ਇਟਲੀ ਵਿਚ ਕੁਦਰਤੀ ਕਹਿਰ ਭੂਚਾਲ ਨੇ ਲੋਕਾ ਦਾ ਕੀਤਾ ਭਾਰੀ ਮਾਲੀ ਨੁਕਸਾਨ ਹਾਦਸੇ ਵਿਚ 28 ਲੋਕ ਜਖਮੀ

bhoochalਰੋਮ(ਇਟਲੀ ) 27 ਦਸੰਬਰ (ਕੈਂਥ)ਸੰਨ 2018 ਇਟਲੀ ਦੇ ਇਤਹਾਸ ਵਿਚ ਇਕ ਯਾਦਗਾਰੀ ਸਾਲ ਬਣਨ ਜਾ ਰਿਹਾ ਹੈ ਇਸ ਸਾਲ ਨੇ ਇਟਲੀ ਨੂੰ  ਮਿੱਠੀ ਘੱਟ ਤੇ ਕੌੜੀਆ ਯਾਦਾ ਜਿਆਦਾ ਦਿੱਤੀਆ ਇਟਲੀ ਵਿਚ ਹੋਈਆ ਕਈ ਅਣਸੁਖਾਵੀ ਘਟਨਾਵਾ ਨੇ ਇਕ ਵਾਰ ਫਿਰ ਇਟਲੀ ਦੀ ਆਰਥਿਕਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਉਝ ਤਾ ਪਿਛਲੇ 20 ਸਾਲਾ ਤੋ ਇਟਲੀ ਕੁਦਰਤੀ ਕਰੋਪੀ ਕਾਰਨ ਆਰਥਿਕਤਾ ਦੀ ਹੋ ਰਹੀ ਦੁਰਦਿਸਾ ਨੂੰ ਝਲਣ ਲਈ ਬੇਵਸ ਤੇ ਲਾਚਾਰ ਹੈ ਸਾਲ 2018 ਦਸੰਬਰ ਮਹੀਨੇ ਦੇ ਅਖੀਰਲੇ ਦਿਨ ਜਿਨਾ ਵਿਚ ਲੋਕ ਕ੍ਰਿਸਮਸ ਅਤੇ ਨਵੇ ਸਾਲ ਦੀਆ ਖੁਸੀਆ ਮਨਾਉਣ ਲਈ ਪੱਬਾ ਭਾਰ ਸਨ ਅਜਿਹੇ ਮੌਕੇ ਕੁਦਰਤੀ ਕਹਿਰ ਭੂਚਾਲ ਨੇ ਇਟਲੀ ਦੇ ਸਹਿਰ  ਏਟਨਾ ਨੇੜੇ ਕਤਾਨੀਆ ਨੂੰ ਆਰਥਿਕਤਾ ਪੱਖੋ ਝੱਭ ਕੇ ਰੱਖ ਕੇ ਰੱਖ ਦਿੱਤਾ ਹੈ . ਕੱਲ੍ਹ ਤੜਕ ਸਾਰ ਆਏ 4,8 ਤੀਬਰਤਾ ਨਾਲ ਆਏ  ਭੂਚਾਲ ਨੇ ਜਿਥੇ ਲੋਕਾ ਦਾ ਵੱਡੇ ਪੱਧਰ ਤੇ ਮਾਲੀ ਨੁਕਸਾਨ ਕੀਤਾ ਉੱਥੇ ਇਸ ਭੂਚਾਲ ਨਾਲ 28 ਲੋਕ ਬੁਰੀ ਤਰਾ ਜਖਮੀ ਹੋ ਗਏ ਹਨ ਬੇਸਕ ਇਸ ਭੂਚਾਲ ਨਾਲ ਹੁਣ ਤਕ ਜਾਨੀ ਨੁਕਸਾਨ ਨਹੀ ਹੋਇਆ ਪਰ ਭੂਚਾਲ ਦੇ ਡਰ ਕਾਰਨ ਲੋਕਾ ਦੀ ਜਾਨ ਗਲੇ ਵਿਚ ਅਟਕੀ ਹੋਈ ਹੈ  ਮੌਤ ਦੇ ਡਰ ਕਾਰਨ ਲੋਕ ਆਪਣੇ ਘਰਾ ਅੰਦਰ ਜਾਣ ਤੋ ਝਿਜਕ ਰਹੇ ਹਨ ਇਟਾਲੀਅਨ ਪ੍ਰਸਾਸਨ ਜਖਮੀਆ ਨੂੰ ਹਸਪਤਾਲ  ਪੁਹੰਚਾਉਣ ਅਤੇ ਹੋਰ ਰਾਹਤ ਕਾਰਜਾ ਵਿਚ ਲਗਾ ਹੋਇਆ ਹੈ.
bhoochal1