ਪੰਚਾਇਤਾਂ ਬਰਸਾਤਾਂ ਤੋਂ ਬਾਅਦ ਪਿੰਡਾਂ ਵਿਚ ਜ਼ਹਿਰੀਲੀ ਗਾਜਰ ਬੂਟੀ ਦਾ ਮੁਕੰਮਲ ਖਾਤਮਾ ਕਰਨ

ਚੰਡੀਗੜ੍ਹ, 16 ਜੁਲਾਈ (ਪੰਜਾਬ ਐਕਸਪ੍ਰੈੱਸ) – ਪੰਚਾਇਤਾਂ ਬਰਸਾਤਾਂ ਤੋ ਬਾਅਦ ਪਿੰਡਾਂ ਵਿਚ ਪੈਦਾ ਹੋਈ ਜ਼ਹਿਰੀਲੀ ਗਾਜਰ ਬੂਟੀ ਦਾ ਮੁਕੰਮਲ ਖਾਤਮਾ ਕਰਨ ਕਿਉਕਿ ਰਾਜ ਸਰਕਾਰ ਨੇ ‘ਦ ਈਸਟ ਪੰਜਾਬ ਐਗਰੀਕਚਲਰਲ ਪੈਸਟਸ, ਡਿਜੀਜਿਜ਼ ਅਤੇ ਨੌਕਸੀਅਸ਼ ਵੀਡਜ਼ ਐਕਟ 1949’ ਦੇ ਤਹਿਤ ਕਾਂਗਰਸ ਗਰਾਸ (ਗਾਜਰ ਬੂਟੀ) ਨੂੰ ਜ਼ਹਿਰੀਲੀ ਬੂਟੀ ਐਲਾਨਿਆ ਹੈ  ਕਿਉਂ ਕਿ ਇਹ ਕੁਦਰਤੀ ਈਕੋ ਸਿਸਟਮ ਨੂੰ ਖਤਮ ਕਰਦੀ ਹੈ। ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਸਬੰਧਤ ਜ਼ਿਲਾ ਵਿਕਾਸ ਅਤੇ ਪੰਚਾਇਤ ਅਫ਼ਸਰ ਪਿੰਡਾਂ ਵਿਚ ਸ਼ਾਮਲਾਟ, ਪੰਚਾਇਤੀ ਅਤੇ ਖਾਲੀ ਜ਼ਮੀਨਾਂ ਤੇ ਗਾਜਰ ਬੂਟੀ ਨੂੰ ਜੜੋਂ ਖਤਮ ਕਰਨ ਲਈ ਕਾਰਵਾਈ ਕਰਨ ਅਤੇ ਖਾਲੀ ਜ਼ਮੀਨਾਂ ਦੇ ਮਾਲਕਾਂ ਨੂੰ ਗਾਜਰ ਬੂਟੀ ਖਤਮ ਕਰਨ ਲਈ ਜਾਗਰੂਕ ਕਰਨ ਕਿਉਂਕਿ ਇਹ ਘਾਤਕ ਬੂਟੀ ਵਾਤਾਵਰਣ, ਮਨੁੱਖੀ ਸਿਹਤ ਅਤੇ ਪਸ਼ੂਆਂ ਲਈ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ, ਜ਼ਮੀਨ ਮਾਲਕਾਂ ਨੂੰ ਇਸ ਮਾਮਲੇ ਵਿਚ ਅਣਗਹਿਲੀ ਵਰਤਣ ਤੇ ਜੁਰਮਾਨਾ ਵੀ ਕੀਤਾ ਜਾਵੇਗਾ।
ਬੁਲਾਰੇ ਨੇ ਕਿਹਾ ਕਿ ਰਾਜ ਦੇ ਸਮੂਹ ਬੀæਡੀæਪੀæੰਜ਼ ਨੂੰ ਪਹਿਲਾਂ ਵੀ ਹਦਾਇਤਾਂ ਕੀਤੀਆਂ ਜਾ ਚੁੱਕੀਆਂ ਹਨ ਕਿ ਉਹ ਆਪਣੇ ਅਧੀਨ ਪੈਂਦੇ ਇਲਾਕਿਆਂ ਵਿਚ ਘਟੋ-ਘੱਟ ਹਫਤੇ ਵਿਚ ਦੋ ਵਾਰ ਜ਼ਰੂਰ ਜਾਣ ਅਤੇ ਪਿੰਡਾਂ ਦੇ ਲੋਕਾਂ ਦੀਆਂ ਸਮਸਿਆਵਾਂ ਨੂੰ ਨਜਿਠਣ ਲਈ ਪਹਿਲ ਦੇ ਅਧਾਰ ਤੇ ਕਾਰਵਾਈ ਕਰਨ।