ਪੰਜਾਬੀ ਮਾਂ ਬੋਲੀ ਦੇ ਸਪੂਤਾਂ ‘ਤੇ ਲਾਠੀਚਾਰਜ ਤੇ ਪਾਣੀ ਦੀਆਂ ਬਛਾੜਾਂ ਦੀ ਸਖ਼ਤ ਨਿਖੇਧੀ

‘ਕੁੱਟਣ ਦੀ ਬਜਾਏ ਪੰਜਾਬ ਤੇ ਪੰਜਾਬੀਆਂ ਦੀਆਂ ਮੰਗਾਂ ਵੱਲ ਦਿੱਤਾ ਜਾਵੇ ਧਿਆਨ’

bachada2ਬਠਿੰਡਾ, 2 ਨਵੰਬਰ – ‘ਪੰਜਾਬ ਦਿਵਸ’ ਮੌਕੇ ਚੰਡੀਗੜ• ਵਿੱਚ ਪੰਜਾਬੀ ਮਾਂ ਬੋਲੀ ਦੇ ਸਪੂਤਾਂ ‘ਤੇ ਪ੍ਰਸ਼ਾਸਨ ਵੱਲੋਂ ਲਾਠੀਚਾਰਜ ਤੇ ਤੇਜਧਾਰ ਪਾਣੀ ਦੀਆਂ ਬਛਾੜਾਂ ਮਾਰਨ ਦੀ ਲੇਖਕਾਂ ਅਤੇ ਵੱਖ ਵੱਖ ਸੰਸਥਾਵਾਂ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਮੰਗ ਕੀਤੀ ਕਿ ਪੰਜਾਬ, ਪੰਜਾਬੀ, ਪੰਜਾਬ ਦੇ ਦਰਿਆਈ ਪਾਣੀਆਂ ਸਬੰਧੀ ਰਾਜਪਾਲ ਪੰਜਾਬ ਬੈਠਕ ਬੁਲਾਕੇ ਇਹਨਾਂ ਮਸਲਿਆਂ ਦਾ ਹੱਲ ਕਰੇ।
ਸਿੱਖ ਯੂਥ ਆਫ ਪੰਜਾਬ ਦੇ ਜਿਲ•ਾ ਬਠਿੰਡਾ ਹਰਪ੍ਰੀਤ ਸਿੰਘ, ਉੱਘੇ ਚਿੰਤਕ ਤੇ ਲੇਖਕ ਸ੍ਰ. ਰਾਜਵਿੰਦਰ ਸਿੰਘ ਰਾਹੀ, ਸਿੰਘ ਸਭਾ ਦੇ ਭਾਈ ਖੁਸਹਾਲ ਸਿੰਘ ਲਾਲੀ, ਬਲਜਿੰਦਰ ਸਿੰਘ ਕੋਟਭਾਰਾ, ਮੇਜਰ ਸਿੰਘ ਚੰਡੀਗੜ•, ਗੁਰਸੇਵਕ ਸਿੰਘ ਚਹਿਲ, ਸਿੰਘ ਸਟਾਇਲ ਦਸਤਾਰ ਐਕਦਮੀ ਵੱਲੋਂ ਜਗਤਾਰ ਸਿੰਘ ਬਠਿੰਡਾ, ਦਲ ਖ਼ਾਲਸਾ ਦੇ ਜਿਲ•ਾ ਪ੍ਰਧਾਨ ਭਾਈ ਸੁਰਿੰਦਰ ਸਿੰਘ ਨਥਾਣਾ, ਭਾਈ ਜੀਵਨ ਸਿੰਘ ਗਿੱਲ ਕਲਾਂ ਆਦਿ ਨੇ ਜਾਰੀ ਪ੍ਰੈਸ ਨੋਟ ਵਿੱਚ ਦੱਸਿਆ ਕਿ ਪੰਜਾਬੀ ਮਾਂ ਬੋਲੀ ਸਤਿਕਾਰ ਕਾਰਵਾਈ ਜਥੇਬੰਦੀ, ਪੰਜਾਬ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਦੇ ਡੀ. ਸੀਜ. ਰਾਹੀ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜ ਕੇ ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਦੀ ਬੇਕਦਰੀ ਤੋਂ ਜਾਣੂ ਕਰਵਾਉਦੀ ਆ ਰਹੀ ਹੈ ਪਰ ਇਹ ਕੇਵਲ ਫੋਕੇ ਬਿਆਨਾਂ ਤੋਂ ਬਗੈਰ ਅਮਲੀ ਰੂਪ ਵਿੱਚ ਕੁਝ ਨਾ ਹੋਣ ‘ਤੇ ਮਜਬੂਰੀਵੱਸ ‘ਪੋਚਾ ਮਾਰ ਮੁਹਿੰਮ’ ਸ਼ੁਰੂ ਕਰਕੇ ਕੁਝ ਹੱਦ ਤੱਕ ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਦਾ ਰੁਤਬਾ ਬਹਾਲ ਕਰਵਾਇਆ ਗਿਆ। ਉਹਨਾਂ ਦੱਸਿਆ ਕਿ ਸਮੇਂ ਦੀਆਂ ਹਕੂਮਤਾਂ ਦਾ ਪੰਜਾਬੀ, ਪੰਜਾਬ, ਚੰਡੀਗੜ• ਦੇ ਮਸਲੇ, ਪੰਜਾਬ ਯੂਨੀਵਰਸਿਟੀ, ਪੰਜਾਬ ਦੇ ਦਰਿਆਈ ਪਾਣੀਆਂ ਆਦਿ ਸਬੰਧੀ ਜਹਿਰੀ ਸੋਚ ਰਹੀ ਹੈ ਅਤੇ ਜਦੋਂ ਪੰਜਾਬੀਆਂ ਨੇ ਲੋਕਤੰਤਰ ਢੰਗ ਨਾਲ ਪੰਜਾਬ ਦੇ ਰਾਜਪਾਲ ਨੂੰ ‘ਪੰਜਾਬੀ ਦਿਵਸ’ ਮੌਕੇ ਇਹਨਾਂ ਮਸਲਿਆਂ ਤੋਂ ਜਾਣੂ ਕਰਵਾਉਣਾ ਸੀ ਤਾਂ ਰਾਜਪਾਲ ਵੱਲੋਂ ਗੱਲਬਾਤ ਕਰਨ ਦੀ ਬਜਾਏ ਨਿਹੱਥੇ ਪੰਜਾਬੀਆਂ ‘ਤੇ ਲਾਠੀਚਾਰਜ ਕਰਕੇ ਉਹਨਾਂ ਨੂੰ ਜਖ਼ਮੀ ਕੀਤਾ ਗਿਆ ਅਤੇ ਤੇਜਧਾਰ ਪਾਣੀ ਦੀ ਬੁਛਾੜਾਂ ਮਾਰੀਆਂ ਗਈ। ਉਕਤ ਜਥੇਬੰਦੀਆਂ ਨੇ ਚੰਡੀਗੜ• ਵਾਲੇ ਪ੍ਰਸ਼ਾਸਨ ਦੇ ਤਾਨਾਸਾਹੀ, ਗੈਰ ਮਨੁੱਖੀ ਵਰਤਾਰੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦਿਆ ਕਿਹਾ ਕਿ ਪੰਜਾਬ ਦਾ ਰਾਜਪਾਲ ਪੰਜਾਬੀ, ਪੰਜਾਬ, ਪੰਜਾਬ ਦੇ ਦਰਿਆਈ ਪਾਣੀਆਂ ਸਬੰਧੀ ਮਸਲੇ ਸੁਣਨ ਲਈ ਬੈਠਕ ਰੱਖੀ ਜਾਵੇ।

bachada4