ਮਿਲਾਨ : ਵਿਦਿਆਰਥੀਆਂ ਨੇ ਅਧਿਆਪਕਾ ਨਾਲ ਕੀਤੀ ਘਿਨਾਉਣੀ ਹਰਕਤ

ਅਧਿਆਪਕਾ ਹਸਪਤਾਲ ਵਿਚ ਜੇਰੇ ਇਲਾਜ

schoolਮਿਲਾਨ (ਇਟਲੀ) 30 ਅਕਤੂਬਰ (ਪੰਜਾਬ ਐਕਸਪ੍ਰੈੱਸ) – ਮਿਲਾਨ ਦੇ ਉੱਤਰੀ ਭਾਗ ਵਿਚ ਬਰੇਆਂਜ਼ਾ ਦੇ ਇਕ ਹਾਈ ਸਕੂਲ ਵਿਚ ਵਿਦਿਆਰਥੀਆਂ ਨੇ ਕਲਾਸ ਵਿਚ ਪੜ੍ਹਾ ਰਹੀ ਅਧਿਆਪਕਾ ਉੱਤੇ ਹਮਲਾ ਕਰ ਦਿੱਤਾ। ਜਿਸ ਕਾਰਨ ਅਧਿਆਪਕਾ ਜਖਮੀ ਹੋ ਗਈ ਅਤੇ ਉਸਨੂੰ ਹਸਪਤਾਲ ਵਿਚ ਦਾਖਲ ਕਰਵਾਉਣਾ ਪਿਆ। ਪ੍ਰਾਪਤ ਜਾਣਕਾਰੀ ਅਨੁਸਾਰ ਹਾਈ ਸਕੂਲ ਦੀ ਇਤਿਹਾਸ ਦੀ ਇਕ ਕਲਾਸ ਦੌਰਾਨ ਪਹਿਲਾਂ ਇਕ ਵਿਦਿਆਰਥੀ ਨੇ ਅਚਾਨਕ ਕਲਾਸ ਦੀ ਲਾਈਟ ਬੰਦ ਕਰ ਦਿੱਤੀ।
ਕਲਾਸ ਵਿਚ ਹਨੇਰਾ ਹੋਣ ਤੋਂ ਬਾਅਦ ਬਾਕੀ ਕੁਝ ਵਿਦਿਆਰਥੀਆਂ ਨੇ ਕਲਾਸ ਵਿਚਲੀਆਂ ਕੁਰਸੀਆਂ ਅਧਿਆਪਕਾ ਉੱਤੇ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ। ਜਿਸ ਕਾਰਨ ਅਧਿਆਪਕਾ ਜਖਮੀ ਹੋ ਗਈ। ਜਖਮੀ ਅਧਿਆਪਕਾ ਨੂੰ ਹਸਪਤਾਲ ਪਹੁੰਚਾਇਆ ਗਿਆ। ਫਿਲਹਾਲ ਅਧਿਆਪਕਾ ਹਸਪਤਾਲ ਵਿਚ ਜੇਰੇ ਇਲਾਜ ਹੈ ਅਤੇ ਡਾਕਟਰਾਂ ਨੇ ਉਸਨੂੰ ਪੰਜ ਦਿਨ ਦਾਖਲ ਰੱਖਣ ਦੀ ਸਲਾਹ ਦਿੱਤੀ ਹੈ।
ਇਸ ਸਬੰਧੀ ਅਗਲੀ ਕਾਰਵਾਈ ਅਜੇ ਜਾਰੀ ਹੈ।