ਮੂੰਹ ਖੁਰ ਦੀ ਬੀਮਾਰੀ ਤੋਂ ਬਚਾਅ ਲਈ ਪਸ਼ੂਆਂ ਨੂੰ ਕਿਸਾਨ ਤੁਰੰਤ ਮੁਫ਼ਤ ਟੀਕੇ ਲਵਾਉਣ: ਰਣੀਕੇ

• ਪੰਜਾਬ ਸਰਕਾਰ ਨੇ ਮੂੰਹ ਖੁਰ ਦੀ ਬੀਮਾਰੀ ਤੋਂ ਟੀਕੇ ਲਾਉਣ ਦਾ ਕੰਮ ਸੇਵਾ ਦੇ ਅਧਿਕਾਰ ਐਕਟ ਅਧੀਨ ਲਿਆਂਦਾ
• ਮਿੱਥੇ ਸਮੇਂ ‘ਚ ਟੀਕੇ ਲਾ ਲੱਗਣ ਦੀ ਸੂਰਤ ‘ਚ ਐਸ਼ਡੀæਐਮæ ਜਾਂ ਡਿਪਟੀ ਕਮਿਸ਼ਨਰ ਨੂੰ ਕੀਤੀ ਜਾ ਸਕਦੀ ਹੈ ਸ਼ਿਕਾਇਤ
ਚੰਡੀਗੜ੍ਹ, 17 ਜੂਨ – ਪੰਜਾਬ ਦੇ ਪਸ਼ੂ ਪਾਲਣ ਮੰਤਰੀ ਸ਼ ਗੁਲਜ਼ਾਰ ਸਿੰਘ ਰਣੀਕੇ ਨੇ ਸੂਬੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਮੂੰਹ-ਖੁਰ ਜਿਹੀ ਨਾਮੁਰਾਦ ਬਿਮਾਰੀ ਤੋਂ ਬਚਾਉਣ ਲਈ ਛੇਤੀ ਤੋਂ ਛੇਤੀ ਪੰਜਾਬ ਸਰਕਾਰ ਵੱਲੋਂ ਮੁਫ਼ਤ ਉਪਲਬਧ ਕਰਵਾਏ ਜਾ ਰਹੇ ਟੀਕੇ ਲਵਾਉਣ। ਇਥੇ ਜਾਰੀ ਬਿਆਨ ਵਿੱਚ ਸ਼ ਰਣੀਕੇ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਸਾਰੇ ਸੂਬੇ ‘ਚ ਮੁੰਹ-ਖੁਰ ਦੀ ਬੀਮਾਰੀ ਦੀ ਰੋਕਥਾਮ ਲਈ 20 ਜੂਨ ਤੱਕ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਵੱਲੋਂ ਘਰ-ਘਰ ਜਾ ਕੇ ਹਰੇਕ ਪਸ਼ੂ ਲਈ ਨਵੀਂ ਸੂਈ ਵਰਤ ਕੇ ਟੀਕੇ ਲਾਏ ਜਾ ਰਹੇ ਹਨ। ਸ਼ ਰਣੀਕੇ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੂੰਹ ਖੁਰ ਦੀ ਬੀਮਾਰੀ ਦੇ ਟੀਕੇ ਲਵਾਉਣ ਦੇ ਕੰਮ ਨੂੰ ਸੇਵਾ ਦੇ ਅਧਿਕਾਰ ਐਕਟ (ਆਰæਟੀæਐਸ਼) ਅਧੀਨ ਲਿਆਂਦਾ ਹੈ। ਇਸ ਲਈ ਵਿਭਾਗ ਦੇ ਅਧਿਕਾਰੀਆਂ/ਕਰਮਚਾਰੀਆਂ ਤੋਂ ਮਿੱਥੇ ਸਮੇਂ ਵਿੱਚ ਟੀਕੇ ਲਗਵਾਉਣ ਕਿਸਾਨਾਂ/ਪਸ਼ੂ ਪਾਲਕਾਂ ਦਾ ਅਧਿਕਾਰ ਹੈ ਅਤੇ ਜੇ ਕੋਹੀ ਅਧਿਕਾਰੀ/ਕਰਮਚਾਰੀ ਇਸ ਕੰਮ ਵਿੱਚ ਕੁਤਾਹੀ ਕਰਦਾ ਹੈ ਤਾਂ ਐਕਟ ਮੁਤਾਕਬ ਉਸ ਵਿਰੁਧ ਸਬੰਧਤ ਐਸ਼ਡੀæਐਮæ ਜਾਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੋਲ ਸ਼ਿਕਾਇਤ ਦਰਜ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਮੂੰਹ-ਖੁਰ ਦੀ ਬੀਮਾਰੀ ਇੱਕ ਤੋਂ ਦੂਜੇ ਪਸ਼ੂ ਤੱਕ ਫੈਲਦੀ ਹੈ। ਇਸ ਬੀਮਾਰੀ ਨਾਲ ਪਸ਼ੂ ਪਾਲਕਾਂ ਦਾ ਬਹੁਤ ਆਰਥਿਕ ਨੁਕਸਾਨ ਹੁੰਦਾ ਹੈ ਕਿਉਂ ਜੋ ਇਸ ਬੀਮਾਰੀ ਨਾਲ ਗ੍ਰਸਤ ਦੇਸ਼ਾਂ ਤੋਂ ਮੀਟ, ਦੁੱਧ ਅਤੇ ਦੁੱਧ ਤੋਂ ਬਣੀਆਂ ਵਸਤਾਂ ਬਾਹਰਲੇ ਮੁਲਕਾਂ ਨੂੰ ਨਹੀਂ ਭੇਜੀਆਂ ਜਾ ਸਕਦੀਆਂ। ਇਸ ਲਈ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਨਜ਼ਦੀਕੀ ਪਸ਼ੂ ਪਾਲਣ ਸੰਸਥਾ ਨਾਲ ਤੁਰੰਤ ਰਾਬਤਾ ਕਰਨ ਅਤੇ ਪੰਜਾਬ ਸਰਕਾਰ ਦੀ ਮੁਫ਼ਤ ਟੀਕਾਕਰਨ ਮੁਹਿੰਮ ਦਾ ਲਾਹਾ ਲੈਣ। ਮੰਤਰੀ ਨੇ ਕਿਹਾ ਕਿ, ਪਸ਼ੂ ਪਾਲਕ ਵਧੇਰੇ ਜਾਣਕਾਰੀ ਲਈ ਸਬੰਧਤ ਜ਼ਿਲ੍ਹੇ ਦੇ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਜਾਂ ਸੰਯੁਕਤ ਡਾਇਰੈਕਟਰ, ਪਸ਼ੂ ਪਾਲਣ, ਆਰæਡੀæਡੀæਐਲ਼ ਜਲੰਧਰ ਦੇ ਟੈਲੀਫ਼ੋਨ ਨੰਬਰ 0181-2242335 ਅਤੇ ਡਾਇਰੈਕਟਰ, ਪਸ਼ੂ ਪਾਲਣ, ਪੰਜਾਬ ਨਾਲ 0172-2701324 ਉਤੇ ਜਾਂ ਈ-ਮੇਲ ਪਤੇ dahpunjab0gmail.com, www.husbandrypunjab.org ਰਾਹੀਂ ਸੰਪਰਕ ਕਰ ਸਕਦੇ ਹਨ।