ਮੰਚ ‘ਤੇ ਨਕਲੀ ਅਕਾਊਂਟ, ਫਰਜ਼ੀ ਪ੍ਰੋਫਾਈਲ ਨਾਲ ਪੇਜ ਬਣਾਉਣ ਦੀ ਆਗਿਆ ਨਹੀਂ ਹੈ ਅਤੇ ਅਜਿਹੇ ਲੋਕਾਂ ‘ਤੇ ਕਾਰਵਾਈ ਕਰਾਂਗੇ। ਅਮਰੀਕੀ ਅਧਿਕਾਰੀਆਂ ਨੇ ਯੂਨੀਵਰਸਿਟੀ ਆਫ਼ ਫਾਰਮਿੰਗਟਨ ਖੋਲ੍ਹੀ ਸੀ।
ਇਸ ਯੂਨੀਵਰਸਿਟੀ ਦੀ ਅਪਣੀ ਵੈਬਸਾਈਟ ਦੇ ਨਾਲ ਫੇਸਬੁੱਕ ਅਤੇ ਟਵਿਟਰ ਅਕਾਊਂਟ ਵੀ ਸੀ, ਲੇਕਿਨ ਇਸ ਦਾ ਕੋਈ ਕੈਂਪਸ ਨਹੀਂ ਸੀ।
ਅਮਰੀਕਾ ਵਿਚ ਵਿਦੇਸ਼ੀਆਂ ਨੂੰ ਗੈਰ ਕਾਨੂੰਨੀ ਢੰਗ ਨਾਲ ਰਹਿਣ ਵਿਚ ਮਦਦ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਦੇ ਲਈ ਗੁਪਤ  ਮੁਹਿੰਮ ਦੇ ਤਹਿਤ ਇਹ ਯੂਨੀਵਰਸਿਟੀ ਖੋਲ੍ਹੀ ਸੀ। ਇਸ ਗਿਰੋਹ ਨੂੰ ਚਲਾਉਣ ਵਾਲੇ ਅੱਠ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਸੀ। ਇਹ ਸਾਰੇ ਭਾਰਤੀ ਦੱਸੇ ਗਏ ਹਨ। ਇਸ ਤੋਂ ਇਲਾਵਾ 129 ਭਾਰਤੀ ਵਿਦਿਆਰਥੀਆਂ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਸੀ।
ਇਸ ਯੂਨੀਵਰਸਿਟੀ ਵਿਚ ਕਰੀਬ 600 ਵਿਦਿਆਰਥੀਆਂ  ਨੇ ਦਾਖਲਾ ਲਿਆ ਸੀ। ਇਨ੍ਹਾਂ ਵਿਚ ਕਰੀਬ 90 ਫ਼ੀਸਦੀ ਭਾਰਤੀ ਵਿਦਿਆਰਥੀ ਸਨ। ਦਾਖਲਾ ਪਾਉਣ ਦੇ ਲਈ ਹਰੇਕ ਵਿਦਿਆਰਥੀ ਨੇ 25 ਹਜ਼ਾਰ ਡਾਲਰ ਦਾ ਭੁਗਤਾਨ ਕੀਤਾ ਸੀ। ਮਾਮਲੇ ਵਿਚ ਭਾਰਤ ਨੇ ਦਿੱਲੀ ਸਥਿਤੀ ਅਮਰੀਕੀ ਦੂਤਘਰ ਨੂੰ ਇਤਰਾਜ਼ ਪੱਤਰ ਜਾਰੀ ਕਰਕੇ ਭਾਰਤੀ ਵਿਦਿਆਰਥੀਆਂ ਨੂੰ ਹਿਰਾਸਤ ਵਿਚ ਲਏ ਜਾਣ ‘ਤੇ ਚਿੰਤਾ ਜਤਾਈ ਸੀ।