ਦੋ ਮਹੀਨਿਆ ਤੋਂ ਲਾਪਤਾ ਔਰਤ ਦੀ ਨਹੀਂ ਨਿਕਲੀ ਕੋਈ ਉਘ ਸੁੱਘ

ਭਦੌੜ , (ਸਾਹਿਬ ਸੰਧੂ) – ਦੋ ਮਹੀਨੇ ਪਹਿਲਾਂ ਪਿੰਡ ਬੀਹਲੇ ਤੋਂ ਬੱਚਿਆਂ ਸਮੇਤ ਲਾਪਤਾ ਹੋਈ ਔਰਤ ਦੀ ਕੋਈ ਉੱਘ ਸੁੱਘ ਨਾ ਨਿਕਲਣ ਕਾਰਨ ਪਰਿਵਾਰਕ ਮੈਂਬਰ ਕਾਫੀ ਚਿੰਤਤ ਹਨ। ਪੱਤਰਕਾਰਾਂ ਨਾਲ ਗੱਲ ਕਰਦਿਆਂ ਲਾਪਤਾ ਔਰਤ ਦੇ ਜੀਜਾ ਜਗਜੀਤ ਸਿੰਘ ਪੁੱਤਰ ਦਰਸ਼ਨ ਅਤੇ ਔਰਤ ਦੇ ਪਤੀ ਤਰਸੇਮ ਸਿੰਘ ਪੁੱਤਰ ਅਮਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ  11 ਸਤੰਬਰ ਤੋਂ ਲਾਪਤਾ ਹੈ ਅਤੇ ਦੋ ਮਹੀਨਿਆਂ ਦਾ ਸਮਾ ਹੋ ਚੱਲਿਆ ਉਸ ਦਾ ਕੋਈ ਪਤਾ ਨਹੀਂ ਲਗ ਰਿਹਾ ਜਦਕਿ 5 ਅਤੇ 6 ਸਾਲ ਦਾ ਲੜਕਾ ਵੀ ਉਸ ਦੇ ਨਾਲ ਹੀ ਜਿਸ ਦਾ ਵੀ ਕਿਧਰੇ ਪਤਾ ਨਹੀਂ ਲੱਗਿਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ 11 ਸਤੰਬਰ ਨੂੰ ਵੀਰਪਾਲ ਕੌਰ ਆਪਣੇ ਨਾਲ ਦੋਨਾਂ ਬੱਚਿਆਂ ਨੂੰ ਲੈਕੇ ਬੀਹਲੇ ਤੋਂ ਪਿੰਡ ਮਲੂਕਾ ਕਿਸੇ ਧਾਰਮਿਕ ਸਮਾਗਮ ਤੇ ਗਈ ਸੀ ਤੇ ਉਸ ਦੇ ਬਆਦ ਉਸ ਦਾ ਕੁੱਝ ਪਤਾ ਨਹੀਂ ਲੱਗਿਆ ਤੇ ਉਸ ਦੀ ਭਾਲ ਕਰਨ ਮਗਰੋਂ ਥਾਣਾ ਟੱਲੇਵਾਲ ਵਿਖੇ ਉਸ ਦੀ ਗੁੰਮਸੁਦਗੀ ਦੀ ਰਿਪਰੋਟ ਵਿੱਚ ਦਿੱਤੀ ਸੀ ਤੇ ਪੁਲਸ ਨੇ ਗੁੰਮਸੁਦਗੀ ਦੀ ਰਿਪੋਰਟ ਦਰਜ ਕਰ ਲਈ ਹੈ ਪ੍ਰੰਤੂ ਅਜੇ ਤੱਕ ਉਕਤ ਔਰਤ ਦੀ ਭਾਲ ਨਹੀਂ ਹੋ ਸਕੀ ਹੈ। ਰਪਟ ਦਰਜ : ਉਕਤ ਔਰਤ ਵੀਰਪਾਲ ਕੌਰ ਤੇ ਉਸ ਦੇ ਦੋਨਾਂ ਬੱਚਿਆਂ ਅਮਨਦੀਪ ਸਿੰਘ ਅਤੇ ਮਨਿੰਦਰ ਸਿੰਘ ਦੇ ਲਾਪਤਾ ਹੋਣ ਦੇ ਸੰਬੰਧ ਚ ਥਾਣਾ ਟੱਲੇਵਾਲ ਵਿਖੇ ਡਾਇਰੀ ਨੰ 18 ਮਿਤੀ 23 ਅਕਤੂਬਰ ਨੂੰ ਗੁੰਮਸੁਦਗੀ ਰਪਟ ਦਰਜ ਕੀਤੀ ਗਈ ਤੇ ਇਸ ਕੇਸ ਦੀ ਪੜਤਾਲ ਇੰਸਪੈਕਟਰ ਕਮਲਜੀਤ ਸਿੰਘ ਗਿੱਲ ਕਰ ਰਹੇ ਹਨ।

photo_2017-11-04_16-45-45-2