ਇਟਲੀ ਵਿੱਚ ਕੁਦਰਤੀ ਪ੍ਰਕੋਪ ਜਾਰੀ

ਸਚੀਲੀਆ ‘ਚ ਭਾਰੀ ਮੀਂਹ ਅਤੇ ਤੇਜ ਤੂਫਾਨ ਨੇ ਲਈ 12 ਹੋਰ ਲੋਕਾਂ ਦੀ ਜਾਨ

 

wਰੋਮ ਇਟਲੀ (ਕੈਂਥ)ਇਟਲੀ ਭਰ ਵਿੱਚ ਖਰਾਬ ਮੌਸਮ ਦੇ ਚੱਲਦਿਆਂ ਲੋਕ ਹਾਲੋ-ਬੇਹਾਲ ਹੋ ਰਹੇ ਹਨ ।ਖਰਾਬ ਮੌਸਮ ,ਤੇਜ ਹਵਾਵਾਂ ਅਤੇ ਭਾਰੀ ਮੀਂਹ ਇਟਲੀ ਦੇ ਲੋਕਾਂ ਨੂੰ ਪਿਛਲੇ ਕਰੀਬ 8-10 ਦਿਨਾਂ ਤੋਂ ਰੱਬ ਦਾ ਨਾਂਅ ਲੈਣ ਲਈ ਮਜ਼ਬੂਰ ਕਰ ਰਿਹਾ ਹੈ।ਇਸ ਕੁਦਰਤੀ ਕਹਿਰ ਵਿੱਚ ਇਟਲੀ ਦੇ ਵੱਖ-ਵੱਖ ਇਲਾਕਿਆ ਵਿੱਚ ਹੁਣ ਤੱਕ ਕਈ ਲੋਕਾਂ ਦੀ ਜਾਨ ਜਾ ਚੁੱਕੀ ਹੈ ਤੇ ਹਾਲ ਹੀ ਵਿੱਚ ਇਟਲੀ ਦੇ ਸਚੀਲੀਆ ਸੂਬੇ ਵਿੱਚ ਭਾਰੀ ਮੀਂਹ ਤੇ ਤੇਜ ਤੂਫਾਨ ਨੇ 12 ਲੋਕਾਂ ਦੀ ਹੋਰ ਜਾਨ ਲੈ ਲਈ ਹੈ ਜਿਹਨਾਂ ਵਿੱਚ ਦੋ ਪਰਿਵਾਰਾਂ ਦਾ ਇਸ ਮੀਂਹ ਨੇ ਨਾਮੋ-ਨਿਸ਼ਾਨ ਖਤਮ ਕਰ ਦਿੱਤਾ ਹੈ।ਮੀਂਹ ਦੇ ਪਾਣੀ ਨਾਲ ਆਏ ਹੜ੍ਹ ਵਿੱਚ ਇੱਕ 40 ਸਾਲਾ ਡਾਕਟਰ ਲਾਪਤਾ ਹੈ।ਪ੍ਰਸ਼ਾਸ਼ਨ ਨੇ ਖਰਾਬ ਮੌਸਮ ਦੇ ਮੱਦੇ ਨਜ਼ਰ ਸੂਬੇ ਦੇ 6 ਇਲਾਕਿਆਂ ਵਿੱਚ  ਲੋਕਾਂ ਨੂੰ ਖਤਰੇ ਤੋਂ ਬਚਣ ਦੀ ਚੇਤਾਵਨੀ ਦਿੱਤੀ ਹੋਈ ਸੀ।ਸੂਬੇ ਦੇ ਸ਼ਹਿਰ ਕਸਤਲਦਾਚਿਆ ਵਿਖੇ ਦੋ ਪਰਿਵਾਰਾਂ ਦੇ 9 ਲੋਕਾਂ ਨੂੰ ਮੌਤ ਬਣਕੇ ਆਏ ਹੜ੍ਹ ਦੇ ਪਾਣੀ ਨੇ ਉਸ ਵੇਲੇ ਦਬੌਚ ਲਿਆ ਜਦੋਂ ਉਹ ਬੀਤੀ ਰਾਤ ਖਾਣਾ ਖਾਣ ਦੀ ਤਿਆਰੀ ਕਰ ਰਹੇ ਸਨ।ਪਰਿਵਾਰ ਦੇ ਇਹ ਲੋਕ ਉਡੀਕ ਰਹੇ ਸਨ ਖਾਣਾ ਪਰ ਅਫਸੋਸ ਆ ਗਈ ਮੌਤ। ਇਹਨਾਂ ਪਰਿਵਾਰਾਂ ਦਾ ਕੋਈ ਵੀ ਜੀਅ ਨਹੀਂ ਬਚ ਸਕਿਆ ਤੇ ਇੱਕ ਹੋਰ ਵਿਅਕਤੀ ਜਿਹੜਾ ਇਹਨਾਂ ਪਰਿਵਾਰਾਂ ਦਾ ਕਰੀਬੀ ਸੀ ਤੇ ਰਾਤ ਦੇ ਖਾਣੇ ਮੌਕੇ ਇਹਨਾਂ ਪਰਿਵਾਰਾਂ ਦੇ ਨਾਲ ਹੀ ਸੀ ਉਸ ਨੇ ਦਰਖੱਤ ਉਪੱਰ ਚੜ੍ਹਕੇ ਆਪਣੀ ਜਾਨ ਬਚਾਈ।ਮਰਨ ਵਾਲੇ 9 ਲੋਕਾਂ ਵਿੱਚ 2 ਬੱਚੇ 1ਸਾਲ ਅਤੇ 3 ਸਾਲ ਦੇ ਸ਼ਾਮਲ ਸਨ।ਇਸ ਪਰਿਵਾਰ ਵਿੱਚ ਕੁਲ 12 ਮੈਂਬਰ ਸਨ ਜਿਹਨਾਂ ਵਿੱਚੋਂ ਦੋ ਲੋਕ ਘਟਨਾ ਤੋਂ ਕੁਝ ਸਮਾਂ ਪਹਿਲਾਂ ਹੀ ਘਰੋ ਬਾਹਰ ਗਏ ਹੋਏ ਸਨ ਜਿਹੜੇ ਕਿ ਸੁਰੱਖਿਅਤ ਹਨ।ਇੱਕ ਹੋਰ ਘਟਨਾ ਵਿੱਚ  3 ਵਿਅਕਤੀ ਹੜ੍ਹ ਦੇ ਪਾਣੀ ਨਾਲ ਘਿਰ ਗਏ ਜਿਹਨਾਂ ਵਿੱਚੋ ਇੱਕ ਦੀ ਮੌਤ ਹੋ ਗਈ ਤੇ ਇੱਕ ਹਾਲੇ ਤੱਕ ਲਾਪਤਾ ਹੈ।ਲਾਪਤਾ ਵਿਅਕਤੀ ਪੇਸ਼ੇ ਵਜੋਂ ਡਾਕਟਰ ਦੱਸਿਆ ਜਾ ਰਿਹਾ ਹੈ।ਜਿਸ ਨੂੰ ਇਲਾਕੇ ਦੇ ਸੁਰੱਖਿਆ ਕਰਮਚਾਰੀ ਲੱਭ ਰਹੇ ਹਨ ।

w1