‘ਮਨਮਰਜ਼ੀਆਂ’ ਫ਼ਿਲਮ ‘ਚ ਸਿੱਖ ਸਿਧਾਂਤਾਂ ਦਾ ਇੱਕ ਸਾਜਿਸ਼ ਤਹਿਤ ਕੀਤਾ ਗਿਆ ਘਾਣ-ਦਲ ਖ਼ਾਲਸਾ

ਸਿੱਖਾਂ ਦੀ ਵੱਖਰੀ ਹਸਤੀ ਮਿਟਾਉਣ ਦੀ ਕੁਚਾਲ ਵਜੋਂ ਗੁਰਮਤਿ ਫਲਸਫ਼ੇ ‘ਤੇ ਇੱਕ ਵੱਡਾ ਹਮਲਾ
ਕੀਤੀ ਮੰਗ ਕਿ ਫ਼ਿਲਮ ‘ਤੇ ਤੁਰੰਤ ਪਾਬੰਦੀ ਲਗਾ ਕੇ ਦੋਸ਼ੀਆਂ ਵਿਰੁੱਧ ਹੋਵੇ ਕਾਰਵਾਈ

ਫ਼ਿਲਮ 'ਮਨਮਰਜ਼ੀਆਂ' ਵਿਰੁੱਧ ਬਠਿੰਡਾ ਵਿੱਚ ਬੈਠਕ ਦੌਰਾਨ ਦਲ ਖ਼ਾਲਸਾ ਤੇ ਸਿੱਖ ਯੂਥ ਆਫ ਪੰਜਾਬ ਦੇ ਆਗੂ

ਫ਼ਿਲਮ ‘ਮਨਮਰਜ਼ੀਆਂ’ ਵਿਰੁੱਧ ਬਠਿੰਡਾ ਵਿੱਚ ਬੈਠਕ ਦੌਰਾਨ ਦਲ ਖ਼ਾਲਸਾ ਤੇ ਸਿੱਖ ਯੂਥ ਆਫ ਪੰਜਾਬ ਦੇ ਆਗੂ

