ਕਾਲਜ਼ ਪ੍ਰਿਸ਼ੀਪਲ ਦੇ ਸਤਾਏ ਦਲਿਤ ਵਿਦਿਆਰਥੀ ਵੱਲੋਂ ਖੁਦਕੁਸ਼ੀ ਦਾ ਮਾਮਲਾ

ਕੋਟ ਫ਼ੱਤਾ ਵਿੱਚ ਵਿਦਿਆਰਥੀਆਂ ਨੇ ਕੀਤੀ ਜਬਰਦਸਤ ਰੋਸ ਰੈਲੀ
ਮੱਖਣ ਸਿੰਘ ਇਨਸਾਫ਼ ਕਮੇਟੀ ‘ਚ ਵਾਧਾ ਕਰਕੇ ਸੰਘਰਸ਼ ਤਿੱਖਾ ਕਰਨ ਦੀ ਚਿਤਾਵਨੀ

ਹੋਣਹਾਰ ਵਿਦਿਆਰਥੀ ਮੱਖਣ ਸਿੰਘ ਦੀ ਮੌਤ ਲਈ ਜਿੰਮੇਵਾਰ ਪ੍ਰਿ. ਚਰਨਦੀਪ ਸਿੰਘ ਸਿੱਧੂ ਨੂੰ ਗਿਰਫਤਾਰ ਕਰਨ ਤੇ ਪੁਲਿਸ ਦੇ ਢਿੱਲੇ ਵਤੀਰੇ ਵਿਰੁਧ ਰੋਸ ਪ੍ਰਗਟ ਕਰਦੇ ਵਿਦਿਆਰਥੀ।

ਹੋਣਹਾਰ ਵਿਦਿਆਰਥੀ ਮੱਖਣ ਸਿੰਘ ਦੀ ਮੌਤ ਲਈ ਜਿੰਮੇਵਾਰ ਪ੍ਰਿ. ਚਰਨਦੀਪ ਸਿੰਘ ਸਿੱਧੂ ਨੂੰ ਗਿਰਫਤਾਰ ਕਰਨ ਤੇ ਪੁਲਿਸ ਦੇ ਢਿੱਲੇ ਵਤੀਰੇ ਵਿਰੁਧ ਰੋਸ ਪ੍ਰਗਟ ਕਰਦੇ ਵਿਦਿਆਰਥੀ।

