ਇਕ ਹੀ ਪਰਿਵਾਰ ਦੇ 9 ਵਿਅਕਤੀ ਖੁੰਬਾਂ ਖਾਣ ਨਾਲ ਬਿਮਾਰ , ਹਸਪਤਾਲ ਵਿਚ ਹੋਏ ਦਾਖਲ

funghiਲੇਚੇ (ਇਟਲੀ) 2 ਨਵੰਬਰ (ਪੰਜਾਬ ਐਕਸਪ੍ਰੈੱਸ) – ਲੇਚੇ ਵਿਖੇ ਇਕ ਹੀ ਪਰਿਵਾਰ ਦੇ 9 ਵਿਅਕਤੀ ਖੁੰਬਾਂ ਖਾਣ ਨਾਲ ਬਿਮਾਰ ਪੈ ਗਏ ਹਨ। ਜਿਨ੍ਹਾਂ ਦੀ ਹਾਲਤ ਵਧੇਰੇ ਖਰਾਬ ਹੋਣ ਕਾਰਨ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਰਿਵਾਰ ਦੇ ਬਿਮਾਰ ਹੋਣ ਦਾ ਕਾਰਨ ਜਹਿਰੀਲੀਆਂ ਖੁੰਬਾਂ ਦੱਸਿਆ ਜਾ ਰਿਹਾ ਹੈ। ਇਸੇ ਹੀ ਖੇਤਰ ਵਿਚ ਇਕ ਹੋਰ ਮਹਿਲਾ ਵੀ ਖੁੰਬਾਂ ਖਾਣ ਨਾਲ ਬਿਮਾਰ ਹੋਣ ਕਾਰਨ ਹਸਪਤਾਲ ਵਿਚ ਦਾਖਲ ਕਰਵਾਈ ਗਈ ਸੀ।
ਸਿਹਤ ਵਿਭਾਗ ਨੇ ਇਸ ਸਬੰਧੀ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ, ਬਾਹਰ ਉੱਗਣ ਵਾਲੀਆਂ ਜਾਂ ਕਿਸੇ ਵੀ ਆਮ ਸਬਜੀ ਵਿਕਰੇਤਾ ਤੋਂ ਖੁੱਲ੍ਹੀਆਂ ਖੁੰਬਾਂ ਲੈ ਕੇ ਨਾ ਸੇਵਨ ਕਰੋ, ਬਲਕਿ ਸਹੀ ਤਰੀਕੇ ਨਾਲ ਪੈਕ ਹੋਈਆਂ ਤਸਦੀਕਸ਼ੁਦਾ ਖੁੰਬਾਂ ਦੀ ਹੀ ਵਰਤੋ ਕਰੋ।