ਐਸ਼ਵਰਿਆ ਰਾਏ ਕੋਲੋਂ ਤਲਾਕ ਲੈਣ ਲਈ ਤੇਜ ਪ੍ਰਤਾਪ ਨੇ ਦਿੱਤੀ ਤਲਾਕ ਦੀ ਅਰਜ਼ੀ?

tej1ਲਾਲੂ ਪ੍ਰਸਾਦ ਯਾਦਵ ਦੇ ਵੱਡੇ ਪੁੱਤਰ ਤੇਜ ਪ੍ਰਤਾਪ ਯਾਦਵ ਨੇ ਵਿਆਹ ਦੇ ਛੇ ਮਹੀਨੇ ਬਾਅਦ ਹੀ ਆਪਣੀ ਪਤਨੀ ਐਸ਼ਵਰਿਆ ਤੋਂ ਤਲਾਕ ਲੈਣਾ ਚਾਹੁੰਦੇ ਹਨ। ਤੇਜ ਪ੍ਰਤਾਪ ਯਾਦਵ ਨੇ ਪਟਨਾ ਸਿਵਲ ਕੋਰਟ ‘ਚ ਤਲਾਕ ਲਈ ਇੱਕ ਪਟੀਸ਼ਨ ਪਾਈ ਹੈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਉਹ ਐਸ਼ਵਰਿਆ ਦੇ ਨਾਲ ਨਹੀਂ ਰਹਿਣਾ ਚਾਹੁੰਦੇ. ਤੇਜ ਪ੍ਰਤਾਪ ਯਾਦਵ ਨੇ ਹਿੰਦੂ ਮੈਰਿਜ ਐਕਟ 13 (1) (1 ਏ)  ਦੇ ਤਹਿਤ ਤਲਾਕ ਲਈ ਅਰਜ਼ੀ ਦਾਇਰ ਕੀਤੀ ਹੈ। ਮਾਮਲੇ ਦੀ ਸੁਣਵਾਈ 29 ਨਵੰਬਰ ਨੂੰ ਹੋਵੇਗੀ। ਤਲਾਕ ਦੀ ਅਰਜ਼ੀ ਦਾਖ਼ਲ ਕਰਨ ਤੋਂ ਬਾਅਦ ਅਦਾਲਤ ਤੋਂ ਬਾਹਰ ਨਿਕਲਦਿਆਂ ਤੇਜ ਪ੍ਰਤਾਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਕ੍ਰਿਸ਼ਨ ਹਨ ਅਤੇ ਰਾਧਾ ਦੀ ਭਾਲ ਵਿੱਚ ਭਟਕ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਐਸ਼ਵਰਿਆ ਉਨ੍ਹਾਂ ਦੀ ਰਾਧਾ ਨਹੀਂ ਹੈ। ਇਸ ਲਈ ਉਹ ਹੁਣ ਉਨ੍ਹਾਂ ਤੋਂ ਵੱਖ ਹੋਣਾ ਚਾਹੁੰਦੇ ਹਨ।

ਜਾਣਕਾਰੀ ਅਨੁਸਾਰ ਲਾਲੂ ਯਾਦਵ ਦੇ ਘਰ ਕੁਝ ਵੀ ਠੀਕ ਨਹੀਂ ਚੱਲ ਰਿਹਾ। ਇਸ ਤੋਂ ਪਹਿਲਾਂ, ਦੋਵਾਂ ਭਰਾਵਾਂ ਦੇ ਵਿਚਾਲੇ ਲੜਾਈ ਦੀ ਖ਼ਬਰ ਆਈ ਸੀ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਤੇਜ ਪ੍ਰਤਾਪ ਯਾਦਵ ਨੇ ਆਪਣੀ ਪਤਨੀ ਐਸ਼ਵਰਿਆ ਰਾਏ ਤੋਂ ਵੱਖ ਹੋਣ ਦਾ ਮਨ ਬਣਾ ਲਿਆ ਹੈ। ਦੋਵਾਂ ਦਾ ਵਿਆਹ ਇਸੇ ਸਾਲ  6 ਮਈ ਨੂੰ ਹੋਇਆ ਸੀ। ਤੇਜ ਪ੍ਰਤਾਪ ਦੀ ਪਤਨੀ ਐਸ਼ਵਰਿਆ ਆਰਜੇਡੀ ਵਿਧਾਇਕ ਚੰਦਰਿਕਾ ਦੀ ਬੇਟੀ ਹੈ। ਐਸ਼ਵਰਿਆ ਪਿਛਲੇ ਕਈ ਮਹੀਨਿਆਂ ਤੋਂ ਲਾਲੂ ਪਰਿਵਾਰ ਨਾਲ ਨਹੀਂ ਰਹਿ ਰਹੀ ਸੀ। ਹਾਲਾਂਕਿ, ਲਾਲੂ ਦੇ ਪਰਿਵਾਰ ਨੇ ਇਸ ਖਬਰ ਨੂੰ ਰੱਦ ਕਰ ਦਿੱਤਾ ਹੈ। ਲਾਲੂ ਦਾ ਪਰਿਵਾਰ ਚਾਹੁੰਦਾ ਹੈ ਕਿ ਉਹ ਦੋਵੇਂ ਇਕੱਠੇ ਰਹਿਣ। ਐਸ਼ਵਰਿਆ ਦੇ ਪਰਿਵਾਰ ਤਰਫ਼ੋੋ ਵੀ ਕੋਈ ਬਿਆਨ ਜਾਰੀ ਨਹੀਂ ਕੀਤਾ ਗਿਆ।

tej