ਕਬਰਿਸਤਾਨ ਵਿਚ ਸਲਾੱਟ ਵੇਚਣ ਵਾਲੇ 3 ਵਿਅਕਤੀ ਗ੍ਰਿਫ਼ਤਾਰ

Giornata dei defuntiਪੋਤੇਂਨਸਾ (ਇਟਲੀ) 28 ਨਵੰਬਰ (ਪੰਜਾਬ ਐਕਸਪ੍ਰੈੱਸ) – ਦੱਖਣੀ ਇਟਲੀ ਦੇ ਸ਼ਹਿਰ ਪੋਤੇਂਨਸਾ ਵਿਖੇ ਕਬਰਿਸਤਾਨ ਵਿਚ ਸਲਾੱਟਸ ਵੇਚਣ ਵਾਲੇ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਇਨ੍ਹਾਂ ਵਿਅਕਤੀਆਂ ਵਿਚੋਂ 2 ਨੂੰ ਘਰ ਦੀ ਜੇਲ੍ਹ ਦੀ ਸਜਾ ਦਿੱਤੀ ਗਈ ਹੈ, ਜਦਕਿ ਇਕ ਵਿਅਕਤੀ ਨੂੰ ਜੇਲ੍ਹ ਜਾਣ ਦੀ ਸਜਾ ਸੁਣਾਈ ਗਈ ਹੈ।
ਇਨ੍ਹਾਂ ਵਿਅਕਤੀਆਂ ਉੱਤੇ ਗਬਨ ਅਤੇ ਕੰਮ ਦਾ ਦੁਰਉਪਯੋਗ ਕਰਨ ਦੇ ਦੋਸ਼ ਲਗਾਏ ਗਏ ਹਨ। ਇਨ੍ਹਾਂ ਵਿਅਕਤੀਆਂ ਵਿਚ ਕਬਰਿਸਤਾਨ ਦਾ ਪੂਰਵ ਨਿਗਰਾਨ ਅਤੇ ਦੋ ਹੋਰ ਵਿਅਕਤੀ ਸ਼ਾਮਿਲ ਹਨ। ਪੁਲਿਸ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ, ਇਥੋਂ ਦੇ ਇਕ ਪ੍ਰਸਿੱਧ ਕਬਰਿਸਤਾਨ ਵਿਚ ਇਨ੍ਹਾਂ ਦੋਸ਼ੀ ਵਿਅਕਤੀਆਂ ਨੇ 5,000 ਯੂਰੋ ਵਿਚ ਇਕ ਸਲਾਟ (ਜਗ੍ਹਾ) ਦਾ ਸੌਦਾ ਕੀਤਾ ਸੀ।