ਸਿੱਖਾਂ ਦੇ ਦੁਸ਼ਮਣ ਵਜੋਂ ਜਾਣੇ ਜਾਂਦੇ ਅਮਿਤਾਭ ਬਚਨ ਦੇ ਬੇਟੇ ਅਭਿਸੇਕ ਬਚਨ ਵੱਲੋਂ ਸਿੱਖਾਂ ਦੇ ਕਿਰਦਾਰਕੁਸ਼ੀ ਕਰਦੀ ਫ਼ਿਲਮ ‘ਮਨਮਰਜ਼ੀਆਂ’ ਵਿਰੁੱਧ ਸਿੱਖਾਂ ਦਾ ਰੋਸ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਅੱਜ ਬਠਿੰਡਾ ਤੋਂ ਦਲ ਖ਼ਾਲਸਾ ਨੇ ਇਸ ਫ਼ਿਲਮ ਵਿੱਚ ਇੱਕ ਸਾਜਿਸ਼ ਤਹਿਤ ਸਿੱਖ ਸਿਧਾਂਤਾ ‘ਤੇ ਹਮਲਾ ਕਰਾਰ ਦਿੰਦਿਆ ਇਸ ‘ਤੇ ਤੁਰੰਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਇਸ ਮਸਲੇ ‘ਤੇ ਬਠਿੰਡਾ ਵਿੱਚ ਹੋਈ ਹੰਗਾਮੀ ਬੈਠਕ ਵਿੱਚ ਦਲ ਖ਼ਾਲਸਾ ਦੇ ਮੀਤ ਪ੍ਰਧਾਨ ਬਾਬਾ ਹਰਦੀਪ ਸਿੰਘ ਮਹਿਰਾਜ, ਜਿਲ•ਾ ਪ੍ਰਧਾਨ ਭਾਈ ਸੁਰਿੰਦਰ ਸਿੰਘ ਨਥਾਣਾ, ਜਿਲ•ਾ ਜਨਰਲ ਸਕੱਤਰ ਭਾਈ ਜੀਵਨ ਸਿੰਘ ਗਿੱਲ ਕਲਾਂ, ਸਿੱਖ ਯੂਥ ਆਫ਼ ਪੰਜਾਬ ਬਠਿੰਡਾ ਜਿਲ•ਾ ਬਠਿੰਡਾ ਦੇ ਆਗੂ ਭਾਈ ਹਰਪ੍ਰੀਤ ਸਿੰਘ ਖ਼ਾਲਸਾ, ਨੌਜਵਾਨ ਆਗੂ ਭਾਈ ਜਗਤਾਰ ਸਿੰਘ ਬਠਿੰਡਾ, ਸੁਖਵਿੰਦਰ ਸਿੰਘ, ਅਰਸ਼ਦੀਪ ਸਿੰਘ, ਗੁਰਪ੍ਰੀਤ ਸਿੰਘ ਗੋਰਾ ਆਦਿ ਸ਼ਾਮਲ ਹੋਏ। ਬੈਠਕ ਮਗਰੋਂ ਜਾਰੀ ਕੀਤੇ ਇੱਕ ਪ੍ਰੈਸ ਬਿਆਨ ਵਿੱਚ ਸਿੱਖ ਆਗੂਆਂ ਨੇ ਦੱਸਿਆ ਕਿ ਕਦੇ ਕਲਾ, ਕਦੇ ਸਾਹਿਤ, ਕਦੇ ਫ਼ਿਲਮਾਂ ਤੇ ਹੋਰ ਵੱਖ ਵੱਖ ਢੰਗਾਂ ਰਾਹੀ ਸਿੱਖ ਕੌਮ ਦੀ ਵੱਖਰੀ ਹੋਂਦ ਦੀ ਬੁਨਿਆਦ ਗੁਰਮਿਤ ਫਲਸਫ਼ੇ ਦੀ ਹੋਂਦ ਨੂੰ ਇੱਕ ਬਣਾਈ ਸਾਜ਼ਿਸ ਤਹਿਤ ਖ਼ਤਮ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਇਸ ਫ਼ਿਲਮ ਵਿੱਚ ਅਭਿਸੇਕ ਬਚਨ, ਜੋ ਪੱਗ ਬੰਨ ਕੇ ਸਿੱਖ ਨੌਜਵਾਨ ਦਾ ਰੋਲ ਅਦਾ ਕਰ ਰਿਹਾ ਹੈ, ਪਹਿਲਾ ਪੱਗ ਨੂੰ ਟੋਪੀ ਵਾਂਗ ਉਤਾਰਦਾ ਹੈ ਤੇ ਫਿਰ ਸਿਗਰਟ ਪੀਂਦਾ ਹੈ ਅਤੇ ਇਕ ਸਿੱਖ ਲੜਕੀ ਦੇ ਕਿਰਦਾਰ ਵਜੋਂ ਹੀਰੋਇਨ ਨੂੰ ਵੀ ਸਿਗਰਟਾਂ ਪੀਂਦਿਆਂ ਦਿਖਾਇਆ ਗਿਆ ਹੈ ਜੋ ਕਿ ਸਿੱਖ ਮੱਤ ਦੇ ਬਿਲਕੁੱਲ ਉਲਟ ਹੈ। ਸਿੱਖ ਧਰਮ ਤੇ ਗੁਰਬਾਣੀ ਵਿੱਚ ਸਿੱਖਾਂ ਨੂੰ ਤਬਾਕੂ ਤੇ ਹੋਰ ਸਭ ਤਰ•ਾਂ ਦੇ ਨਸ਼ਿਆਂ ਦੀ ਸਖ਼ਤ ਮਨਾਹੀ ਹੈ। ਉਹਨਾਂ ਗੁਰਬਾਣੀ ਦੇ ਹਵਾਲੇ ਦੇ ਕੇ ਦੱਸਿਆ ਕਿ ਸ਼੍ਰੀ ਗੁਰੂ ਗਰੰਥ ਸਾਹਿਬ ਵਿੱਚ ਦਰਜ਼ ਭਗਤ ਕਬੀਰ ਜੀ ਦੀ ਬਾਣੀ ਵਿੱਚ ਨਸ਼ਾ ਕਰਨ ਵਾਲੇ ਵਿਅਕਤੀ ਸਬੰਧੀ ਇਹ ਵੀ ਕਿਹਾ ਗਿਆ ਹੈ ਕਿ ਨਸ਼ਾ ਕਰਨ ਵਾਲੇ ਵੱਲੋਂ ਨਿਤਨੇਮ ਜਾਂ ਤੀਰਥ ਆਦਿ ਕਰਨ ਦਾ ਵੀ ਕੋਈ ਲਾਭ ਨਹੀਂ ਮਿਲਦਾ।
ਜ਼ਿਕਰਯੋਗ ਹੈ ਕਿ ਅਮਿਤਾਭ ਬਚਨ 1984 ਵਿੱਚ ਸਿੱਖ ਨਸਲਕੁਸ਼ੀ ਵੇਲੇ ਵੀ ਸਿੱਖਾਂ ਦੇ ਵਿਰੋਧ ਵਿੱਚ ਉਤਰ ਕੇ ਬਿਆਨਵਾਜੀ ਕਰਦਾ ਰਿਹਾ।
ਦਲ ਖ਼ਾਲਸਾ ਦੇ ਉਕਤ ਆਗੂਆਂ ਨੇ ਕੈਪਟਨ ਹਕੂਮਤ ਨੂੰ ਸਿੱਖ ਕਿਰਦਾਰਕੁਸ਼ੀ ਵਾਲੀ ਇਹ ਫ਼ਿਲਮ ਤੁਰੰਤ ਬੰਦ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਲਈ ਵੀ ਕਿਹਾ। ਉਹਨਾਂ ਜਿਲ•ਾ ਪ੍ਰਸਾਸ਼ਨਾਂ ਨੂੰ ਵੀ ਚਿਤਾਵਨੀ ਦਿੰਦਿਆ ਕਿਹਾ ਕਿ ਜੇ ਇਹ ਫ਼ਿਲਮ ਸਿਨੇਮੇ ਘਰਾਂ ਵਿੱਚੋਂ ਤੁਰੰਤ ਵਾਪਸ ਨਾ ਲਈ ਗਈ ਤਾਂ ਸਿੱਖ ਸੰਗਤਾਂ ਇਸ ਫ਼ਿਲਮ ਦਾ ਵਿਰੋਧ ਕਰਨਗੀਆਂ ਤੇ ਇਸ ਤੋਂ ਨਿਕਲਣ ਵਾਲੇ ਸਿੱਟਿਆਂ ਦੀ ਜਿੰਮੇਵਾਰ ਸਿਨੇਮਾ ਘਰਾਂ ਦੇ ਮਾਲਕ, ਜਿਲ•ਾ ਪ੍ਰਸ਼ਾਸਨ, ਕੈਪਟਨ ਹਕੂਮਤ ਤੇ ਕੇਂਦਰ ਸਰਕਾਰ ਹੋਣਗੀਆਂ।
ਜਾਰੀ ਕਰਤਾ-
ਭਾਈ ਗੁਰਬਿੰਦਰ ਸਿੰਘ ਬਠਿੰਡਾ, ਕੇਂਦਰੀ ਕਮੇਟੀ ਮੈਂਬਰ ਦਲ ਖ਼ਾਲਸਾ -94172-09758