wind_cyc_super_nov2017_ita_320x50

ਗੁਰਦੁਆਰਾ ਪਾਤਿਸ਼ਾਹੀ ਛੇਵੀਂ ਨਡਾਲਾ ਵਿਖੇ ਨਵਾਂ ਦਰਬਾਰ ਸੰਗਤਾਂ ਨੂੰ ਸਮਰਪਿਤ

gurdwaraਛੇਵੀਂ ਪਾਤਿਸ਼ਾਹੀ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬਾਉਲੀ ਸਾਹਿਬ ਨਡਾਲਾ ਵਿਖੇ ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਤਿਆਰ ਕੀਤਾ ਨਵਾਂ ਦਰਬਾਰ ਹਾਲ ਅੱਜ ਸੰਗਤਾਂ ਨੂੰ ਸਮਰਪਿਤ ਕੀਤਾ ਗਿਆ। ਇਸ ਮੌਕੇ ‘ਤੇ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਕੀਰਤਨ ਦਾ ਪ੍ਰਵਾਹ ਚੱਲਿਆ। ਬਾਬਾ ਸੇਵਾ ਸਿੰਘ ਜੀ ਨੇ ਦੱਸਿਆ ਕਿ, ਇਹ ਦਰਬਾਰ ਦੀ ਲੰਬਾਈ ੧੦੦ ਫੁੱਟ ਅਤੇ ਚੌੜਾਈ 75 ਫੁੱਟ ਹੈ,  ਅਤੇ ਇਸ ਹਾਲ ਦੀ ਤਿਆਰੀ ਦੌਰਾਨ ਲਗਭਗ ਤਿੰਨ ਕਰੋੜ ਤੋਂ ਵੱਧ ਦਾ ਖਰਚਾ ਹੋਇਆ ਹੈ ਜੋ ਕਿ ਸਮੂਹ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੁਆਰਾ ਸੇਵਾ ਦੇ ਰੂਪ ਵਿਚ ਦਿੱਤਾ ਗਿਆ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ: ਕਿਰਪਾਲ ਸਿੰਘ ਬੰਡੂਗਰ ਦੀ ਸਿਹਤ ਠੀਕ ਨਾ ਹੋਣ ਕਾਰਨ ਉਹ ਸਮਾਗਮ ਵਿਚ ਸ਼ਮੂਲੀਅਤ ਨਹੀਂ ਕਰ ਸਕੇ। ਇਸ ਮੌਕੇ ‘ਤੇ ਬੀਬੀ ਜਗੀਰ ਕੌਰ, ਅਲਵਿੰਦਰਪਾਲ ਸਿੰਘ ਪੱਖੋਕੇ ਦੋਵੇਂ ਸਾਬਕਾ ਪ੍ਰਧਾਨ ਐਸ਼ਜੀæਪੀæਸੀ, ਬਾਬਾ ਨਿਰਮਲ ਸਿੰਘ ਨੋਸ਼ਿਹਰਾ ਢਾਲਾ, ਸ਼ ਜਰਨੈਲ ਸਿੰਘ, ਸ਼ ਅਮਰਜੀਤ ਸਿੰਘ ਭਲਾਈਪੁਰ, ਸ਼ ਗੁਰਬਚਨ ਸਿੰਘ ਕਰਮੂਵਾਲ, ਸ਼ ਰਣਜੀਤ ਸਿੰਘ ਕਾਹਲੋਂ ਸਾਰੇ ਮੈਂਬਰ ਐਸ਼ਜੀæਪੀæਸੀ, ਸ਼ ਕੁਲਵੰਤ ਸਿੰਘ ਮੰਨਣ, ਸ਼ ਪਰਮਜੀਤ ਸਿੰਘ ਰਾਏਪੁਰ ਦੋਵੇਂ ਅੰਤ੍ਰਰਿੰਗ ਕਮੇਟੀ ਮੈਂਬਰ, ਸਾਬਕਾ ਮੈਨੇਜਰ ਹਰਵਿੰਦਰ ਸਿੰਘ, ਬਾਬਾ ਗੁਰਮੇਜ ਸਿੰਘ ਸ਼ਾਹਕੋਟ ਵਾਲੇ, ਸ਼ ਰਜਿੰਦਰ ਸਿੰਘ ਪ੍ਰਧਾਨ ਗੁæ ਸਤਿਕਰਤਾਰੀਆਂ ਬਟਾਲਾ, ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਬਾਬਾ ਸ਼ਿੰਦਰ ਸਿੰਘ ਜੀ ਦਿੱਲੀ ਵਾਲੇ, ਭਾਈ ਵਰਿਆਮ ਸਿੰਘ ਸਾਬਕਾ ਸਕੱਤਰ ਐਸ਼ਜੀæਪੀæਸੀ, ਬਾਬਾ ਬਲਬੀਰ ਸਿੰਘ ਸੇਵਾਦਾਰ ਭੂਰੀ ਵਾਲੇ, ਇੰਜੀæ ਨਰਿੰਦਰ ਜੀਤ ਸਿੰਘ, ਮੈਨੇਜਰ ਬਲਦੇਵ ਸਿੰਘ, ਸ਼ ਰਣਧੀਰ ਸਿੰਘ ਯੂæਕੇ, ਬਾਬਾ ਦਇਆ ਸਿੰਘ ਟਾਹਲੀ ਸਾਹਿਬ ਵਾਲੇ, ਬਾਬਾ ਅਮਰੀਕ ਸਿੰਘ ਖੁਖਰੈਣ ਵਾਲੇ, ਸਕੱਤਰ ਸੁਖਦੇਵ ਸਿੰਘ ਭੂਰਾ ਕੋਨਾ, ਬਾਬਾ ਜੋਗਾ ਸਿੰਘ ਤਰਨ ਤਾਰਨ ਵਾਲੇ,  ਗਿਆਨੀ ਜਸਵਿੰਦਰ ਸਿੰਘ, ਸਕੱਤਰ ਚੰਨਣ ਸਿੰਘ, ਪਰਮਜੀਤ ਸਿੰਘ ਮੈਨੇਜਰ ਆਦਿ ਸਮੂਹ ਸੰਗਤਾਂ ਵੱਡੀ ਗਿਣਤੀ ਵਿਚ ਹਾਜ਼ਰ ਸਨ।
ਇੱਥੇ ਇਹ ਵੀ ਗੱਲ ਵਰਨਣਯੋਗ ਹੈ ਕਿ ਕਾਰ ਸੇਵਾ ਖਡੂਰ ਸਾਹਿਬ ਵੱਲੋਂ ਗੁਰਧਾਮਾਂ ਦੀ ਸੇਵਾ ਦੇ ਨਾਲ-ਨਾਲ ਵਾਤਾਵਰਨ ਅਤੇ ਉੱਚ ਵਿਦਿਆ ਦੇ ਪਸਾਰ ਦੇ ਵੱਡੇ ਪੱਧਰ ‘ਤੇ ਯਤਨ ਕੀਤੇ ਜਾ ਰਹੇ ਹਨ।