ਫਿਲਿਪਸ ਈਵੈਂਟ ਨੇ ਫੀਡਿੰਗਅਵਰਫਿਊਚਰ ਕੈਂਪੇਨ ਦੀ ਘੋਸ਼ਣਾ ਕੀਤੀ

ਮੁਹਾਲੀ, 3 ਅਗਸਤ (ਜਗਮੋਹਨ ਸਿੰਘ ਸੰਧੂ) – ਫਿਲਿਪਸ ਈਵੈਂਟ, ਅਰਥਪੂਰਣ ਨਵਾਚਾਰਾਂ ਦੇ ਜਰੀਏ ਮਾਤਾਵਾਂ ਅਤੇ ਪਰਿਵਾਰਾਂ ਦੇ ਲਈ ਸਿਹਤ ਰਹਿਣ-ਸਹਿਣ ਅਤੇ ਨਿਰੋਧਾਤਮਕ ਜੀਵਨਸ਼ੈਲੀ ਸਮਰੱਥ ਬਣਾਉਣ ਵਾਲੀ ਕੰਪਨੀ ਨੇ ਆਪਣੇ ਬ੍ਰੈਸਟਫੀਡਿੰਗ ਅਵੇਅਰਨੈਸ ਪ੍ਰੋਗਰਾਮ #ਫੀਡਿੰਗਅਵਰਫਿਊਚਰ ਨੂੰ ਸ਼ੁਰੂ ਕੀਤਾ ਹੈ। ਇਸ ਪ੍ਰੋਗਰਾਮ ਦਾ ਮਕਸਦ ਨਵੀਆਂ ਮਾਤਾਵਾਂ, ਕੇਅਰਗਿਵਰਸ ਅਤੇ ਪਰਿਵਾਰਾਂ ਤੋਂ ਇਲਾਵਾ ਸਿਹਤ ਸੇਵਾ ਪੇਸ਼ੇਵਰਾਂ ਨੂੰ ਸਤਨਪਾਨ ਦੇ ਮਹੱਤਵ ਦੇ ਬਾਰੇ ‘ਚ ਸਿੱਖਿਅਤ ਕਰਨਾ ਹੈ। ਇਹ ਇਸ ਸਾਮੋਹਾਲੀ ਲ ਦੀ ਵਰਲਡ ਬ੍ਰੈਸਟਫੀਡਿੰਗ ਵੀਕ ਥੀਮ ‘ਸਥਾਈ ਵਿਕਾਸ ਦੀ ਕੂੰਜੀ’ ਦੇ ਅਨੁਰੂਪ ਹੈ। ਇਸ ਪ੍ਰੋਗਰਾਮ ਦਾ ਸੰਚਾਲਨ 1 ਅਗਸਤ ਤੋਂ 7 ਅਗਸਤ ਤੱਕ ਕੀਤਾ ਜਾਵੇਗਾ ਅਤੇ ਇਸਦੇ ਤਹਿਤ 5 ਲੱਖ ਤੋਂ ਜ਼ਿਆਦਾ ਮਾਤਾਵਾਂ ਤੱਕ ਪਹੁੰਚਣ ਦੀ ਯੋਜਨਾਂ ਹੈ।ਕੈਂਪੇਨ ਦੇ ਦੌਰਾਨ, ਫਿਲਿਪਸ ਈਵੈਂਟ ਮਾਤਾਵਾਂ, ਕੇਅਰਗਿਵਰਸ ਅਤੇ ਸਿਹਤ ਸੇਵਾ ਪੇਸ਼ੇਵਰਾਂ ਤੱਕ ਆਨਲਾਈਨ ਪਹੁੰਚ ਬਣਾਏਗੀ। ਕੰਪਨੀ ਵਿਸ਼ਾ ਮਾਹਿਰਾਂ ਦੇ ਨਾਲ ਚੈਟ ਸੰਚਾਲਿਤ ਕਰੇਗੀ ਅਤੇ ਫਿਲਿਪਸ ਇੰਡੀਆ ਸੋਸ਼ਲ ਮੀਡੀਆ ਅਤੇ ਵੈਬਸਾਈਟਾਂ ਦੇ ਜਰੀਏ ਪੈਰੇਂਟਸ ਵੱਲੋਂ ਮਿਥ ਬਸਟਰਸ ਅਤੇ ਟ੍ਰਿਵਿਯਾ ਦਾ ਵੀ ਆਯੋਜਨ ਕਰੇਗੀ। ਫਿਲਿਪਸ ਈਵੈਂਟ ਵੱਲੋਂ ਮਾਤਾਵਾਂ ਦੇ ਲਈ ਇਲੈਕਟ੍ਰਿਕ ਅਤੇ ਮੈਨੂਅਲ ਬ੍ਰੈਸਟ ਪੰਪ, ਬ੍ਰੈਸਟ ਪੈਡਸ, ਨਿੱਪਲ ਪ੍ਰੋਟੈਕਟਰਸ ਅਤੇ ਬ੍ਰੈਸਟ ਸ਼ੇਲ ਸੈਟਸ ਜਿਹੇ ਸਮਾਧਾਨਾਂ ਦੀ ਲੜੀ ਪੇਸ਼ ਕੀਤੀ ਜਾਂਦੀ ਹੈ ਜਿਹੜੀ ਕਿ ਉਨਾਂ ਦੇ ਬੱਚਿਆਂ ਦੇ ਲਈ ਪੌਸ਼ਟਿਕ ਅਤੇ ਸਿਹਤਮੰਦ ਫੀਡਿੰਗ ਆਦਤਾਂ ਦਾ ਵਾਅਦਾ ਕਰਨ ਦੇ ਨਾਲ ਹੀ ਉਨਾਂ ਦਾ ਆਰਾਮ ਵੀ ਸੁਨਿਸ਼ਚਿਤ ਕਰਦੇ ਹਨ। ਜਯਤੀ ਸਿੰਘ, ਬਿਜਨਸ ਹੈਡ ਅਤੇ ਵੈਲਨੇਸ, ਫਿਲਿਪਸ ਇੰਡੀਆ ਨੇ ਕਿਹਾ, ‘ਮਾਂ ਅਤੇ ਬੱਚਾ ਦੋਹਾਂ ਦੇ ਲਈ ਸਤਨਪਾਨ ਦੇ ਕਈ ਅਲਪਕਾਲਿਕ ਅਤੇ ਲੰਮੇਂ ਸਮੇਂ ਦੇ ਲਾਭ ਹੁੰਦੇ ਹਨ ਅਤੇ ਇਹ ਸਿਹਤਮੰਦ ਭਵਿੱਖ ਦੀ ਨਿਉਂ ਖੜੀ ਕਰਦੇ ਹਨ। ਫਿਲਿਪਸ ਈਵੈਂਟ ਸਭ ਤੋਂ ਅੰਤਰੰਗ ਪੱਧਰ ‘ਤੇ ਇਨਾਂ ਜ਼ਰੂਰਤਾਂ ਨੂੰ ਸਮਝਦਾ ਹੈ ਅਤੇ ਇਸ ਲਈ, ਅਸੀਂ ਕੁਝ ਪ੍ਰਮੁੱਖ ਰੁਕਾਵਟਾਂ ‘ਤੇ ਬਹੁਤ ਜ਼ਰੂਰੀ ਧਿਆਨ ਦੇ ਰਹੇ ਹਾਂ ਕਿ ਮਾਤਾਵਾਂ ਸਤਨਪਾਨ ਕਰਨਾ ਬੰਦ ਕਰ ਦਿੰਦੀਆਂ ਹਨ। ਅਸੀਂ ਪੈਰੇਂਟਿੰਗ ਅਤੇ ਹੈਲਥਕੇਅਰ ਕਮਿਊਨਿਟੀਜ ਤੱਕ ਵੀ ਪਹੁੰਚ ਬਣਾਈ ਅਤੇ ਅਸੀਂ ਆਨਲਾਈਨ ਸੰਵਾਦ ਕਰ ਰਹੇ ਹਾਂ। #ਫੀਡਿੰਗਅਵਰਫਿਊਚਰ ਕੈਂਪੇਨ ਦੇ ਮਾਧਿਅਮ ਨਾਲ, ਅਸੀਂ ਮਾਤਾਵਾਂ ਨੂੰ ਮਜ਼ਬੂਤ ਬਣਾਉਣ ਅਤੇ ਉਨਾਂ ਦੇ ਸਤਨਪਾਨ ਦੇ ਟੀਚਿਆਂ ਨੂੰ ਪੂਰਾ ਕਰਨ ਦੇ ਲਈ ਜ਼ਰੂਰੀ ਟੂਲਸ ਅਤੇ ਸੰਸਧਾਨਾਂ ਨੂੰ ਵਿਕਸਿਤ ਕਰਨ ਦੇ ਲਈ ਉਨਾ ਦੇ ਨਾਲ ਕੰਮ ਕਰਨ ਦੇ ਲਈ ਵਚਨਬੱਧ ਹਾਂ।’ਭਾਰਤ ‘ਚ, ਮਹਿਲਾਵਾਂ ਦੀ ਸਤਨਪਾਨ ਦੀ ਦਰ ਇੱਕ ਸਾਲ ‘ਚ 90 ਪ੍ਰਤੀਸ਼ਤ ਤੋਂ ਹੇਠਾਂ ਹੋ ਕੇ 73 ਪ੍ਰਤੀਸ਼ਤ ਆ ਗਈ ਹੈ । 60 ਪ੍ਰਤੀਸ਼ਤ ਮਹਿਲਾਵਾਂ ਨੇ ਆਪਣੀ ਇੱਛਾ ਤੋਂ ਪਹਿਲਾਂ ਸਤਨਪਾਨ ਬੰਦ ਕਰ ਦਿੱਤਾ । ਪੂਰੀ ਦੁਨੀਆਂ ‘ਚ 40 ਪ੍ਰਤੀਸ਼ਤ ਤੋਂ ਜ਼ਿਆਦਾ ਮਹਿਲਾਵਾਂ ਸਤਨਪਾਨ ਨਹੀਂ ਕਰਾਉਂਦੀਆਂ ਜਾਂ 6 ਮਹੀਨੇ ‘ਚ ਹੀ ਸਤਨਪਾਨ ਬੰਦ ਕਰ ਦਿੰਦੀਆਂ ਹਨ । ਲਗਭਗ 50 ਪ੍ਰਤੀਸ਼ਤ ਮਾਤਾਵਾਂ ਨੇ ਸ਼ੁਰੂਆਤੀ 8 ਮਹੀਨਿਆਂ ‘ਚ ਸਤਨਪਾਨ ਇਸ ਲਈ ਬੰਦ ਕਰ ਦਿੱਤਾ, ਕਿਉਂਕਿ ਉਨਾਂ ਨੂੰ ਲੱਗਾ ਕਿ ਉਨਾਂ ਦੇ ਕੋਲ ਸਹੀ ਮਾਤਰਾ ‘ਚ ਦੁੱਧ ਨਹੀਂ ਹੈ । ਲਗਭਗ 70 ਪ੍ਰਤੀਸ਼ਤ ਮਹਿਲਾਵਾਂ ਜਿਨਾਂ ਨੇ 7-12 ਮਹੀਨੇ ਸਤਨਪਾਨ ਕਰਵਾਇਆ, ਕੀ ਲੈਕਟੇਸ਼ਨ ਕੰਸਲਟੈਂਟ ਤੱਕ ਪਹੁੰਚ ਸੀ, ਇਨਾਂ ‘ਚ 55 ਪ੍ਰਤੀਸ਼ਤ ਨੇ ਸ਼ੁਰੂਆਤੀ ਤਿੰਨ ਮਹੀਨਿਆਂ ਦੇ ਅੰਦਰ ਹੀ ਸਤਨਪਾਨ ਬੰਦ ਕਰ ਦਿੱਤਾ ।