ਅੱਠ ਸਾਲ ਦੀ ਬੱਚੀ ਨਾਲ ਬਲਾਤਕਾਰ ਦੀ ਕੋਸ਼ਿਸ਼

ਬੱਚੀ ਦੇ ਰੋਣ ਦੀ ਅਵਾਜ਼ ਆਉਣ ‘ਤੇ ਗੁਆਂਢੀਆਂ ਨੇ ਪਾਇਆ ਰੌਲਾ, ਦੋਸ਼ੀ ਫਰਾਰ
ਭਦੌੜ/ਸ਼ਹਿਣਾ, 16 ਜੁਲਾਈ (ਸਾਹਿਬ/ਵਿਕਰਾਂਤ) – ਜਿਥੇ ਪੰਜਾਬ ਧੀਆਂ ਭੈਣਾਂ ਦਾ ਰਾਖਾ ਅਖਵਾਉਣ ਦਾ ਮਾਣ ਰੱਖਦਾ ਸੀ ਪ੍ਰੰਤੂ ਅੱਜ਼ ਦੇ ਸਮੇ ਵਿੱਚ ਸਮਾਜ਼ ਏਨਾਂ ਗਰਕ ਚੁੱਕਿਆ ਹੈ ਕਿ ਪੰਜਾਬ ਅੰਦਰ ਆਏ ਦਿਨ ਬਲਾਤਕਾਰ ਅਤੇ ਛੇੜਛਾੜ ਵਰਗੀਆਂ ਵਾਰਦਾਤਾਂ ਵਧਦੀਆਂ ਜਾ ਰਹੀਆਂ ਹਨ ਤੇ ਕਾਨੂੰਨ ਵੀ ਇਸ ਨੂੰ ਠੱਲ ਪਾਉਣ ਵਿੱਚ ਨਕਾਮ ਰਿਹਾ ਹੈ। ਇਸ ਤਰਾਂ ਦਾ ਮਾਮਲਾ ਸਾਹਮਣੇ ਆਇਆ ਭਦੌੜ ਦੇ ਨਜ਼ਦੀਕੀ ਪਿੰਡ ਵਿਧਾਤਾ ਵਿਖੇ ਜਿਥੇ ਇੱਕ ਵਿਅਕਤੀ ਵੱਲੋਂ ਆਪਣੇ ਗਵਾਂਢ ਵਿੱਚ ਹੀ ਇੱਕ ਅੱਠ ਸਾਲ ਦੀ ਨਬਾਲਗ ਨਾਲ ਦੁਸ਼ਕਰਮ ਕਰਨ ਦੀ ਨਕਾਮ ਕੋਸਿਸ਼ ਕੀਤੀ ਗਈ।
ਬੱਚੀ ਦੇ ਪਿਤਾ ਗੁਰਸੇਵਕ ਸਿੰਘ ਪੁੱਤਰ ਹਰਨੇਕ ਸਿੰਘ ਵਾਸੀ ਪਿੰਡ ਵਿਧਾਤਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਬੱਚੀ ਅੱਠ ਸਾਲਾ ਗੁਰਪ੍ਰੀਤ ਕੌਰ (ਕਾਲਪਨਿਕ ਨਾਮ) ਜੋ ਕਿ ਚੌਥੀ ਕਲਾਸ ਵਿੱਚ ਪੜ੍ਹਦੀ ਹੈ ਅਤੇ ਕੱਲ੍ਹ ਸਾਮ 4:30 ਵਜੇ ਦੇ ਕਰੀਬ ਬੱਚਿਆਂ ਨਾਲ ਖੇਡ ਰਹੀ ਸੀ ਇਸੇ ਦੌਰਾਨ ਪਿੰਡ ਵਿਧਾਤੇ ਦਾ ਵਸਨੀਕ ਹਰਭਜ਼ਨ ਸਿੰੰਘ ਪੁੱਤਰ ਘੀਲਾ ਸਿੰਘ ਤਕਰੀਬਨ 30 ਸਾਲ ਜੋ ਕਿ ਸ਼ਾਦੀ ਸ਼ੁਦਾ ਹੈ ਅਤੇ ਸਾਡੇ ਘਰ ਦਾ ਗੁਆਂਢੀ ਹੈ ਮੇਰੀ ਬੱਚੀ ਗੁਰਪ੍ਰੀਤ ਕੌਰ ਨੂੰ ਘਰਾਂ ਦੇ ਨਾਲ ਲੱਗਦੇ ਚਰੀ ਦੇ ਖੇਤ ਵਿੱਚ ਲੈ ਗਿਆ ਅਤੇ ਬੱਚੀ ਦੇ ਕੱਪੜੇ ਉਤਾਰ ਕੇ ਉਸ ਨਾਲ ਜਬਰ ਜਨਾਹ ਕਰਨ ਦੀ ਕੋਸਿਸ ਕਰਨ ਲੱਗਿਆਂ ਤਾ ਬੱਚੀ ਦੇ ਰੋਣ ਦੀ ਅਵਾਜ਼ ਆਉਣ ਤੇ ਸਾਡੀ ਗੁਆਂਢਣ ਨੇ ਰੌਲਾ ਪਾ ਦਿੱਤਾ ਰੌਲਾ ਪਾਉਣ ਉਪਰੰਤ ਅਸੀ ਵੀ ਇਕੱਠੇ ਹੋ ਗਏ ਇਸ ਦੋਰਾਨ ਦੋਸ਼ੀ ਹਰਭਜ਼ਨ ਸਿੰਘ ਮੌਕੇ ਤੋ ਫਰਾਰ ਹੋ ਗਿਆ। ਗੁਰਸੇਵਕ ਸਿੰਘ ਨੇ ਕਿਹਾ ਕਿ ਦੋਸ਼ੀ ਨੂੰ ਸਖਤ ਤੋ ਸਖਤ ਸਜ਼ਾ ਦਿੱਤੀ ਜਾਵੇ ਤਾ ਕਿ ਆਉਣ ਵਾਲੇ ਸਮੇ ਵਿੱਚ ਅਜਿਹੀ ਘਟਨਾ ਕਰਨ ਦਾ ਕੋਈ ਅਹਿਸਾਸ ਨਾ ਕਰੇ । ਅਸੀ ਇਸ ਸਬੰਧੀ ਥਾਣਾ ਟੱਲੇਵਾਲ ਵਿਖੇ ਰਿਪੋਰਟ ਦਰਜ਼ ਕਰਵਾ ਦਿੱਤੀ ਹੈ ਜਦੋ ਇਸ ਸਬੰਧੀ ਥਾਣਾ ਟੱਲੇਵਾਲ ਦੇ ਅੈਸ਼ਐਚæੰæ ਸਰਦਾਰਾ ਸਿੰਘ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਕਿਹਾ ਕਿ, ਮੈਂ ਕਿਸੇ ਕੰਮ ਲਈ ਬਾਹਰ ਗਿਆ ਹੋਇਆ ਹਾਂ ਇਸ ਘਟਨਾ ਦੀ ਜਾਂਚ ਕਰਨ ਅਤੇ ਕਾਰਵਾਈ ਕਰਨ ਲਈ ਮੈਡਮ ਜਸਵਿੰਦਰ ਕੌਰ ਵੂਮੈਨ ਸੈਲ ਦੀ ਡਿਊਟੀ ਲਗਾਈ ਗਈ ਹੈ। ਜਦੋ ਇਸ ਸਬੰਧੀ ਵੈਮੈਨ ਸੈਲ ਦੀ ਇੰਚਾਰਜ਼ ਮੈਡਮ ਜਸਵਿੰਦਰ ਕੌਰ ਨਾਲ ਗੱਲਬਾਤ ਕੀਤੀ ਤਾ ਉਨ੍ਹਾਂ ਕਿਹਾ ਕਿ ਬੱਚੀ ਅਤੇ ਮਾਪਿਆਂ ਦੇ ਦੱਸਣ ਮੁਤਾਬਿਕ ਕਾਰਵਾਈ ਕੀਤੀ ਜਾ ਰਹੀ ਹੈ ਖਬਰ ਲਿਖੇ ਜਾਣ ਤੱਕ ਪੁਲਿਸ ਕਾਰਵਾਈ ਵਿੱਚ ਜੁਟੀ ਹੋਈ ਸੀ ਅਤੇ ਦੋਸ਼ੀ ਪੁਲਿਸ ਦੀ ਗ੍ਰਿਫਤ ਚੋ ਬਾਹਰ ਸੀ। ਇਸ ਮੋਕੇ ਸਿੱਖ ਸਟੂਡੈਂਟ ਫੈਡਰੇਸ਼ਨ ਪੰਜਾਬ ਦਾ ਪ੍ਰਧਾਨ ਉਕਾਂਰ ਸਿੰਘ ਬਰਾੜ ਵੀ ਹਾਜਰ ਸੀ।