ਐਮਰਜੈਂਸੀ ਵਿੱਚ ਤੈਨਾਤ ਡਾਕਟਰ ਨੂੰ ਤਾਂ ਹਮੇਸ਼ਾ ਹੀ ਨਰਮ ਰਹਿਣਾ ਚਾਹੀਦਾ ਹੈ – ਸੋਨੂੰ ਮਹੇਸ਼ਵਰੀ

ਪਿਛਲੇ ਦਿਨੀ ਹੋਏ ਭਿਆਨਕ ਹਾਦਸੇ ਵਿੱਚ ਮ੍ਰਿਤਕ ਲੋਕਾਂ ਅਤੇ ਜਖਮੀ ਲੋਕਾਂ ਲਈ ਦੁਖੀ ਮਨ ਨਾਲ ਸਿਵਲ ਹਸਪਤਾਲ ਵਿੱਚ ਪਹੁੰਚੇ ਸ਼ਹਿਰ ਦੇ ਪਹਿਲੇ ਵਿਅਕਤੀ ਮੇਅਰ ਬਲਵੰਤ ਰਾਏ ਨਾਥ ਨਾਲ ਮੌਜੂਦਾ ਐਮਰਜੈਂਸੀ ਡਾਕਟਰ ਹਰਮੀਤ ਵਲੋਂ ਕੀਤੀ ਗਈ ਬਦਸਲੂਕੀ ਖਿਲਾਫ ਸ਼ਹਿਰ ਦੀਆਂ ਸਾਰੀਆਂ ਐਕਟਿਵ ਸੰਸਥਾਵਾਂ ਦੇ ਮੰਚ ਐਸੋਸੀਏਸ਼ਨ ਆਫ਼ ਐਕਟਿਵ ਐਨਜੀਓਜ ਨਾਲ ਜੁੜੀਆਂ ਸੰਸਥਾਵਾਂ ਨੇ ਡਾਕਟਰ ਹਰਮੀਤ ਦਾ ਪੁਤਲਾ ਸਾੜ ਕੇ ਰੋਸ਼ ਪ੍ਰਗਟ ਕੀਤਾ ਗਿਆ ਤੇ ਡਾਕਟਰ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਗਈ, ਜਾਨਕਾਰੀ ਦਿੰਦੇ ਹੋਏ ਆਨ ਦੇ ਕੁਆਰਡੀਨੇਟਰ ਸੰਦੀਪ ਅੱਗਰਵਾਲ ਤੇ ਸੋਨੂੰ ਮਹੇਸ਼ਵਰੀ ਨੇ ਦੱਸਿਆ, ਕਿ ਮੇਅਰ ਸ਼ਹਿਰ ਦਾ ਪ੍ਰਮੁੱਖ ਵਿਅਕਤੀ ਹੁੰਦਾ ਹੈ, ਉਸ ਨਾਲ ਅਜਿਹਾ ਵਰਤਾਵ ਨਾ ਸਹਿਣ ਯੋਗ ਹੈ, ਐਮਰਜੈਂਸੀ ਵਿੱਚ ਤੈਨਾਤ ਡਾਕਟਰ ਨੂੰ ਤਾਂ ਹਮੇਸ਼ਾ ਹੀ ਨਰਮ ਰਹਿਣਾ ਚਾਹੀਦਾ ਹੈ, ਉਕਤ ਡਾਕਟਰ ਵਲੋਂ ਪਹਿਲਾਂ ਵੀ ਸਮਾਜਸੇਵੀ ਸੰਸਥਾਵਾਂ ਅਤੇ ਆਮ ਲੋਕਾਂ ਨਾਲ ਬੁਰੇ ਵਰਤਾਵ ਦੇ ਮਾਮਲੇ ਸਾਹਮਣੇ ਆਏ ਹਨ,  ਜਿਲਾ ਪ੍ਰਸਾਸ਼ਨ ਅਤੇ ਸਿਵਲ ਸਰਜਨ ਤੋਂ ਮੰਗ ਕਰਦੇ ਆ ਕਿ ਇਸ ਡਾਕਟਰ ਨੂੰ ਨੌਕਰੀ ਤੋਂ ਕੱਢ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ ਤਾਂ ਜੋ ਹੋਰ ਲੋਕ  ਬੁਰੇ ਬਰਤਾਵ ਤੋਂ ਬੱਚ ਸਕਣ ਇਸ ਮੌਕੇ ਤੇ ਜੀਵਨ ਜੋਤੀ ਵੈਲਫੇਅਰ ਕਲੱਬ, ਨੌਜਵਾਨ ਵੈਲਫ਼ੇਅਰ ਸੋਸਾਇਟੀ, ਸਮਰਥ ਵੈਲਫ਼ੇਅਰ ਸੋਸਾਇਟੀ, ਸ੍ਰੀ ਹਨੂਮਾਨ ਸੇਵਾ ਸਮਿਤੀ, ਸ੍ਰੀ ਸਾਈ ਸੇਵਾ ਦਲ, ਸਟੂਡੈਂਟ ਯੂਨੀਅਨ ਪੰਜਾਬ, ਸਹਾਰਾ ਜਨ ਸੇਵਾ, ਅੱਪੂ ਸੋਸਾਇਟੀ, ਹੀ ਹਿੰਦੂ ਕ੍ਰਾਂਤੀ ਦਲ, ਓਮ ਸਿਵ ਜਾਗਰਣ ਸੇਵਾ ਸੰਘ, ਬਠਿੰਡਾ ਵਿਕਾਸ ਮੰਚ, ਯੁਵਾ ਪਰਸ਼ੁਰਾਮ ਸਭਾ, ਦੇ ਇਲਾਵਾ ਸ਼ਹਿਰ ਦੇ ਐਮ ਸੀ ਹਰਵਿੰਦਰ ਛਿੰਦਾ,ਵਿਕਾਸ ਸ਼ਰਮਾ, ਜਸ਼ਨਦੀਪ ਗਰੇਵਾਲ, ਹੈਪੀ ਕਨਵਰ ਅਤੇ ਹੋਰ ਕਾਰਕੁਨ ਮੌਜੂਦ ਸਨ