ਪੂਹਲੇ ਨੂੰ ਜੇਲ ‘ਚ ਅੱਗ ਲਾਉਣ ਵਾਲਿਆਂ ‘ਚ ਭਾਈ ਹਰਚੰਦ ਸਿੰਘ ਰਿਹਾਅ

ਸਿੱਖ ਸੰਗਤ ਵੱਲੋਂ ਭਰਵਾਂ ਸਵਾਗਤ
ਸਿੱਖ ਸੰਘਰਸ਼ ਦੇ ਨਾਇਕ ਅਸਲੀ ਨਾਇਕ-ਲੱਖਾ ਸਿਧਾਣਾ

ਬਠਿੰਡਾ ਜੇਲ• ਵਿੱਚ ਰਿਹਾਅ ਹੋਣ 'ਤੇ ਭਾਈ ਹਰਚੰਦ ਸਿੰਘ ਦਾ ਨਵਜੋਤ ਗੱਗੂ, ਲੱਖਾ ਸਿਧਾਣਾ ਤੇ ਹੋਰ ਸਵਾਗਤ ਕਰਦੇ ਹੋਏ।

ਬਠਿੰਡਾ ਜੇਲ• ਵਿੱਚ ਰਿਹਾਅ ਹੋਣ ‘ਤੇ ਭਾਈ ਹਰਚੰਦ ਸਿੰਘ ਦਾ ਨਵਜੋਤ ਗੱਗੂ, ਲੱਖਾ ਸਿਧਾਣਾ ਤੇ ਹੋਰ ਸਵਾਗਤ ਕਰਦੇ ਹੋਏ।

ਬਠਿੰਡਾ, 4 ਜਨਵਰੀ, ਬਠਿੰਡਾ ਦੀ ਕੇਂਦਰੀ ਜੇਲ• ਵਿੱਚੋਂ ਅੱਜ ਭਾਈ ਹਰਚੰਦ ਸਿੰਘ ਨੂੰ ਰਿਹਾਅ ਕਰ ਦਿੱਦਾ। ਜੇਲ• ਦੇ ਬਾਹਰ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਭਾਈ ਸਾਹਿਬ ਦਾ ਜੋਸਿਲੇ ਢੰਗ ਨਾਲ ਸਵਾਗਤ ਕੀਤਾ। ਲੱਖਾ ਸਿਧਾਣਾ ਨੇ ਸਿੱਖ ਸੰਘਰਸ਼ ਦੇ ਨਾਇਕਾਂ ਨੂੰ ਅਸਲੀ ਨਾਇਕ ਕਰਾਰ ਦਿੱਤਾ।
ਭਾਈ ਹਰਚੰਦ ਸਿੰਘ ਨੂੰ ਸਿਰਪਾਓ ਦਿੰਦਿਆ ਦਲ ਖ਼ਾਲਸਾ ਦੇ ਸੀਨੀਅਰ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ ਨੇ ਭਾਈ ਹਰਚੰਦ ਸਿੰਘ ਵਰਗਿਆਂ ਦੀ ਸਿੱਖ ਕੌਮ ਨੂੰ ਦੇਣ ‘ਤੇ ਉਹਨਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਪਾਪੀ ਪੂਹਲੇ ਨੂੰ ਜੇਲ• ਵਿੱਚ ਅੱਗ ਲਾ ਕੇ ਸਾੜਨ ਤੋਂ ਬਿਨ•ਾਂ ਕੋਈ ਰਾਹ ਨਹੀਂ ਸੀ ਰਹਿ ਗਿਆ ਕਿਉਂਕਿ ਸਿੱਖ ਦੇ ਕਾਤਲਾਂ ਨੂੰ ਅਦਾਲਤਾਂ ਨੇ ਵੀ ਲੰਬੇ ਸਮੇਂ ਤੱਕ ਲਟਕਾਉਣ ਮਗਰੋਂ ਬਰੀ ਕਰ ਦੇਣਾ ਹੁੰਦਾ ਹੈ। ਉਹਨਾਂ ਸਿੱਖ ਕੌਮ ਨੂੰ ਆਪਣੇ ਨਾਲ ਹੋ ਰਹੇ ਧੱਕਿਆਂ ਪ੍ਰਤੀ ਚੇਤੰਨ ਹੋਣ ਦੀ ਅਪੀਲ ਵੀ ਕੀਤੀ। ਇਸ ਮੌਕੇ ਭਾਈ ਹਰਚੰਦ ਸਿੰਘ ਦੇ ਸਾਥੀ ਰਹੇ ਨਵਜੋਤ ਸਿੰਘ ਗੱਗੂ ਨੇ ਆਪਣੀ ਟੀਮ ਸਮੇਤ ਪੁੱਜ ਕੇ ਭਾਈ ਸਾਹਿਬ ਦਾ ਨਿੱਘਾ ਸਵਾਗਤ ਕੀਤਾ। ਗੱਗੂ ਨੇ ਪੂਹਲੇ ਨੂੰ ਮਾਰਨ ਦੀ ਕਹਾਣੀ ਵੀ ਨੌਜਵਾਨਾਂ ਨਾਲ ਸਾਂਝੀ ਕੀਤੀ।
ਜੇਲ• ਅੱਗੇ ਨੌਜਵਾਨਾਂ ਨੂੰ ਸੰਬੋਧਨ ਕਰਦਿਆ ਲਖਵੀਰ ਸਿੰਘ ਲੱਖਾ ਸਿਧਾਣਾ ਨੇ ਕਿਹਾ ਕਿ ਉਹ ਫ਼ਿਲਮੀ ਹੀਰੋ ਜਾਂ ਗਾਇਕਾਂ ਨੂੰ ਆਪਣੇ ਹੀਰੋ ਮੰਨਣ ਦੀ ਬਜਾਏ ਸਿੱਖ ਇਤਿਹਾਸ ਵਿੱਚ ਸਿੱਖ ਕੌਮ ਲਈ ਕੁਰਬਾਨੀ ਕਰਨ ਵਾਲੇ, ਸਿੱਖਾਂ ਦੇ ਦੁਸ਼ਮਣੇ ਪੂਹਲੇ ਵਰਗਿਆਂ ਨੂੰ ਮਾਰਨ ਵਾਲਿਆਂ ਨੂੰ ਆਪਣੇ ਨਾਇਕ ਮੰਨਣ ਜਿਹਨਾਂ ਨੇ ਸਿੱਖਾਂ ਲਈ ਕੁਰਬਾਨੀਆਂ ਦੇ ਕੇ ਆਪਣੇ ਹੱਡਾਂ ‘ਤੇ ਤਸੱਦਦ ਸਹਿਆ। ਇਸ ਮੌਕੇ ਦਲ ਖ਼ਾਲਸਾ ਦੇ ਕੇਂਦਰੀ ਕਮੇਟੀ ਮੈਂਬਰ ਭਾਈ ਗੁਰਵਿੰਦਰ ਸਿੰਘ ਬਠਿੰਡਾ, ਪੰਜਾਬੀ ਮਾਂ ਬੋਲੀ ਸਤਿਕਾਰ ਮੰਚ ਵੱਲੋਂ ਬਲਜਿੰਦਰ ਸਿੰਘ ਕੋਟਭਾਰਾ, ਨਿੱਕਾ ਸਿਧਾਣਾ, ਗੁਰਪ੍ਰੀਤ ਸਿੰਘ ਗੰਗਾ, ਭਾਈ ਜਗਤਾਰ ਸਿੰਘ ਬਠਿੰਡਾ ਆਦਿ ਵੀ ਹਾਜ਼ਰ ਸਨ।