ਅਮਰੀਕੀ ਸਰਹੱਦ ‘ਤੇ ਰੋਂਦੀ ਹੋਈ ਬੱਚੀ ਦੀ ਤਸਵੀਰ ਨੇ ‘ਵਿਸ਼ਵ ਪ੍ਰੇਸ ਫ਼ੋਟੋ’ ਇਨਾਮ ਜਿਤਿਆ

  • Crying girl on the border is this year’s World Press Photo winner
     ਅਮਰੀਕਾ ਸਰਹੱਦ ‘ਤੇ ਇਕ ਛੋਟੀ ਬੱਚੀ ਦੀ ਲਾਚਾਰ ਰੂਪ ਨਾਲ ਰੋਣ ਵਾਲੀ ਤਸਵੀਰ ਨੇ ‘ਵਿਸ਼ਵ ਪ੍ਰੈਸ ਫ਼ੋਟੋ’ ਦਾ ਇਨਾਮ ਜਿਤਿਆ ਹੈ। ਇਹ ਤਸਵੀਰ  ਉਸ ਵਕਤ ਲਈ ਗਈ ਸੀ ਜਦੋਂ ਬੱਚੀ ਅਤੇ ਉਸ ਦੀ ਮਾਂ ਨੂੰ ਅਮਰੀਕੀ ਅਧਿਕਾਰੀ ਹਿਰਾਸਤ ਵਿਚ ਲੈ ਕੇ ਉਸ ਦੀ ਜਾਂਚ ਕਰ ਰਹੇ ਸਨ। ਇਨਾਮ ਦੇਣ ਵਾਲੇ ਜੱਜਾਂ ਨੇ ਕਿਹਾ ਕਿ ਅਨੁਭਵੀ ਗੇਟੀ ਫ਼ੋਟੋਗ੍ਰਾਫ਼ਰ ਜਾਨ ਮੂਰ ਨੇ ਇਹ ਤਸਵੀਰ ਲਈ ਹੈ, ਜਦੋਂ ਹੋਡੂਰਾਸ ਦੀ ਨਾਗਰਿਕ ਸੈਂਡਰਾ ਅਤੇ ਉਸ ਦੀ ਬੇਟੀ ਯਨੇਲਾ ਨੇ ਪਿਛਲੇ ਸਾਲ ਅਵੈਧ ਰੂਪ ਵਿਚ ਅਮਰੀਕਾ-ਮੈਕਸੀਕੋ ਸਰਹੱਕ ਪਾਰ ਕੀਤੀ ਸੀ। ਇਸ ਤਸਵੀਰ ਵਿਚ ਦਿਸਣ ਵਾਲੀ ਹਿੰਸਾ ਆਮ ਤੋਂ ਅਲਗ ਹੈ, ਇਹ ਮਾਨਸਿਕ ਹੈ।

     ਰੋਂਦੀ ਹੋਈ ਬੱਚੀ ਦੀ ਤਸਵੀਰ ਦੁਨੀਆਂ ਭਰ ਵਿਚ ਪ੍ਰਕਾਸ਼ਿਤ ਹੋਈ ਸੀ। ਉਦੋਂ ਸਰਹੱਦ ‘ਤੇ ਸਖ਼ਤ ਜਾਂਚ ਸਬੰਧੀ ਅਮਰੀਕੀ ਸਰਕਾਰ ਦੀ ਅਲੋਚਨਾ ਹੋਈ ਸੀ।  ਫ਼ੈਸਲੇ ਦੀ ਕਮੇਟੀ ਵਿਚ ਸ਼ਾਮਲ ਜੱਜਾਂ ਨੇ ਕਿਹਾ ਕਿ ਅਮਰੀਕੀ ਸਰਹੱਦ ਸੁਰੱਖਿਆ ਅਧਿਕਾਰੀਆਂ ਨੇ ਬਾਅਦ ਵਿਚ ਕਿਹਾ ਕਿ ਯਨੇਲਾ ਅਤੇ ਉਸ ਦੀ ਮਾਂ ਅਲਗ ਨਹੀਂ ਹੋਏ ਸਨ। ਪਰ ਜਨਤਕ ਰੂਪ ਵਿਚ ਹੋਏ ਚੌਤਰਫ਼ਾ ਵਿਰੋਧ ਦੇ ਚਲਦਿਆਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪਿਛਲੇ ਸਾਲ ਜੂਨ ਵਿਚ ਇਸ ਨੀਤੀ ਨੂੰ ਵਾਪਸ ਲੈ ਲਿਆ ਸੀ।

    ਮੂਰ ਪਿਛਲੇ ਸਾਲ 12 ਜੂਨ ਦੀ ਕਾਲੀ ਰਾਤ ਨੂੰ ਰਿਯੋ ਗਰਾਂਡ ਵੈਲੀ ਵਿਚ ਯੂਐਸ ਬਾਰਡਰ ਪੈਟਰੋਲ ਏਜੰਜੀ ਦੀਆਂ ਤਸਵੀਰਾਂ ਲੈ ਰਹੇ ਸਨ, ਜਦੋਂ ਇਹ ਮਾਂ-ਧੀ ਉਨ੍ਹਾਂ ਲੋਕਾਂ ਦੇ ਸਮੂਹ ਵਿਚ ਆਏ ਜਿਨ੍ਹਾਂ ਨੂੰ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਵਿਚ ਫੜਿਆ ਗਿਆ ਸੀ। ਉਸ ਦੇ ਕੁਝ ਸਮੇਂ ਬਾਅਦ ਹੀ ਮੂਰ ਨੇ ਅਮਰੀਕਾ ਦੇ ਨੈਸ਼ਨਲ ਪਬਲਿਕ ਰੇਡੀਉ ‘ਤੇ ਇਕ ਇੰਟਰਵਿਉ ਵਿਚ ਕਿਹਾ ਸੀ, ”ਮੈਂ ਉਸ ਚਿਹਰੇ ‘ਤੇ, ਉਸ ਦੀਆਂ ਅੱਖਾਂ ਵਿਚ ਸਾਫ਼-ਸਾਫ਼ ਡਰ ਦੇਖ ਸਕਦਾ ਸੀ।”