ਨੌਜਵਾਨ ਸੰਸਥਾ ਦੀ ਮੁਹਿੰਮ ਤਹਿਤ ਵਾਹਨਾਂ ਉੱਪਰ ਰਿਫਲੈਕਟ ਲਗਾਏ

altaltਬਠਿੰਡਾ, 22 ਦਸੰਬਰ (ਨੌਜਵਾਨ ਸੰਸਥਾ) – ਸਥਾਨਕ ਸ਼ਹਿਰ ਮੋੜ ਦੇ ਮੁਖ ਚੌਂਕ ਵਿਚ ਧੁੰਦ ਦੇ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਲਈ ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫੇਅਰ ਸੁਸਾਇਟੀ ਨੇ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੋਈ ਹੈ, ਜਿਸ ਮੁਹਿੰਮ ਤਹਿਤ ਸੰਸਥਾ ਦੁਆਰਾ ਪ੍ਰਧਾਨ ਅਵਤਾਰ ਸਿੰਘ ਦੁਆਰਾ ਆਪਣੀ ਟੀਮ ਦੇ ਅੁਹਦੇਦਾਰਾਂ ਨੂੰ ਨਾਲ ਲੈ ਕੇ ਮੁੱਖ ਚੌਂਕ ਉੱਪਰ ਆਉਣ ਜਾਣ ਵਾਲੇ ਵਾਹਨਾਂ ਉੱਪਰ ਰਿਫਲੈਕਟ ਲਗਾਏ ਗਏ। ਸੰਸਥਾ ਦੁਆਰਾ ਲਗਾਤਾਰ ਚਲਾਈ ਜਾ ਰਹੀ ਮੁਹਿੰਮ ਤਹਿਤ ਕਰੀਬ ਅੱਜ ਤੱਕ 1000 ਵਾਹਨਾਂ ‘ਤੇ ਮੁਫਤ ਰਿਫਲੈਕਟਰ ਲਗਾਏ ਗਏ, ਸ਼੍ਰੀ ਸ਼ਿਆਮ ਸੇਵਾ ਸੰਮਤੀ, ਰਵੀ ਮੰਗਲਾ ਬਲਵਿੰਦਰ ਕੁਮਾਰ, ਬਿੰਟੂ ਮਿੱਤਲ, ਸੰਜੇ ਮਿੱਤਲ, ਨਸੀਬ ਚੌਧਰੀ, ਰਾਜਿੰਦਰ ਅਰੋੜਾ, ਸੋਢੀ, ਜੀਵਨ ਗੁਪਤਾ, ਰਜਨੀਸ਼ ਕੁਮਾਰ, ਜੀਵਨ ਕੁਮਾਰ, ਅਸ਼ੋਕ ਕੁਮਾਰ ਨੇ ਟਰਾਲੀਆ, ਬਾਲਾ ਜੀ ਆਰੋ ਦੇ ਮੈਂਬਰ ਰੇਹੜੀਆਂ ਤੇ ਹੋਰ ਵਾਹਨਾਂ ‘ਤੇ ਰਿਫਲੈਕਟ ਲਗਾ ਕੇ ਲੋਕਾਂ ਨੂੰ ਨਿਯਮਾਂ ਪ੍ਰਤੀ ਜਾਗਰੂਕ ਕੀਤਾ. ਸੰਸਥਾ ਦੇ ਮੈਂਬਰਾ ਵੱਲੋਂ ਅਪੀਲ ਕੀਤੀ ਜਾਂਦੀ ਹੈ ਕਿ ਧੁੰਦ ਅਤੇ ਟ੍ਰੈਫਿਕ ਨਿਯਮਾਂ ਦਾ ਨਾ ਪਤਾ ਹੋਣ ਕਰਕੇ ਅਕਸਰ ਸੜਕ ਹਾਦਸੇ ਹੁੰਦੇ ਰਹਿੰਦੇ ਹਨ ਅਤੇ ਅਨੇਕਾਂ ਜਿੰਦਗੀਆਂ ਮੌਤ ਦੇ ਮੂੰਹ ਵਿੱਚ ਚਲੀਆਂ ਜਾਦੀਆਂ ਹਨ ਸੰਸਥਾ ਵੱਲੋਂ ਵਾਹਨ ਚਾਲਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਗਲਤ ਦਿਸ਼ਾ ਵਿੱਚ ਜਾਂ ਜਲਦੀ ਵਿੱਚ ਗੱਡੀ ਨਾ ਚਲਾਉਣ ਅਤੇ ਨਸ਼ਾ ਕਰਕੇ ਵਾਹਨ ਨਾ ਚਲਾਉਣ, ਰਾਤ ਸਮੇਂ ਜਾਂ ਧੁੰਦ ਸਮੇਂ ਆਪਣੀ ਗੱਡੀ ਹੌਲੀ ਰੱਖਣ, ਡਰਾਇਵ ਕਰਦੇ ਸਮੇਂ ਮੋਬਾਇਲ ਨਾ ਵਰਤਣ ਆਦਿ. ਸੰਸਥਾ ਦੇ ਅਹੁਦੇਦਾਰਾਂ ਨੇ ਦੱਸਿਆ ਕਿ, ਇਹ ਅਭਿਆਨ ਲਗਾਤਾਰ ਚਲਾਇਆ ਜਾ ਰਿਹਾ ਹੈ.