ਮਾਈ ਰਿਸਪਾਂਸੀਬਿਲਟੀ ਮਹਿੰਮ ਤਹਿਤ ਹਰਬਲ ਪੌਦੇ ਲਗਾਏ ਗਏ

ਮੁਹਾਲੀ, 3 ਅਗਸਤ (ਜਗਮੋਹਨ ਸਿੰਘ ਸੰਧੂ) – ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਅਤੇ ਸਿਓਲੀ ਲਾਯਰਸ ਇਨਸ਼ਿਯੇਟਿਵ ਅਤੇ ਸੋਸ਼ਲ ਰਿਸਪਾਂਸਬੀਬਿਲਟੀ ਦੁਆਰਾ ਮਾਈ ਅਰਥ ਮਾਈ ਰਿਸਪਾਂਸੀਬਿਲਟੀ ਮਹਿੰਮ ਤਹਿਤ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਕਮੇਟੀ ਫੇਸ 2 ਮੋਹਾਲੀ ਦੇ ਸਹਿਯੋਗ ਦੁਆਰਾ ਮੰਦਰ ਗਰਾਊਂਡ ਵਿਚ ਹਰਬਲ ਪੌਦੇ ਲਗਾਏ ਗਏ। ਇਸ ਮੌਕੇ ਤੇ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੀ ਤਰਫ਼ੋਂ ਸੁਆਮੀ ਸ੍ਰੀ ਗੁਰੂਕਿਰਪਾ ਨੰਦ ਜੀ, ਸੁਆਮੀ ਸ੍ਰੀ ਸਤਬੀਰਾਨੰਦ ਜੀ ਅਤੇ ਸ੍ਰੀ ਰਾਧਾ ਕ੍ਰਿਸ਼ਨ ਮੰਦਰ ਕਮੇਟੀ ਦੀ ਤਰਫ਼ੋਂ ਪ੍ਰਧਾਨ ਸ੍ਰੀ ਪਵਨ ਕੁਮਾਰ ਗਰਗ, ਸੈਕਟਰੀ ਸ੍ਰੀ ਦਵਿੰਦਰ ਰਾਏ, ਸ੍ਰੀ ਅਮਰਨੰਦ ਚਹਿਲ ਅਤੇ ਸਥਾਨਿਕ ਲੋਕ ਸ਼ਾਮਲ ਹੋਏ। ਇਸ ਮੌਕੇ ਹਾਜਰ ਹੋਏ ਲੋਕਾਂ ਨੂੰ ਜਾਗਰੁਕ ਕਰਦੇ ਹੋਏ ਦਿਵਯ ਜਯੋਤੀ ਜਾਗ੍ਰਤੀ ਸੰਸਥਾਨ ਦੇ ਸੰਚਾਲਕ ਸਰਵ ਸ੍ਰੀ ਗੁਰੂ ਆਸ਼ੂਤੋਸ਼ ਮਹਾਰਾਜ ਜੀ ਦੇ ਪਰਮ ਸੇਵਕ ਸੁਆਮੀ ਸ੍ਰੀ ਗੁਰੂਕਿਰਪਾ ਨੰਦ ਜੀ ਨੇ ਕਿਹਾ ਕਿ ਧਰਮ ਗੰ੍ਰਥਾਂ ਵਿਚ ਪੌਦੇ ਲਗਾਉਣ ਨੂੰ ਬਹੁਤ ਹੀ ਪਵਿੱਤਰ ਕਾਰਜ ਕਿਹਾ ਗਿਆ ਹੈ। ਇਸ ਦਾ ਕਾਰਨ ਇਹ ਹੈ ਕਿ ਪੌਦੇ ਧਰਤੀ ਉਪਰ ਜੀਵਨ ਦੇ ਬਹੁਤ ਲਾਭਦਾਇਕ ਹਨ। ਸਮੁੱਚੇ ਭਾਰਤ ਦੇਸ਼ ਅੰਦਰ ਆਦਿ ਕਾਲ ਤੋਂ ਹੀ ਲੋਕ ਤੁਲਸੀ, ਪਿੱਪਲ, ਕੇਲਾ ਅਤੇ ਬਰਗਦ ਆਦਿ ਪੌਦਿਆਂ ਦੀ ਪੂਜਾ ਕਰਦੇ ਆਏ ਹਨ। ਅੱਜ ਵਿਗਿਆਨ ਵੀ ਸਿੱਧ ਕਰ ਚੁੱਕਿਆ ਹੈ ਕਿ ਇਹ ਪੌਦੇ ਸਾਡੇ ਜੀਵਨ ਲਈ ਬਹੁਤ ਹੀ ਮਹੱਤਵਪੂਰਨ ਹਨ। ਸੁਆਮੀ ਜੀ ਨੇ ਕਿਹਾ ਕਿ ਦਰਖ਼ਤਾਂ ਨੂੰ ਲਗਾਉਣਾ ਅਤੇ ਉਨਾਂ ਦੀ ਦੇਖਭਾਲ ਕਰਨਾ ਦੋ ਅਲੱਗ ਅਲੱਗ ਚੀਜ਼ਾਂ ਹਨ। ਬਹੁਤ ਸਾਰੇ ਲੋਕ ਪੌਦੇ ਤਾਂ ਲਗਾਉਂਦੇ ਹਨ ਪ੍ਰੰਤੂ ਕਿਸੇ ਕਾਰਨ ਉਨਾਂ ਦੀ ਦੇਖਭਾਲ ਨਹੀਂ ਕਰ ਪੁੰਂਦੇ। ਜਿਸ ਕਾਰਨ ਪੌਦੇ ਵਿਕਸਿਤ ਨਹੀਂ ਹੁੰਦੇ ਜਾਂ ਫਿਰ ਵੱਡੇ ਹੋਣ ਤੋਂ ਪਹਿਲਾਂ ਹੀ ਮੁਰਝਾ ਜਾਂਦੇ ਹਨ। ਪੌਦਿਆਂ ਦੀ ਦੇਖਭਾਲ ਸਾਨੂੰ ਠੀਕ ਇਕ ਛੋਟੇ ਬੱਚੇ ਦੀ ਤਰਾਂ ਹੀ ਕਰਨੀ ਚਾਹੀਦੀ ਹੈ। ਸਾਡੇ ਦੁਆਰਾ ਲਗਾਏ ਗਏ ਪੌਦਿਆਂ ਨੂੰ ਸਮੇਂ ਉਪਰ ਪਾਣੀ ਦੇਣਾ ਅਤੇ ਉਨਾਂ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ। ਜੇਕਰ ਅਸੀਂ ਸਾਰੇ ਕੇਵਲ ਇਕ ਇਕ ਪੌਦੇ ਦਾ ਪਾਲਣ ਪੌਸ਼ਣ ਵਧੀਆ ਤਰੀਕੇ ਨਾਲ ਕਰਦੇ ਹਾਂ ਤਾਂ ਇਹ ਨਿਸ਼ਚਿਤ ਹੈ ਕਿ ਸਾਡੀ ਧਰਤੀ ਦੁਬਾਰਾ ਹਰੀ ਭਰੀ ਹੋ ਸਕਦੀ ਹੈ। ਸੁਆਮੀ ਜੀ ਨੇ ਸਭ ਨੂੰ ਅਪੀਲ ਕੀਤੀ ਕਿ ਜੇਕਰ ਸੰਭਵ ਹੋਵੇ ਤਾਂ ਹਰ ਇਨਸਾਨ ਨੂੰ ਆਪਣੇ ਜੀਵਨਕਾਲ ਵਿਚ ਇਕ ਪੌਦਾ ਜ਼ਰੂਰ ਲਗਾਉਣਾ ਚਾਹੀਦਾ ਹੈ ਅਤੇ ਉਸ ਦੇ ਵੱਡੇ ਹੋਣ ਤੱਕ ਉਸ ਦੀ ਦੇਖਭਾਲ ਵੀ ਕਰਨੀ ਚਾਹੀਦੀ ਹੈ। ਜੇਕਰ ਹਰ ਇਕ ਇਨਸਾਨ ਇਸ ਕਾਰਜ ਨੂੰ ਆਪਣੀ ਜਿੰਮੇਵਾਰੀ ਨਾਲ ਨਿਭਾਏ ਤਾਂ ਵਾਤਾਵਰਣ ਦੀ ਸਮੱਸਿਆ ਦਾ ਵੀ ਸਮਾਧਾਨ ਹੋਣਾ ਸੰਭਵ ਹੈ।