ਬਠਿੰਡਾ, 19 ਸਤੰਬਰ, ਬੀਤੇ ਦਿਨੀ ਕੋਟ ਫ਼ੱਤਾ ‘ਚ ਆਪਣੀ ਭੂਆ ਕੋਲ ਰਹਿੰਦੇ ਹੋਣਹਾਰ ਦਲਿਤ ਵਿਦਿਆਰਥੀ ਮੱਖਣ ਸਿੰਘ ਵੱਲੋਂ ਪ੍ਰਿਸ਼ੀਪਲ ਚਰਨਦੀਪ ਸਿੰਘ ਸਿੱਧੂ ਦੇ ਜਲੀਲ ਕਰਨ ‘ਤੇ ਖੁਦਕੁਸ਼ੀ ਸਬੰਧੀ ਪੁਲਿਸ ਵੱਲੋਂ ਦੋਸ਼ੀ ਨੂੰ ਗ੍ਰਿਫਤਾਰ ਨਾ ਕਰਨ ‘ਤੇ ਕੋਟ ਫ਼ੱਤਾ ਵਿੱਚ ਇੱਕ ਜਬਰਦਸਤ ਰੋਸ ਰੈਲੀ ਕੀਤੀ ਗਈ।
ਵਿਦਿਆਰਥੀਆਂ ਵੱਲੋਂ ਕੀਤੀ ਰੋਸ ਰੈਲੀ ਦੌਰਾਨ ਉਹਨਾਂ ਦੱਸਿਆ ਕਿ ਮੱਖਣ ਸਿੰਘ ਇੱਕ ਹੋਣਹਾਰ ਵਿਦਿਆਰਥੀ ਸੀ ਜੋ ਨਹਿਰੂ ਮੈਮੋਰੀਅਲ ਕਾਲਜ਼ ਦੇ ਉਪ ਪ੍ਰਿਸ਼ੀਪਲ  ਵੱਲੋਂ ਲਗਾਤਾਰ ਡਰਾਉਣ, ਧਮਕਾਉਣ, ਜਲੀਲ ਕਰਨ ਤੇ ਪ੍ਰੇਸਾਨ ਕਰਨ ਕਰਕੇ ਆਪਣੀ ਜਿੰਦਗੀ ਗੁਆ ਗਿਆ ਸੀ, ਉਸ ਨੇ ਪ੍ਰਿ. ਸਿੱਧੂ ਵੱਲੋਂ ਤੰਗ ਪ੍ਰੇਸ਼ਾਨ ਕਰਨ ਦੀ ਸਾਰੀ ਕਾਰਵਾਈ ਆਪਣੇ ਖੁਦਕੁਸ਼ੀ ਨੋਟ ਵਿੱਚ ਵੀ ਲਿਖੀ ਪਰ ਪੁਲਿਸ ਨੇ ਹੁਣ ਤੱਕ ਦੋਸ਼ੀ ਪ੍ਰਿਸ਼ੀਪਲ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।
ਮ੍ਰਿਤਕ ਵਿਦਿਆਰਥੀ ਦੇ ਦੋਸ਼ੀ ਨੂੰ ਗਿਰਫ਼ਤਾਰ ਕਰਵਾਉਣ ਲਈ ਸੰਘਰਸ਼ ਕਰ ਰਹੇ ਡਾ. ਬੀ. ਆਰ. ਅੰਬੇਦਕਰ ਕਲੱਬ ਅਮਨਦੀਪ ਸਿੰਘ, ਪਲਵਿੰਦਰ ਸਿੰਘ, ਅਧਿਆਪਕ ਗੁਰਪ੍ਰੀਤ ਸਿੰਘ, ਕਾਲਾ ਸਿੰਘ ਮਿਸਤਰੀ ਆਦਿ ਨੇ ਦੱਸਿਆ ਕਿ ਕਿਉਂ ਪ੍ਰਿਸ਼ੀਪਲ ਚਰਨਦੀਪ ਸਿੰਘ ਸਿੱਧੂ ਬਾਦਲ ਤੇ ਕਾਂਗਰਸੀ ਸਾਰੀਆਂ ਧਿਰਾਂ ਨਾਲ ਰਾਜਸੀ ਪਹੁੰਚ ਦੇ ਨਾਲ ਨਾਲ ਇੱਕ ਧਨਾਡ ਪਰਿਵਾਰ ਨਾਲ ਵੀ ਸਬੰਧਤ ਰੱਖਦਾ ਹੈ ਇਸ ਕਰਕੇ ਪੁਲਿਸ ਰਾਜਸੀ ਦਬਾਅ ਕਰਕੇ ਉਸ ਨੂੰ ਗ੍ਰਿਫਤਾਰ ਨਹੀਂ ਕਰ ਰਹੀ। ਇਸ ਮੌਕੇ ਸੰਘਰਸ਼ਕਾਰੀਆਂ ਨੇ ਮੱਖਣ ਸਿੰਘ ਇਨਸਾਫ਼ ਇਨਸਾਫ਼ ਕਮੇਟੀ ਵਿੱਚ ਵਾਧਾ ਕਰਕੇ ਇਸ ਵਿੱਚ ਬਾਬਾ ਹਰਦੀਪ ਸਿੰਘ ਗੁਰੂਸਰ ਮਹਿਰਾਜ, ਬਲਜਿੰਦਰ ਸਿੰਘ ਕੋਟਭਾਰਾ, ਲਖਵੀਰ ਸਿੰਘ ਲੱਖਾ ਸਿਧਾਣਾ ਨੂੰ ਵੀ ਸ਼ਾਮਲ ਕੀਤਾ ਗਿਆ।
ਸੰਘਰਸ਼ਕਾਰੀਆਂ ਨੇ ਬਠਿੰਡਾ ਪੁਲਿਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਹੋਣਹਾਰ ਦਲਿਤ ਵਿਦਿਆਰਥੀ ਮੱਖਣ ਸਿੰਘ ਦੀ ਮੌਤ ਲਈ ਜਿੰਮੇਵਾਰ ਪ੍ਰਿ. ਚਰਨਦੀਪ ਸਿੰਘ ਸਿੱਧੂ ਨੂੰ ਹਿਰਾਸਤ ਵਿੱਚ ਨਾ ਲਿਆ ਗਿਆ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।