wind_cyc_super_india_marzo2017_ing_728x90

ਕੇਜਰੀਵਾਲ ਵਰਤੋ ਅਤੇ ਸੁੱਟੋ ਦੀ ਰਾਜਨੀਤੀ ‘ਤੇ ਅਮਲ ਕਰਨ ਵਾਲਾ ਮੌਕਾਪ੍ਰਸਤ : ਮਜੀਠੀਆ

ਕੇਜਰੀਵਾਲ ਝੂਠ ਅਤੇ ਮੌਕਾਪ੍ਰਸਤ ਰਾਜਨੀਤੀ ਦਾ ਪ੍ਰਤੀਕ : ਮਜੀਠੀਆ

ਭਗਵੰਤ ਮਾਨ ਕੌਮੀ ਸੁਰੱਖਿਆ ਨਾਲ ਖਿਲਵਾੜ ਕਰਨ ਅਤੇ ਰਾਜ ਵੜਿੰਗ ਲੋਕਾਂ ਦੀ ਤੌਹੀਨ ਕਰਨ ਲਈ ਅਸਤੀਫ਼ਾ ਦੇਣ। 

ਰਾਮਦਿਵਾਲੀ ਮੁਸਲਮਾਨਾਂ ਵਿੱਚ 60 ਪਰਿਵਾਰ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਹੋਏ ਸ਼ਾਮਿਲ

ਮੱਤੇਵਾਲ 24 ਜੁਲਾਈ ( ) ਮਾਲ ਤੇ ਲੋਕ ਸੰਪਰਕ ਮੰਤਰੀ ਸ; ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਸੰਸਦ ਭਗਵੰਤ ਮਾਨ ਵੱਲੋਂ ਕੌਮੀ ਸੁਰੱਖਿਆ ਨੂੰ ਦਾਅ ‘ਤੇ ਲਾਉਣ ਅਤੇ ਯੂਥ ਕਾਂਗਰਸ ਦੇ ਪ੍ਰਧਾਨ ਵਿਧਾਇਕ ਰਾਜਾ ਵੜਿੰਗ ਵੱਲੋਂ ਲੋਕਾਂ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਵਲੀ ਲਈ ਸਖ਼ਤ ਨਿੰਦਾ ਕਰਦਿਆਂ ਦੋਹਾਂ ਤੋਂ ਅਸਤੀਫ਼ਿਆਂ ਦੀ ਮੰਗ ਕੀਤੀ ਹੈ। ਸ: ਮਜੀਠੀਆ ਅੱਜ ਇੱਥੇ ਹਲਕਾ ਮਜੀਠਾ ਦੇ ਪਿੰਡ ਰਾਮਦਿਵਾਲੀ ਮੁਸਲਮਾਨਾਂ ਵਿਖੇ ਸਤਨਾਮ ਸਿੰਘ ਦੀ ਅਗਵਾਈ ਵਿੱਚ ਕਾਂਗਰਸ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਿਲ ਹੋਏ ਸਾਬਕਾ ਸਰਪੰਚ ਬਲਕਾਰ ਸਿੰਘ, ਬਲਦੇਵ ਸਿੰਘ ਪ੍ਰਧਾਨ, ਸੋਨੀ ਨੰਬਰਦਾਰ, ਨਰਾਇਣ ਸਿੰਘ, ਗਰੀਬੂ, ਰਣਜੀਤ ਸਿੰਘ ਸਮੇਤ 60 ਪਰਿਵਾਰਾਂ ਦਾ ਸਵਾਗਤ ਕਰਨ ਆਏ ਸਨ। ਉਹਨਾਂ ਸਮੂਹ ਪਰਿਵਾਰਾਂ ਨੂੰ ਸਨਮਾਨਿਤ ਕਰਦਿਆਂ ਹਲਕੇ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਸਹਿਯੋਗ ਦੇਣ ਅਤੇ ਯੋਗਦਾਨ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਜੀਠੀਆ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਰਤੋ ਅਤੇ ਸੁੱਟੋ ਦੀ ਰਾਜਨੀਤੀ ‘ਤੇ ਅਮਲ ਕਰਨ ਵਾਲਾ ਇੱਕ ਮੌਕਾਪ੍ਰਸਤ ਹੈ । ਉਹਨਾਂ ਕਿਹਾ ਕਿ ਕੇਜਰੀਵਾਲ ਨੇ ਅੰਨ੍ਹਾ ਹਜ਼ਾਰੇ ਨੂੰ ਵਰਤਿਆ, ਕੀ ਸਿਆਸਤ ਵਿੱਚ ਨਾ ਆਉਣ ਬਾਰੇ ਉਸ ਨੇ ਬਚਿਆਂ ਦੀ ਸਹੂੰ ਨਹੀਂ ਖਾਦੀ, ਕਾਂਗਰਸ ਨਾਲ ਪਿਆਲੀ ਨਾ ਪਾਉਣ ਦੀ ਗਲ ਕਰ ਕੇ ਉਸੇ ਦਾ ਬੇਸ਼ਰਮੀ ਨਾਲ ਸਾਥ ਲਿਆ, ਅੱਜ ਕਈ ਭ੍ਰਿਸ਼ਟ ਤੇ ਦੋਸ਼ੀ ਮੰਤਰੀ ਅਤੇ ਵਿਧਾਇਕ ਦਿਲੀ ਸਰਕਾਰ ਵਿੱਚ ਬੈਠੇ ਹਨ। ਉਹਨਾਂ ਕਿਹਾ ਕਿ ਰਾਵਣ ਬੁਰਾਈ ਦਾ ਪ੍ਰਤੀਕ ਹੈ ਤਾਂ ਕੇਜਰੀਵਾਲ ਝੂਠ ਅਤੇ ਮੌਕਾਪ੍ਰਸਤ ਰਾਜਨੀਤੀ ਦਾ ਪ੍ਰਤੀਕ ਬਣਦਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਸ਼ਾਇਦ ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਸੂਬੇ ਦੇ ਮੁੱਖ ਮੰਤਰੀ ਨੂੰ ਮਹਿਜ਼ ਝੂਠ ਬੋਲਣ ਅਤੇ ਗੁਮਰਾਹਕੁਨ ਪ੍ਰਚਾਰ ਕਰਨ ਲਈ ਅਦਾਲਤ ਨੇ ਦੂਜੇ ਰਾਜ ਵਿੱਚ ਮੁਜਰਮ ਦੇ ਤੌਰ ‘ਤੇ ਤਲਬ ਕੀਤਾ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਦੀਆਂ ਨੀਤੀਆਂ ਪੰਜਾਬ ਦਾ ਨੁਕਸਾਨ ਕਰਨ ਵਾਲੀਆਂ ਹੀ ਹਨ। ਉਹਨਾਂ ਕਿਹਾ ਕਿ ਦਿੱਲੀ ਦੇ ਲੋਕਾਂ ਨੂੰ ਗੁਮਰਾਹ ਕਰਨ ਤੋਂ ਬਾਅਦ ਕੇਜਰੀਵਾਲ ਦੀ ਨਜ਼ਰ ਹੁਣ ਪੰਜਾਬ ‘ਤੇ ਹੈ ਪਰ ਪੰਜਾਬ ਦੇ ਬਹਾਦਰ ਲੋਕ ਬਾਹਰੋਂ ਆ ਰਹੇ ਕੇਜਰੀਵਾਲ ਵਰਗੇ ਬਹੁਰੂਪੀਏ ਲੋਕਾਂ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਸਮਾਂ ਆਉਣ ‘ਤੇ ਉਹਨਾਂ ਦਾ ਮੂੰਹ ਤੋੜ ਜਵਾਬ ਦੇਣਗੇ। ਸ: ਮਜੀਠੀਆ ਨੇ ਇੱਕ ਸਵਾਲ ਦੇ ਜਵਾਬ ‘ਚ ਕਿਹਾ ਕਿ ਕੇਜਰੀਵਾਲ ਦਾ ਲੋਕ ਸਭਾ ਮੈਂਬਰ ਭਗਵੰਤ ਮਾਨ ਵੱਲੋਂ ਸੰਸਦ ਅੰਦਰ ਪਹੁੰਚਣ ਦੇ ਰਾਹ ਅਤੇ ਅੰਦਰ ਦੇ ਤੌਰ ਤਰੀਕਿਆਂ ਸਬੰਧੀ ਖੁਲਾਸਾ ਕਰਦਿਆਂ ਵੀਡੀਉ ਬਣਾ ਕੇ ਨਸ਼ਰ ਕਰਨਾ ਸਿਆਸਤ ਚਮਕਾਉਣ ਲਈ ਕੀਤੀ ਗਈ ਵੱਡੀ ਬੇਵਕੂਫ਼ੀ ਹੈ। ਅਜਿਹਾ ਕਰਕੇ ਉਸ ਨੇ ਸੰਸਦ, ਕੌਮੀ ਸੁਰੱਖਿਆ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਦਾਅ ‘ਤੇ ਲਾਉਣ ਤੋਂ ਗੁਰੇਜ਼ ਨਹੀਂ ਕੀਤਾ। ਇਸ ਸ਼ਰਮਨਾਕ ਕਾਰੇ ਸਬੰਧੀ ਸਮੂਹ ਸੰਸਦ ਮੈਂਬਰਾਂ ਅਤੇ ਆਮ ਭਾਰਤੀਆਂ ਨੇ ਵੀ ਗੰਭੀਰ ਨੋਟਿਸ ਲਿਆ ਹੈ। ਸ: ਮਜੀਠੀਆ ਨੇ ਕਿਹਾ ਕਿ ਸੰਸਦ ਦੀ ਸੁਰੱਖਿਆ ਵਿੱਚ ਤਾਇਨਾਤ ਸੁਰੱਖਿਆ ਫੋਰਸਾਂ ਦੇ ਮਨੋਬਲ ਅਤੇ ਕਾਬਲੀਅਤ ‘ਤੇ ਉਹਨਾਂ ਨੂੰ ਪੂਰਾ ਯਕੀਨ ਹੈ। ਪਰ ਉਹਨਾਂ ਨਾਲ ਹੀ ਸ਼ੰਕਾ ਜ਼ਾਹਿਰ ਕਰਦਿਆਂ ਕਿਹਾ ਕਿ ਭਗਵੰਤ ਮਾਨ ਵੱਲੋਂ ਕੀਤੀ ਗਈ ਕਾਲੀ ਕਰਤੂਤ ਦੀ ਦੁਰਵਰਤੋਂ ਦੇਸ਼ ਵਿਰੋਧੀ ਤਾਕਤਾਂ ਵਲ਼ੋਂ ਕੀਤੀ ਜਾ ਸਕਦੀ ਹੈ ਅਤੇ ਇੱਕ ਵਾਰ ਫਿਰ ਇਹ ਉਹਨਾਂ ਤਾਕਤਾਂ ਨੂੰ ਖਤਰਨਾਕ ਕਦਮ ਚੁੱਕੇ ਜਾਣ ਲਈ ਸਦਾ ਦੇਣ ਦੇ ਤੁਲ ਹੈ। ਉਹਨਾਂ ਕਿਹਾ ਕਿ ਦੇਸ਼ ਪਹਿਲਾਂ ਹੀ ਸੰਸਦ ‘ਤੇ ਹਮਲੇ ਵਰਗੀ ਸਥਿਤੀ ਨੂੰ ਝੇਲ ਚੁਕਾ ਹੈ ਜਿਸ ਦੌਰਾਨ ਬਹੁਤ ਵੱਡਾ ਜਾਨੀ ਤੇ ਮਾਲੀ ਨੁਕਸਾਨ ਸਹਿਣਾ ਪਿਆ । ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਰਾਜਾ ਵੜਿੰਗ ਵੱਲੋਂ ਬਟਾਲੇ ‘ਚ ਲੋਕਾਂ ਪ੍ਰਤੀ ਵਰਤੀ ਗਈ ਭੱਦੀ ਭਾਸ਼ਾ ‘ਤੇ ਟਿੱਪਣੀ ਕਰਦਿਆਂ ਉਹਨਾਂ ਕਿਹਾ ਕਿ ਰਾਜਾ ਵੜਿੰਗ ਨੇ ਅਜਿਹਾ ਕਰਕੇ ਆਪਣੀ ਤਰਬੀਅਤ ਦਾ ਮੁਜ਼ਾਹਰਾ ਕੀਤਾ ਹੈ, ਦੂਜਾ ਉਹਨਾਂ ਦੀ ਸ਼ਬਦਾਵਲੀ ਤੋਂ ਗਾਂਧੀ ਪਰਿਵਾਰ ਤੋਂ ਲੈ ਕੇ ਹੇਠਲੇ ਕਾਂਗਰਸੀਆਂ ਤੱਕ ਦਾ ਸਰਕਾਰ ਬਣਾਉਣ ਲਈ ਤਰਲੋਮੱਛੀ ਹੋਣਾ ਅਤੇ ਪੰਜਾਬ ਵਿੱਚ ਸਰਕਾਰ ਨਾ ਬਣਾ ਸਕਣ ਦੀ ਨਮੋਸ਼ੀ ਤੇ ਨਿਰਾਸ਼ਾ ਸਾਫ਼ ਝਲਕ ਰਿਹਾ ਹੈ।ਉਨ੍ਹਾਂ ਯੂਥ ਕਾਂਗਰਸ ਪ੍ਰਧਾਨ ਨੂੰ ਲੋਕਾਂ ਦੀ ਕੀਤੀ ਗਈ ਤੌਹੀਨ ਲਈ ਜਨਤਕ ਮੁਆਫ਼ੀ ਮੰਗਣ ਲਈ ਕਿਹਾ।ਉਸ ਵੱਲੋਂ ਅਜਿਹਾ ਨਾ ਕਰਨ ‘ਤੇ ਕਾਂਗਰਸ ਹਾਈ ਕਮਾਨ ਨੂੰ ਉਸ ਨੂੰ ਤਮਾਮ ਅਹੁਦਿਆਂ ‘ਤੋਂ ਤੁਰੰਤ ਫ਼ਾਰਗ ਕਰਨਾ ਚਾਹੀਦਾ ਹੈ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਪੰਜਾਬੀ ਇਹ ਸਮਝੇਗਾ ਕਿ ਪੰਜਾਬੀਆ ਨੂੰ ਜ਼ਲੀਲ ਕਰਨ ਵਿੱਚ ਕਾਂਗਰਸ ਹਾਈ ਕਮਾਨ ਦੀ ਮਨਸ਼ਾ ਸ਼ਾਮਿਲ ਹੈ। ਉਹਨਾਂ ਇਹ ਵੀ ਖੁਲਾਸਾ ਕੀਤਾ ਕਿ ਰਾਜਾ ਵੜਿੰਗ ਲੋੜ ਪੈਣ ‘ਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਅਤੇ ਸ: ਸੁਖਬੀਰ ਸਿੰਘ ਬਾਦਲ ਦੇ ਤਰਲੇ ਕੱਢਦੇ ਰਹੇ ਜਾਂ ਰਹਿੰਦੇ ਹਨ। ਇਸ ਮੌਕੇ ਸ: ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਯੋਧ ਸਿੰਘ ਸਮਰਾ, ਸੁਖਵਿੰਦਰ ਸਿੰਘ ਗੋਲਡੀ, ਪ੍ਰੋ: ਸਰਚਾਂਦ ਸਿੰਘ ਮੀਡੀਆ ਸਲਾਹਕਾਰ, ਗਗਨਦੀਪ ਸਿੰਘ ਭਕਨਾ, ਗੁਰਜਿੰਦਰ ਸਿੰਘ ਟਪਈਆਂ, ਬਲਵਿੰਦਰ ਸਿੰਘ ਬਲੋਵਾਲੀ, ਸਰਵਨ ਸਿੰਘ ਰਾਮਦਿਵਾਲੀ, ਜਥੇ: ਕਸ਼ਮੀਰ ਸਿੰਘ, ਜਗਜੀਤ ਸਿੰਘ, ਅਮਰਪਾਲ ਸਿੰਘ ਪਾਲੀ, ਸਰਪੰਚ ਗੁਰਪ੍ਰੀਤ ਸਿੰਘ ਜੌਲੀ, ਹਰਭਜਨ ਸਿੰਘ ਲੱਡੂ , ਗੁਰਵਿੰਦਰ ਸਿੰਘ ਗਿੰਦਾ, ਸਰਪੰਚ ਕ੍ਰਿਪਾਲ ਸਿੰਘ ਰਾਮਦਿਵਾਲੀ, ਦਿਲਬਾਗ ਸਿੰਘ ਕਲੇਰ ਸਰਪੰਚ ਆਦਿ ਹਾਜ਼ਰ ਸਨ।